“ਭਾਰਤ ਵਿੱਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ” ਵਿਸ਼ੇ ਉੱਤੇ ਵਿਚਾਰ-ਗੋਸ਼ਟੀਆਂ ਦਾ ਸਿਲਸਿਲਾ ਜਾਰੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗਿਆਨ ਪ੍ਰਸਾਰ ਸਮਾਜ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ “ਭਾਰਤ ਵਿੱਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ” ਵਿਸ਼ੇ ਉੱਤੇ ਕਾਰਵਾਈਆਂ ਜਾ ਰਹੀਆਂ ਲੜੀਵਾਰ ਵਿਚਾਰ-ਗੋਸ਼ਟੀਆਂ ਦੇ ਤਹਿਤ ਮਾਰਚ ਮਹੀਨੇ ਵਿੱਚ 1 ਮਾਰਚ ਅਤੇ 8 ਮਾਰਚ ਨੂੰ ਕ੍ਰਮਵਾਰ ਖੰਨਾ ਅਤੇ ਜੈਤੋ ਵਿੱਚ ਇਸ ਵਿਸ਼ੇ ਉੱਤੇ ਵਿਚਾਰ-ਗੋਸ਼ਟੀਆਂ ਕਾਰਵਾਈਆਂ ਗਈਆਂ। ਇਹਨਾਂ ਗੋਸ਼ਟੀਆਂ ਵਿੱਚ ਗਿਆਨ ਪ੍ਰਸਾਰ ਸਮਾਜ ਦੇ ਕਨਵੀਨਰ ਡਾ. ਅੰਮ੍ਰਿਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਡਾ. ਅੰਮ੍ਰਿਤ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਦੁਨੀਆਂ ਭਰ ਵਿੱਚ ਆਰਥਿਕ ਸੰਕਟ ਤੇ ਇਸਦੇ ਨਾਲ਼ ਹੀ ਭਾਰਤੀ ਅਰਥਚਾਰੇ ਦੇ ਸੰਕਟ ਵਿੱਚ ਫਸਦੇ ਜਾਣ ਦੇ ਨਾਲ਼-ਨਾਲ਼ ਹਿੰਦੂ ਫਿਰਕਾਪ੍ਰਸਤੀ ਅਧਾਰਤ ਰਾਸ਼ਟਰੀ ਸਵੈਸੇਵਕ ਸੰਘ ਦੀ ਫਾਸੀਵਾਦੀ ਸਿਆਸਤ ਅੱਗੇ ਵਧੀ ਹੈ ਤੇ ਦੇਸ਼ ਨੂੰ ਧਰਮਾਂ ਦੇ ਅਧਾਰ ਉੱਤੇ ਵੰਡਣ, ਦੰਗੇ ਤੇ ਕਤਲੇਆਮ ਭੜਕਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਦੇਸ਼ ਵਿੱਚ ਸਥਾਈ ਧਰੁਵੀਕਰਨ, ਸਥਾਈ ਤਣਾਅ ਦੀ ਹਾਲਤ ਬਣਾਏ ਜਾਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਇਸ ਲਈ ਫਿਰਕਾਪ੍ਰਸਤੀ ਦਾ ਟਾਕਰਾ ਕਰਨ ਲਈ ਭਾਰਤੀ ਸਮਾਜ ਅੰਦਰ ਇਸ ਦੀਆਂ ਜੜ੍ਹਾਂ ਫਰੋਲਣ ਦੀ ਬਹੁਤ ਲੋੜ ਹੈ।

ਭਾਰਤ ਵਿੱਚ ਫਿਰਾਪ੍ਰ੍ਰਸਤੀ ਦੇ ਜੜ੍ਹਾਂ ਜਮਾਉਣ ਦੇ ਕਾਰਨ ਭਾਰਤੀ ਸਮਾਜ ਦੀਆਂ ਵਿਸੇਸ਼ ਹਾਲਤਾਂ ਹਨ। ਭਾਰਤੀ ਸਮਾਜ ਵਿੱਚ ਗੈਰ-ਤਰਕਸ਼ੀਲਤਾ ਬਹੁਤ ਜ਼ਿਆਦਾ ਭਾਰੂ ਹੈ ਅਤੇ ਗੈਰ-ਤਰਕਸ਼ੀਲਤਾ ਦੇ ਇਸ ਵਾਤਾਵਰਣ ਪਿੱਛੇ ਭਾਰਤੀ ਸਮਾਜ ਵਿੱਚ ਧਰਮਾਂ ਦਾ ਵਿਆਪਕ ਪ੍ਰਭਾਵ ਹੈ। ਸਾਰੇ ਧਰਮ ਮਨੁੱਖ ਅੰਦਰ ਸਵਾਲ ਕਰਨ, ਜਗਿਆਸੂ ਹੋਣ ਦੀ ਮਾਨਸਿਕਤਾ ਨੂੰ ਮਾਰਦੇ ਹਨ ਤੇ ਅੰਨ੍ਹੀ-ਸ਼ਰਧਾ, ਬਿਨਾਂ ਸਵਾਲ ਕੀਤੇ ਧਰਮਗ੍ਰੰਥਾਂ ਨੂੰ ਮੰਨੀ ਜਾਣ ਵਾਲ਼ੇ ਮਾਨਸਿਕ ਗੁਲਾਮ ਬਣਾਉਂਦੇ ਹਨ। ਸਭਨਾਂ ਧਰਮਾਂ ਨਾਲ਼ ਸਬੰਧਿਤ ਫਿਰਕਾਪ੍ਰਸਤ ਤਾਕਤਾਂ ਆਮ ਬਹੁਗਿਣਤੀ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਚੁੱਕਦੀਆਂ ਹਨ ਤੇ ਆਪਣਾ ਪ੍ਰਭਾਵ ਫੈਲਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਦੂਸਰਾ, ਭਾਰਤ ਵਿੱਚ ਅਗਿਆਨਤਾ ਦਾ ਸਾਮਰਾਜ ਹੈ। ਸਿੱਟੇ ਵਜੋਂ, ਹਜ਼ਾਰਾਂ ਸਾਲ ਪੁਰਾਣੇ ਧਾਰਮਿਕ ਵਿਸ਼ਵਾਸ ਜਿੰਨ੍ਹਾਂ ਦਾ ਅੱਜ ਕੋਈ ਅਧਾਰ ਹੀ ਨਹੀਂ ਹੈ, ਭਾਰਤ ਵਿੱਚ ਵਿਆਪਕ ਲੋਕਾਈ ਅੰਦਰ ਜੜ੍ਹ ਜਮਾ ਕੇ ਬੈਠੇ ਹਨ। ਭਾਰਤ ਵਿੱਚ ਹਾਲ ਇਹ ਹੈ ਕਿ ਆਮ ਲੋਕ ਤਾਂ ਇੱਕ ਪਾਸੇ ਰਹੇ, ਯੂਨੀਵਰਸਿਟੀਆਂ ਵਿੱਚ ਵਿਗਿਆਨਾਂ ਦੀ ਪੜ੍ਹਾਈ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਚੁੱਕੀ ਫਿਰਨ ਵਾਲ਼ੇ ਵੀ ਰਾਹੂ-ਕੇਤੂ ਨੂੰ ਕਾਬੂ ਕਰਨ ਲਈ ਸਾਧਾਂ-ਸੰਤਾਂ ਕੋਲ ਤੁਰੇ-ਫਿਰਦੇ ਹਨ। ਲੋਕਾਂ ਦੀ ਆਪਣੇ ਇਤਿਹਾਸ ਸਬੰਧੀ ਜਾਣਕਾਰੀ ਦੇ ਮਾਮਲੇ ਵਿੱਚ ਤਾਂ ਹੋਰ ਵੀ ਤਰਸਯੋਗ ਹਾਲਤ ਹੈ। ਅਸਲ ਵਿੱਚ ਇਤਿਹਾਸ ਉਹ ਖੇਤਰ ਹੈ ਜਿਸ ਬਾਰੇ ਫਿਰਕਾਪ੍ਰਸਤ ਤਾਕਤਾਂ, ਖਾਸ ਕਰਕੇ ਹਿੰਦੂਵਾਦੀ ਫਿਰਕਾਪ੍ਰਸਤ ਸਭ ਤੋਂ ਜ਼ਿਆਦਾ ਝੂਠਾ ਪ੍ਰਚਾਰ ਕਰਦੇ ਹਨ ਅਤੇ ਲੋਕਾਂ ਨੂੰ ਇੱਕ-ਦੂਜੇ ਦੇ ਧਰਮ ਖਿਲਾਫ ਭੜਕਾਉਂਦੇ ਹਨ। ਮਹਿਮੂਦ ਗਜਨਵੀ ਦੁਆਰਾ ਸੋਮਨਾਥ ਮੰਦਿਰ ਢਾਹੁਣ ਦਾ ਮਾਮਲਾ, ਮੱਧਕਾਲ ਦੌਰਾਨ ਹਿੰਦੂ ਮੰਦਿਰਾਂ ਨੂੰ ਢਾਹੁਣ ਦਾ ਮਾਮਲਾ ਇਸ ਦੀਆਂ ਮਿਸਾਲਾਂ ਹਨ ਕਿ ਕਿਵੇਂ ਫਿਰਕਾਪ੍ਰਸਤ ਤਾਕਤਾਂ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੀਆਂ ਹਨ ਤੇ ਹਿੰਦੂ ਧਰਮ ਦੇ ਲੋਕਾਂ ਨੂੰ ਮੁਸਲਿਮ ਲੋਕਾਂ ਖਿਲਾਫ ਭੜਕਾਉਂਦੀਆਂ ਹਨ।

ਤੀਸਰਾ, ਭਾਰਤੀ ਸਮਾਜ ਵਿੱਚ ਜਾਤਪਾਤੀ ਮਾਨਸਿਕਤਾ, ਔਰਤ-ਵਿਰੋਧੀ ਮਾਨਸਿਕਤਾ, ਪਿੱਤਰਸੱਤ੍ਹਾ ਤੇ ਹੋਰ ਮੱਧਕਾਲੀ ਰੀਤੀ-ਰਿਵਾਜ ਅੱਜ ਵੀ ਵੱਡੇ ਪੱਧਰ ਉੱਤੇ ਮੌਜੂਦ ਹਨ। ਇਸ ਮਾਮਲੇ ਵਿੱਚ ਫਿਰਕਾਪ੍ਰਸਤ ਤਾਕਤਾਂ ਦਾ ਕੁੱਲ ਅਬਾਦੀ ਦੇ ਵੱਡੇ ਹਿੱਸੇ ਨਾਲ਼ ਇੱਕ ਤਰ੍ਹਾਂ ਦਾ ਸਾਂਝਾ ਮੋਰਚਾ ਬਣ ਜਾਂਦਾ ਹੈ। ਉਹ ਲੋਕ ਜਿਹੜੇ ਧਾਰਮਿਕ ਰੂਪ ਵਿੱਚ ਕੱਟੜਪੰਥੀ ਨਹੀਂ ਵੀ ਹੁੰਦੇ, ਉਹ ਵੀ ਇਹਨਾਂ ਮਾਮਲਿਆਂ ਵਿੱਚ ਫਿਰਕਾਪ੍ਰਸਤ ਤਾਕਤਾਂ ਨਾਲ਼ ਆ ਖੜੇ ਹੁੰਦੇ ਹਨ। ਇਸ ਕਾਰਨ ਸਮਾਜ ਵਿੱਚ ਫਿਰਕਾਪ੍ਰਸਤ ਤਾਕਤਾਂ ਦਾ ਸਰਗਰਮ ਵਿਰੋਧ ਨਹੀਂ ਹੁੰਦਾ, ਕੁਝ ਹੱਦ ਤੱਕ ਤਾਂ ਵਿਆਪਕ ਅਬਾਦੀ ਮੂਕ ਸਹਿਮਤੀ ਦਾ ਰੁਖ ਅਖਤਿਆਰ ਕਰ ਲੈਂਦੀ ਹੈ। ਡਾ. ਅੰਮ੍ਰਿਤ ਨੇ ਕਿਹਾ ਕਿ ਜੇ ਭਾਰਤ ਵਿੱਚ ਫਿਰਕਾਪ੍ਰਸਤੀ ਦਾ ਅਸਰਦਾਰ ਢੰਗ ਨਾਲ਼ ਮੁਕਾਬਲਾ ਕੀਤਾ ਜਾਣਾ ਹੈ ਤਾਂ ਸਾਨੂੰ ਭਾਰਤੀ ਸਮਾਜ ਦੀਆਂ ਇਹਨਾਂ ਹਾਲਤਾਂ ਦਾ ਧਿਆਨ ਰੱਖਣਾ ਹੋਵੇਗਾ ਅਤੇ ਇਹਨਾਂ ਨੂੰ ਬਦਲਣ ਲਈ ਸਚੇਤਨ ਲਹਿਰਾਂ ਖੜੀਆਂ ਕਰਨੀਆਂ ਪੈਣਗੀਆਂ। ਅੱਜ ਫਿਰਕਾਪ੍ਰਸਤੀ ਦਾ ਵਿਰੋਧ “ਮਜਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ” ਜਾਂ “ਸਭ ਧਰਮਾਂ ਦੇ ਲੋਕੀਂ ਭਾਈ-ਭਾਈ ਹਨ, ਇਸ ਲਈ ਉਹ ਆਪੋ ਵਿੱਚ ਨਾ ਲੜਨ” ਜਿਹੇ ਫੋਕੇ ਸਾਬਤ ਹੋ ਚੁੱਕੇ ਟੋਟਕਿਆਂ, ਉਪਦੇਸ਼ਾਂ ਨਾਲ਼ ਨਹੀਂ ਕੀਤਾ ਜਾ ਸਕਦਾ, ਸਗੋਂ ਧਰਮਾਂ ਦੀ ਜਮੀਨ ਹਿਲਾ ਕੇ, ਤਰਕਸ਼ੀਲਤਾ, ਨਾਸਤਿਕਤਾ, ਵਿਗਿਆਨ ਤੇ ਇਤਿਹਾਸ ਬਾਰੇ ਜਾਣਕਾਰੀਆਂ ਦਾ ਪ੍ਰਚਾਰ-ਪ੍ਰਸਾਰ ਕਰਕੇ ਅਤੇ ਮੱਧਕਾਲੀ ਕਦਰਾਂ-ਕੀਮਤਾਂ, ਜਾਤਪਾਤ ਤੇ ਔਰਤ-ਵਿਰੋਧੀ ਮਾਨਸਿਕਤਾ ਖਿਲਾਫ ਲੜਦੇ ਹੋਏ ਹੀ ਕੀਤਾ ਜਾ ਸਕਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 38, ਅਪ੍ਰੈਲ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s