ਭਾਰਤ ਵਿੱਚ ਨਾਸਤਿਕਤਾ ਦਾ ਸਵਾਲ ਅਤੇ ਸਾਡੀ ਵਿਰਾਸਤ •ਡਾ.ਸੁਖਦੇਵ ਹੁੰਦਲ

1

ਫਾਂਸੀ ਤੋਂ ਕੁਝ ਦਿਨ ਪਹਿਲਾਂ, ਸ਼ਹੀਦ ਭਗਤ ਸਿੰਘ ਨੇ ‘ਮੈਂ ਨਾਸਤਿਕ ਕਿਉਂ ਹਾਂ?’ ਲਿਖੀ। ਕੀ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆ ਦਾ ਸਮਾਜ ਸਿਰਜਣ ਦੀ ਜੱਦੋਜਹਿਦ ਵਿੱਚ ਲੱਗੀਆਂ ਸਾਡੇ ਦੇਸ਼ ਦੇ ਇਨਕਲਾਬੀਆਂ ਦੀਆਂ ਸਫਾਂ ਨੇ ਆਪਣੇ ਮਹਾਨ ਨਾਇਕ ਵਲੋਂ ਉਠਾਏ ਗਏ, ਇਸ ਗੰਭੀਰ ਦਾਰਸ਼ਨਿਕ ਮੁੱਦੇ ਪ੍ਰਤੀ, ਗੰਭੀਰਤਾ ਵਿਖਾਈ ਹੈ? ਮਾਰਕਸ, ਏਂਗਲਜ਼ ਅਤੇ ਲੈਨਿਨ ਨੇ, ਯੂਰਪ ਵਿੱਚ ਪ੍ਰਬੋਧਨ ਕਾਲ ਦੇ ਦੌਰਨ ਨਾਸਤਿਕਤਾ ਦੇ ਪ੍ਰਚਾਰ ਦੇ ਮਹੱਤਵ ਨੂੰ ਸਮਝਣ ਤੇ ਜ਼ੋਰ ਦਿੱਤਾ ਸੀ। ਸਾਡੇ ਦੇਸ਼ ਵਿੱਚ ਇਸ ਵੇਲੇ, ਪ੍ਰਗਟਾਵੇ ਦੀ ਅਜ਼ਾਦੀ ਅਤੇ ਹਰ ਤਰ੍ਹਾਂ ਦੇ ਜਮਹੂਰੀ ਸੰਘਰਸ਼ਾਂ ‘ਤੇ ਹਮਲੇ ਹੋ ਰਹੇ ਹਨ। ਅੰਨ੍ਹੇ ਕੌਮਵਾਦ ਫਿਰਕਾਪ੍ਰਸਤੀ ਅਤੇ ਧਾਰਮਿਕ ਉਨਮਾਦ ਦਾ ਮਹੌਲ ਸਿਰਜ ਕੇ , ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੇ ਵਿਰੋਧ ਅਤੇ ਹਰ ਤਰ੍ਹਾਂ ਦੀ ਪਹਿਲ ਕਦਮੀ ਨੂੰ ਕੁਚਲਿਆ ਜਾ ਰਿਹਾ ਹੈ। ਆਮ ਧਾਰਨਾ ਪ੍ਰਚਾਰੀ ਜਾਂਦੀ ਹੈ ਕਿ ਸਾਡਾ ਦੇਸ਼ ਅਧਿਆਤਮਵਾਦੀ ਦਰਸ਼ਨਾਂ ਦਾ ਦੇਸ਼ ਹੈ, ਨਾਸਤਿਕਤਾ ਦੀ ਗੱਲ ਕਰਨ ਵਾਲਿਆਂ ਨੂੰ ਹਾਕਮ ਜਮਾਤਾਂ ਇੱਕ ਖ਼ਤਰੇ ਦੇ ਤੌਰ ‘ਤੇ ਵੇਖਦੀਆਂ ਹਨ। ਲੋਕ ਮਨਾ ਵਿੱਚ ਉਹਨਾਂ ਪ੍ਰਤੀ ਨਫਰਤ ਪੈਦਾ ਕਰਨ ਲਈ, ਧਾਰਮਿਕ ਜਥੇਬੰਦੀਆਂ ਅਤੇ ਆਪਣੇ ਪ੍ਰਚਾਰ ਸਾਧਨਾ ਰਾਹੀਂ  ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 24, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s