ਭਾਰਤ ਵਿੱਚ ਬਾਲ ਮਜ਼ਦੂਰੀ ‘ਤੇ ਇੱਕ ਨਜ਼ਰ •ਬਲਜੀਤ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਰ ਪੂਰੇ ਵਿਸ਼ਵ ਵਿੱਚ 5 ਤੋਂ 14 ਸਾਲ ਦੇ 25 ਕਰੋੜ ਬੱਚੇ, ਜਾਣੀ ਹਰ ਛੇ ਪਿੱਛੇ ਇੱਕ ਬੱਚਾ ਮਜ਼ਦੂਰੀ ਕਰਦਾ ਹੈ। ਇਹਨਾਂ ਵਿੱਚੋਂ 11 ਕਰੋੜ ਬੱਚੇ ਅਜਿਹੀਆਂ ਥਾਵਾਂ  ‘ਤੇ ਕੰਮ ਕਰਦੇ ਹਨ ਜੋ ਉਹਨਾਂ ਦੀ ਉਮਰ ਮੁਤਾਬਕ ਬੇਹੱਦ.ਖਤਰਨਾਕ ਹਨ, ਜਿਵੇਂ ਪਟਾਕੇ ਬਣਾਉਣਾ, ਇਮਾਰਤ ਉਸਾਰੀ, ਕੋਲਾ ਕੱਢਣਾ, ਮੱਛੀ.ਫੜਣਾ ਆਦਿ। ਜੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸਵਾ ਕਰੋੜ ਬਾਲ ਮਜ਼ਦੂਰ ਹਨ ਭਾਵ ਕੁੱਲ ਮਜ਼ਦੂਰ ਅਬਾਦੀ ਦਾ 11 ਫੀਸਦੀ ਬੱਚੇ ਹਨ। ਜਨਗਣਨਾ ਅਨੁਸਾਰ ਬਾਲ ਮਜ਼ਦੂਰਾਂ ਦੀ ਸੰਖਿਆ 1971 ‘ਚ 1,07,53,985, 1981 ‘ਚ 1,36,40,870, 1991 ‘ਚ 1,12,85,349, 2001 ‘ਚ 1,26,66,377 ਤੇ 2011 ‘ਚ 1,26,26,505 ਦਰਜ ਕੀਤੀ ਗਈ ਸੀ।

1991 ਤੋਂ 2001 ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ ਤੇ ਬਿਹਾਰ ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਸੀ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਬਾਲ ਮਜ਼ਦੂਰ ਸਨ ਅਤੇ ਆਂਧਰਾ ਦੂਜੇ ਨੰਬਰ ‘ਤੇ ਸੀ। ਪਰ ਚਾਇਲਡ ਰਾਇਟ ਐਂਡ ਯੂ ਦੀ ਤਾਜ਼ਾ ਰਿਪੋਰਟ ਮੁਤਾਬਕ ਮਹਾਂਰਾਸ਼ਟਰ ਵਿੱਚ ਹਰ 20ਵਾਂ ਮਜ਼ਦੂਰ 5-14 ਸਾਲ ਦਾ ਹੈ। ਭਾਵ ਮਜ਼ਦੂਰਾਂ ਦੀ ਕੁੱਲ ਗਿਣਤੀ ਦਾ 5% ਬੱਚੇ ਹਨ। ਇਹ ਤਾਂ ਸਿਰਫ਼ ਸਰਕਾਰੀ ਅੰਕੜਿਆਂ ਦੀ ਗੱਲ ਹੈ। ਇਸ ਤੋਂ ਬਿਨ੍ਹਾਂ ਇੱਕ ਵੱਡਾ ਹਿੱਸਾ ਉਹ ਬਾਲ ਮਜ਼ਦੂਰਾਂ ਹਨ ਜਿਨ੍ਹਾਂ ਬਾਰੇ ਅੰਕੜੇ ਪ੍ਰਾਪਤ ਨਹੀਂ ਹੁੰਦੇ। ਹੋਟਲਾਂ ਵਿੱਚ ਬਰਤਨ ਸਾਫ਼ ਕਰਨਾ, ਅਖ਼ਬਾਰ ਵੇਚਣਾ, ਬੂਟ ਪਾਲਿਸ਼, ਘਰਾਂ ਵਿੱਚ ਕੰਮ, ਸੜਕਾਂ ਦੀ ਸਫ਼ਾਈ, ਸੀਵਰੇਜ਼ ਦੀ ਸਫ਼ਾਈ ਆਦਿ ਅਨੇਕਾਂ ਅਜਿਹੇ ਕੰਮ ਹਨ ਜੋ ਸਰਕਾਰੀ ਅੰਕੜਿਆਂ ਤੋਂ ਓਹਲੇ ਹਨ।

ਬਚਪਨ ਵਿੱਚ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਤੇਜੀ ਨਾਲ਼ ਹੋ ਰਿਹਾ ਹੁੰਦਾ ਹੈ। ਇਸ ਸਮੇਂ ਉਸਨੂੰ ਪੜ੍ਹਨ, ਸਿੱਖਣ ਤੇ ਖੇਡਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਉਮਰ ਵਿੱਚ ਬੱਚਾ ਜੋ ਸਿੱਖਦਾ ਹੈ ਉਹ ਉਸਦੀ ਸ਼ਖਸੀਅਤ ਦਾ ਹਿੱਸਾ ਬਣ ਜਾਂਦਾ ਹੈ। ਪਰ ਇਸ ਉਮਰ ਵਿੱਚ ਮਜ਼ਦੂਰੀ ਕਰਨ ਲਗਾਉਣ ਨਾਲ਼ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ਼ ਨਹੀਂ ਹੁੰਦਾ ਤੇ ਉਹ ਕਈ ਸਰੀਰਕ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਚੰਗੀ ਸਿੱਖਿਆ ਨਾ ਮਿਲਣ ਕਾਰਨ ਬੱਚੇ ਸਹੀ ਤੇ ਗਲਤ ਵਿੱਚ ਫ਼ਰਕ ਕਰਨਾ ਨਹੀਂ ਸਿੱਖ ਪਾਉਂਦੇ। ਉਹ ਹਰ ਜਾਇਜ਼ ਤੇ ਨਜਾਇਜ਼ ਤਰੀਕੇ ਨਾਲ਼ ਪੈਸੇ ਕਮਾਉਣ ਵਿੱਚ ਲੱਗ ਜਾਂਦੇ ਹਨ ਅਤੇ ਹਰ ਗਲਤ ਰਸਤਾ ਅਖਤਿਆਰ ਕਰਨ ਨੂੰ ਤਿਆਰ ਹੋ ਜਾਂਦੇ ਹਨ ਜਿਵੇਂ ਚੋਰੀ ਕਰਨਾ, ਜੂਆ ਖੇਡਣਾ, ਲੁੱਟ ਖੋਹ ਕਰਨਾ, ਨਸ਼ੇ ਵੇਚਣਾ ਆਦਿ। ਇਸ ਤਰ੍ਹਾਂ ਉਹ ਖੁਦ ਵੀ ਨਸ਼ੇ ਕਰਨ ਲੱਗ ਜਾਂਦੇ ਹਨ ਅਤੇ ਬਚਪਨ ਤੋਂ ਹੀ ਲੜਾਈ-ਝਗੜਾ, ਕੁੱਟ-ਮਾਰ ਕਰਨਾ ਸਿੱਖ ਜਾਂਦੇ ਹਨ। ਇਹੀ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਬਣ ਜਾਂਦਾ ਹੈ ਤੇ ਸਮਾਜ ਵਿੱਚ ਅਪਰਾਧੀਆਂ ਦਾ ਇੱਕ ਵੱਡਾ ਹਿੱਸਾ ਉੱਭਰਦਾ ਹੈ, ਜੋ ਕਿ ਬਾਅਦ ਵਿੱਚ ਗੰਭੀਰ ਸਮਾਜਿਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਦੂਜੇ ਪਾਸੇ ਕੁੱਝ ਬੱਚੇ ਸਰੀਰਕ ਤੌਰ ‘ਤੇ ਰੋਗ ਗ੍ਰਸਤ ਹੋ ਜਾਂਦੇ ਹਨ। ਭਾਰਤ ਵਿੱਚ ਸਵਾ ਲੱਖ ਬੱਚੇ ਅਜਿਹੀਆਂ ਥਾਵਾਂ ‘ਤੇ ਕੰਮ ਕਰਦੇ ਹਨ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਨੂੰ ਪਲ-ਪਲ ਖ਼ਤਰਾ ਹੁੰਦਾ ਹੈ। ਕੋਲਾ ਖਾਣਾਂ ਉਸਾਰੀ ਦਾ ਕੰਮ, ਭਾਰ ਚੁੱਕਣਾ, ਭੱਠੇ ‘ਤੇ ਕੰਮ ਕਰਨਾ, ਸੀਵਰੇਜ਼ ਦੀ ਸਫ਼ਾਈ ਆਦਿ ਜੋਖ਼ਮ ਭਰੇ ਕੰਮਾਂ ਵਿੱਚ ਬਹੁਤ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ ਤੇ ਅਨੇਕਾਂ ਬੱਚੇ ਅਪਾਹਿਜ ਹੋ ਜਾਂਦੇ ਹਨ। ਬਹੁਤ ਜ਼ਿਆਦਾ ਸ਼ੋਰ-ਸ਼ਰਾਬਾ ਉਹਨਾਂ ਦੀ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਰਸਾਇਣਾਂ ਦੀ ਮੌਜੂਦਗੀ ਵਿੱਚ ਚਮੜੀ ਤੇ ਸਾਹ ਦੇ ਰੋਗ ਹੋ ਜਾਂਦੇ ਹਨ। ਜਿਸ ਨਾਲ਼ ਬੱਚੇ ਉਮਰ ਭਰ ਲਈ ਰੋਗੀ ਹੋ ਜਾਂਦੇ ਹਨ।

1980 ਤੋਂ ਬਾਅਦ ਸਰਕਾਰ ਨੇ ਬਾਲ ਮਜ਼ਦੂਰੀ ਰੋਕਣ ਖ਼ਤਮ ਕਰਨ ਲਈ ਸੌ ਤੋਂ ਵੱਧ ਕਨੂੰਨ ਬਣਾਏ ਹਨ, ਪਰ ਇਨ੍ਹਾਂ ਨਾਲ ਕਿੰਨਾ ਕੁ ਸੁਧਾਰ ਹੋਇਆ ਹੈ ਇਹ ਅਸੀਂ ਆਪਣੇ ਆਸ-ਪਾਸ ਕੰਮ ਕਰ ਰਹੇ ਬਾਲ ਮਜ਼ਦੂਰਾਂ ਨੂੰ ਦੇਖ ਕੇ ਤੈਅ ਕਰ ਸਕਦੇ ਹਾਂ। ਸੰਵਿਧਾਨ ਦੀ ਧਾਰਾ 24 ਅਨੁਸਾਰ ਬੱਚਿਆਂ ਤੋਂ ਖ਼ਤਰਨਾਕ ਥਾਵਾਂ ‘ਤੇ ਕੰੰਮ ਕਰਵਾਉਣਾ ਕਨੂੰਨੀ ਜੁਰਮ ਹੈ ਜਿਸ ਲਈ ਤਿੰਨ ਮਹੀਨੇ ਦੀ ਸ਼ਜਾ ਤੇ 10 ਤੋਂ 20 ਹਜ਼ਾਰ  ਤੱਕ ਜੁਰਮਾਨਾ ਤੈਅ ਕੀਤਾ ਗਿਆ ਹੈ। ਪਰ ਸਰਮਾਏਦਾਰੀ ਢਾਂਚੇ ਅੰਦਰ ਬਾਲ ਮਜ਼ਦੂਰੀ ਬੰਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇੱਕ ਤਾਂ ਬੱਚਿਆਂ ਦੀ ਕਿਰਤ ਸਸਤੀ ਹੈ ਦੂਜਾ ਬੱਚਿਆਂ ਨੂੰ ਸੀਵਰੇਜ਼ ਤੇ ਖਾਣਾਂ ‘ਚ ਉਤਾਰਨਾ ਸੌਖਾ ਹੁੰਦਾ ਹੈ, ਉਹ ਘੱਟ ਥਾਂ ਘੇਰਦੇ ਹਨ ਅਤੇ ਉਨ੍ਹਾਂ ਨੂੰ ਲਾਲਚ ਦੇ ਕੇ ਜਾਂ ਡਰਾ-ਧਮਕਾ ਕੇ ਕੰਮ ਕਰਵਾਇਆ ਜਾ ਸਕਦਾ ਹੈ, ਵਿਰੋਧ ਕਰਨ ਦੇ ਮੌਕੇ ਘੱਟ ਹੁੰਦੇ ਹਨ। ਸਰਮਾਏਦਾਰੀ ਢਾਂਚੇ ਲਈ ਬਾਲ ਮਜ਼ਦੂਰੀ ਮੁਨਾਫ਼ੇ ਦਾ ਵੱਡਾ ਸਰੋਤ ਹੈ। ਸੰਵਿਧਾਨ ਦੀ ਧਾਰਾ 21 ਤੇ 45 ਅਨੁਸਾਰ 6-14 ਸਾਲ ਦੇ ਬੱਚਿਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤਾਂ ਉਪਲਬਧ ਹਨ। ਜਿਸ ਤਹਿਤ ਵਰਦੀ, ਕਿਤਾਬਾਂ, ਇੱਕ ਸਮੇਂ ਦਾ ਭੋਜਨ ਵੀ ਦਿੱਤਾ ਜਾਵੇਗਾ ਪਰ ਭਾਰਤ ਵਿੱਚ 5-14 ਸਾਲ ਦੇ 9 ਕਰੋੜ ਬੱਚਿਆਂ ਨੂੰ ਕਦੇ ਸਕੂਲ ਜਾਣਾ ਵੀ ਨਸੀਬ ਨਹੀਂ ਹੋਇਆ। ਕਿਉਂਕਿ ਭਾਰਤ ਵਿੱਚ ਬੱਚਿਆਂ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਵੱਧ ਹੈ ਤੇ ਬਜਟ ਸਭ ਤੋਂ ਘੱਟ। ਸਿੱਖਿਆ ਲਈ ਬਜਟ 4 ਫੀਸਦੀ ਤੋਂ ਵੀ ਘੱਟ ਹੈ ਤੇ ਸਿਹਤ ਲਈ ਮਸਾਂ 2 ਫੀਸਦੀ। ਇੰਨੇ ਘੱਟ ਬਜਟ ਵਿੱਚ ਸੰਵਿਧਾਨ ਦੁਆਰਾ ਦੱਸੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਖਿਆਲੀ-ਪੂੜੇ ਬਣਾਉਣ ਵਾਲ਼ੀ ਗੱਲ ਹੈ।

ਸਰਮਾਏਦਾਰਾਂ ਨੂੰ ਕਰਜੇ ਦੇਣ ਅਤੇ ਮਾਫ਼ ਕਰਨ ਲਈ ਸਰਕਾਰ ਕੋਲ਼ ਧਨ ਦੀ ਕਮੀ ਨਹੀਂ ਆਉਂਦੀ ਪਰ ਜਦੋਂ ਆਮ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਬਜਟ ਵਿੱਚ ਘਾਟਾ ਦਿਖਾ ਕੇ ਝੱਗਾ ਝਾੜ ਦਿੱਤਾ ਜਾਂਦਾ ਹੈ। ਲਗਾਤਾਰ ਨਿੱਜੀਕਰਨ ਦੀਆਂ ਨੀਤੀਆਂ ਅਪਣਾ ਕੇ ਸਰਕਾਰ ਜਨਤਕ ਸਹੂਲਤਾਂ ਵਿੱਚੋਂ ਹੱਥ ਖਿੱਚ ਰਹੀ ਹੈ ਅਤੇ ਦੂਜੇ ਪਾਸੇ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਉਣ ਵਰਗੇ ਸ਼ੋਸੇ ਕਰਕੇ ਲੋਕਾਂ ਦੇ ਅੱਖੀ ਘੱਟਾ ਪਾਇਆ ਜਾ ਰਿਹਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

One comment on “ਭਾਰਤ ਵਿੱਚ ਬਾਲ ਮਜ਼ਦੂਰੀ ‘ਤੇ ਇੱਕ ਨਜ਼ਰ •ਬਲਜੀਤ

  1. Gurtej Sidhu says:

    Very nice

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s