ਆਰਥਿਕ ਨਿਯਮਾਂ ਦਾ ਬਾਹਰਮੁਖੀ ਖਾਸਾ •ਮੌਰਿਸ ਕੌਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਤਾਲਿਨ ਨੇ ਲਿਖਿਆ ਹੈ “ਆਰਥਿਕ ਨਿਯਮ ਬਾਹਰਮੁਖੀ ਨਿਯਮ ਹਨ ਜੋ ਆਰਥਿਕ ਵਿਕਾਸ ਦੀ ਪ੍ਰਕਿਰਿਆ ਨੂੰ ਦਰਸਾਉਂਦੇ ਹਨ, ਜੋ ਕਿ ਮਨੁੱਖ ਦੀ ਇੱਛਾ ਤੋਂ ਅਜ਼ਾਦ ਰੂਪ ਵਿੱਚ ਵਾਪਰਦੀ ਹੈ।”3 ਇਹ ਬਾਹਰਮੁਖੀ ਨਿਯਮ ਹਨ  ਜੋ ਕਿ ਆਰਥਿਕ ਸਰਗਰਮੀਆਂ ਵਿੱਚ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਉਸੇ ਤਰ੍ਹਾ ਵਿਨਿਯਮਿਤ ਕਰਦੇ ਹਨ, ਜਿਵੇਂ ਕਿ ਬਾਹਰਮੁਖੀ ਜ਼ਰੂਰਤ ਵਜੋਂ ਕੁਦਰਤੀ ਨਿਯਮ ਕੁਦਰਤ ‘ਚ ਚੀਜ਼ਾਂ ਦੇ ਸੰਬੰਧਾ ਨੂੰ ਵਿਨਿਯਮਤ ਕਰਦੇ ਹਨ।  

ਇਸ ਲਈ ਜਦੋਂ ਅਸੀਂ ਸਮਾਜ ਵਿੱਚ ਕਾਰਜਸ਼ੀਲ “ਆਰਥਿਕ ਵਿਕਾਸ” ਦੇ ਨਿਯਮਾਂ ਦੀ ਗੱਲ ਕਰਦੇ ਹਾਂ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਸਰਕਾਰੀ ਅਦਾਰਿਆਂ ਅਤੇ ਹਾਕਮਾਂ ਦੁਆਰਾ ਬਣਾਏ “ਨਿਯਮਾਂ” ਤੋਂ ਪੂਰੀ ਤਰ੍ਹਾ ਵੱਖਰੇ ਸੰਦਰਭ ‘ਚ ਗੱਲ ਕਰ ਰਹੇ ਹੁੰਦੇ ਹਾਂ। ਮਗਰਲੇ ਮਨੁੱਖੀ ਇੱਛਾ ਦਾ ਪਰਗਟਾਵਾ ਹਨ ਜਦ ਕਿ ਪਹਿਲੇ ਮਨੁੱਖੀ ਇੱਛਾ ਤੋਂ ਅਜ਼ਾਦ। ਪਹਿਲੇ ਸਰਕਾਰਾਂ ਦੁਆਰਾ ਲਾਗੂ ਕੀਤੇ ਜਾਂਦੇ ਹਨ ਜਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ; ਪਹਿਲੇ ਅਜ਼ਾਦਾਨਾ ਰੂਪ ‘ਚ ਅਤੇ ਇੱਥੋ ਤੱਕ ਕਿ ਲੋਕ ਜਾਂ ਸਰਕਾਰਾਂ ਕੀ ਚਹੁੰਦੀਆਂ ਹਨ ਜਾਂ ਕਰਨ ਦਾ ਫੈਸਲਾ ਲੈਂਦੀਆਂ ਹਨ ਤੋਂ ਵੀ ਅਜ਼ਾਦਾਨਾ ਰੂਪ ‘ਚ ਖੁਦ ਨੂੰ ਸਥਾਪਿਤ ਕਰਦੇ ਹਨ।

ਉਦਾਹਰਣ ਵਜੋਂ ਮੰਨ ਲਓ ਕਿਸੇ ਸਰਮਾਏਦਾਰ ਦੇਸ਼ ਦੀ ਸਰਕਾਰ ਅਜਿਹਾ ਨਿਯਮ ਬਣਾਉਦੀ ਹੈ, ਜਿਵੇਂ ਕਿ ਇੱਕ ਸਮੇਂ ਪ੍ਰਸਤਾਵਿਤ ਕੀਤਾ ਗਿਆ ਸੀ, ਕਿ ਸਭ ਨਾਗਰਿਕਾਂ ਨੂੰ “ਸਮਾਜਿਕ ਕਰਜ਼ੇ” ਦਿੱਤੇ ਜਾਣ ਤਾਂ ਕਿ ਉਹ ਆਪਣੀਆਂ ਜ਼ਰੂਰਤਾਂ ਦਾ ਸਭ ਸਮਾਨ ਖਰੀਦਣ ਦੇ ਯੋਗ ਹੋ ਸਕਣ । “ਸਮਾਜਿਕ ਕਰਜ਼ੇ” ਜ਼ਾਰੀ ਕੀਤੇ ਜਾ ਸਕਦੇ ਹਨ ਪਰ ਕੀ “ਨਿਯਮਾਂ” ਦਾ ਮਕਸਦ ਪੂਰਾ ਹੋਵੇਗਾ ਇਹ ਨਿਸ਼ਚਿਤ ਤੌਰ ‘ਤੇ ਪੂਰਾ ਨਹੀਂ ਹੋਵੇਗਾ ਕਿਉਕਿ ਇਹ ਸਰਮਾਏਦਾਰਾ ਆਰਥਚਾਰੇ ਦੇ ਬਾਹਰਮੁਖੀ ਨਿਯਮਾਂ ਦਾ ਉਲੰਘਣ ਕਰੇਗਾ, ਜੋ ਕਿ ਖੁਦ ਨੂੰ ਸਥਾਪਿਤ ਕਰਨਾ ਜਾਰੀ ਰੱਖਣਗੇ ਅਤੇ ਇਸ ਦਾ ਸਿੱਟਾ ਸਰਕਾਰ ਦੁਆਰਾ ਬਣਾਏ ਨਿਯਮਾਂ ਦੀ ਅਸਫ਼ਲਤਾ ‘ਚ ਨਿੱਕਲੇਗਾ।

ਇੱਕ ਵਾਰ ਫਿਰ, ਮੰਲ ਲਓ ਇੱਕ ਸਮਾਜਵਾਦੀ ਦੇਸ਼ ਦੀ ਸਰਕਾਰ ਦੇਸ਼ ਦੇ ਮੌਜੂਦਾ ਆਰਥਿਕ ਸੋਮਿਆਂ, ਇਸਦੇ ਮੌਜੂਦਾ ਕੱਚੇ ਮਾਲ ਦੇ ਸੋਮਿਆਂ ਅਤੇ ਨਿਵੇਸ਼ਾਂ ਨੂੰ ਧਿਆਨ ‘ਚ ਰੱਖੇ ਬਿਨਾਂ ਇੱਕ ਪੰਜ “ਸਾਲ ਯੋਜਨਾ ਨਿਯਮ” ਬਣਾਉਦੀ ਹੈ, ਜਿਸ ਵਿੱਚ ਪੈਦਾਵਾਰ ‘ਚ ਵੱਡਾ ਵਾਧਾ ਸ਼ਾਮਿਲ ਹੋਵੇ। ਕੀ ਅਜਿਹਾ ਨਿਯਮ ਪ੍ਰਭਾਵੀ ਹੋਵੇਗਾ? ਨਿਸ਼ਚਿਤ ਤੌਰ ‘ਤੇ ਨਹੀਂ, ਇਹ ਸਮਾਜਵਾਦੀ ਅਰਥਚਾਰੇ ਦੇ ਵਿਕਾਸ ਨੂੰ ਵਿਨਿਯਮਤ ਕਰਨ ਵਾਲੇ ਬਾਹਰਮੁਖੀ ਨਿਯਮਾਂ ਦਾ ਉਲੰਘਣ ਹੋਵੇਗਾ। ਇਹ ਨਿਯਮ ਖੁਦ ਨੂੰ ਸਥਾਪਿਤ ਕਰਨ ਜਾਰੀ ਰੱਖਣਗੇ ਅਤੇ ਇਸਦਾ ਸਿੱਟਾ ਇਹਨਾਂ ਦਾ ਉਲੰਘਣ ਕਰਨ ਵਾਲ਼ੇ ਕਿਸੇ ਵੀ “ਨਿਯਮ” ਕਿਸੇ ਵੀ “ਯੋਜਨਾ” ਦੀ ਅਸਫ਼ਲਤਾ ਵਿੱਚ ਨਿੱਕਲੇ ਹਨ।

ਅਜਿਹੀਆਂ ਉਦਾਹਰਣਾ ਦਿਖਾਉਦੀਆਂ ਹਨ ਜੋ ਕਿ ਅਸਲ ਵਿੱਚ ਪੂਰੀ ਤਰ੍ਹਾਂ ਜਾਣਿਆ-ਪਛਾਣਿਆ ਹੈ ਕਿ ਆਰਥਿਕ ਨਿਯਮ ਬਾਹਰਮੁਖੀ ਜ਼ਰੂਰਤ ਵਜੋਂ ਮਨੁੱਖੀ ਇੱਛਾ ਤੋਂ ਅਜ਼ਾਦ ਰੂਪ ‘ਚ ਖੁਦ ਨੂੰ ਸਥਾਪਿਤ ਕਰਦੇ ਹਨ। ਜੇਕਰ ਤੁਸੀਂ ਇੱਕ ਬੈਂਕ ਨੋਟ ਨੂੰ ਹਵਾ ‘ਚ ਲਹਿਰਾ ਕੇ ਛੱਡ ਦਿੰਦੇ ਹੋ ਤਾਂ ਗਰੂਤਾ ਦੇ ਨਿਯਮ ਦੇ ਪ੍ਰਭਾਵ ਤਹਿਤ ਫੜ-ਫੜਾਕੇ ਹੇਠਾਂ ਆ ਡਿੱਗੇਗਾ। ਜੇਕਰ ਸਰਕਾਰ ਲੱਖਾਂ ਵਾਧੂ ਬੈਂਕ ਨੋਟ ਛਾਪ ਦਿੰਦੀ ਹੈ ਤਾਂ ਆਰਥਿਕ ਨਿਯਮਾਂ ਦੇ ਪ੍ਰਭਾਵ ਤਹਿਤ ਇਹਨਾਂ ਦੀ ਕਦਰ ਡਿੱਗ ਜਾਵੇਗੀ। ਜਿਸ ਤਰ੍ਹਾਂ ਇੱਕ ਹਾਸਲ ਆਰਥਿਕ ਨਿਜ਼ਾਮ ਦੇ ਵਿਸ਼ੇਸ਼ ਨਿਯਮ ਖੁਦ ਨੂੰ ਸਥਾਪਿਤ ਕਰਦੇ ਹਨ, ਉਸੇ ਤਰ੍ਹਾਂ ਲੰਬੇ ਸਮੇਂ ‘ਚ ਉਹ ਨਿਯਮ ਜੋ ਇੱਕ ਪ੍ਰਬੰਧ ਦੇ ਗੁਜ਼ਰ ਜਾਣ ਅਤੇ ਆਰਥਿਕ ਵਿਕਾਸ ਦੇ ਉਚੇਰੇ ਪੜਾਅ ਵੱਲ ਤਬਦੀਲੀ ਨੂੰ ਤੈਅ ਕਰਦੇ ਹਨ, ਸਥਾਪਿਤ ਕਰਦੇ ਹਨ।    

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements