ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮੰਦਭਾਗਾ ਵਰਤਾਰਾ •ਸੁਖਵਿੰਦਰ

2

ਭਾਰਤ ‘ਚ ਹੋਏ ਸਰਮਾਏਦਾਰਾ ਵਿਕਾਸ ਦੀ ਬਦੌਲਤ ਇੱਥੋਂ ਦੇ ਪਿੰਡਾਂ ‘ਚ ਉਜ਼ਰਤੀ ਮਜ਼ਦੂਰਾਂ ਦੀ ਵੱਡੀ ਸੰਖਿਆਂ ਹੋਂਦ ‘ਚ ਆਈ ਹੈ। ਜਗੀਰੂ ਯੁੱਗ ਤੋਂ ਹੀ ਬੇਜ਼ਮੀਨੇ ਚਲੇ ਆ ਰਹੇ ਦਲਿਤਾਂ ਤੋਂ ਇਲਾਵਾ ਕਿਸਾਨ ਅਤੇ ਹੋਰ ਛੋਟੇ ਮੋਟੇ ਧੰਦਿਆਂ ‘ਚੋਂ ਬਾਹਰ ਹੋਏ ਲੋਕ ਇਸ ਜਮਾਤ ‘ਚ ਸ਼ਾਮਿਲ ਹਨ। ਭਾਰਤ ਦੇ ਮਜ਼ਦੂਰਾਂ ਦਾ ਅੱਛਾ ਖਾਸਾ ਹਿੱਸਾ ਪੇਂਡੂ ਮਜ਼ਦੂਰਾਂ ਦਾ ਹੈ। ਇਹ ਗੈਰ-ਜਥੇਬੰਦ ਖੇਤਰ ਦੇ ਮਜ਼ਦੂਰ ਹਨ ਜਿੱਥੇ ਨਾ ਤਾਂ ਪੱਕੇ ਰੁਜ਼ਗਾਰ ਦਾ ਹੀ ਕੋਈ ਠਿਕਾਣਾ ਹੈ ਅਤੇ ਨਾ ਹੀ ਕਿਰਤ ਕਨੂੰਨਾਂ ਜੇਹੀ ਕੋਈ ਸ਼ੈਅ। ਨਤੀਜ਼ੇ ਵਜੋਂ ਇਹ ਮਜ਼ਦੂਰ ਬੇਹੱਦ ਨਿਗੂਣੀਆਂ ਉਜ਼ਰਤਾਂ ‘ਤੇ ਆਪਣੀ ਕਿਰਤ ਲੁਟਾਉਣ ਲਈ ਮਜ਼ਬੂਰ ਹਨ। ਆਪਣੀਆਂ ਛੋਟੀਆਂ ਜ਼ਰੂਰਤਾਂ ਦੀ ਪੂਰਤੀ ਲਈ ਇਹ ਜਮਾਤ ਮੁੱਖ ਤੌਰ ‘ਤੇ ਕਰਜ਼ੇ ਦੇ ਗੈਰ ਸੰਸਥਾਗਤ ਸ੍ਰੋਤਾਂ ‘ਤੇ ਨਿਰਭਰ ਹੈ, ਜਿੱਥੇ ਸ਼ਾਹੂਕਾਰ ਬੇਹੱਦ ਉੱਚੀਆਂ ਵਿਆਜ਼ ਦਰਾਂ ‘ਤੇ ਇਹਨਾਂ ਦੀ ਬੇਰਿਹਮ ਲੁੱਟ, ਦੁੱਖਾਂ ਤਕਲੀਫ਼ਾਂ ਦੀ ਚਰਚਾ ਗਾਇਬ ਰਹਿੰਦੀ ਹੈ। ਅਕਸਰ ਇਸ ਜਮਾਤ ਦੇ ਮੰਗਾਂ ਮਸਲਿਆਂ ਨੂੰ ਮਾਲਕ ਕਿਸਾਨੀ ਤੋਂ ਬਾਅਦ ਰੂੰਘੇ ਦੇ ਰੂਪ ‘ਚ ਥਾਂ ਮਿਲ਼ਦੀ ਹੈ। ਪੇਂਡੂ/ਖੇਤ ਮਜ਼ਦੂਰ ਜਥੇਬੰਦੀਆਂ ਨੂੰ ਅਕਸਰ ਮਾਲਕ (ਧਨੀ) ਕਿਸਾਨ ਜਥੇਬੰਦੀਆਂ ਦੀ ਪੂਛ ਬਣਾ ਦਿੱਤਾ ਜਾਂਦਾ ਹੈ। ਪੇਂਡੂ/ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਅਤੇ ਉਹਨਾਂ ਦੇ ਕਾਰਨਾਂ ਦੀ ਚਰਚਾ ਵੀ ਅਕਸਰ ਘੱਟ ਹੁੰਦੀ ਹੈ। ਸਰਕਾਰੀ ਕਮਿਸ਼ਨਾਂ ਨੇ ਵੀ ਅਕਸਰ ਖੇਤ ਮਜ਼ਦੂਰਾਂ ‘ਚ ਖੁਦਕੁਸ਼ੀਆਂ ਦੇ ਰੁਝਾਨ ਨੂੰ ਨਜ਼ਰਅੰਦਾਜ਼ ਕੀਤਾ ਹੈ। ਹੁਣ ਕੌਮੀ ਜੁਰਮ ਰਿਕਾਰਡ ਬਿਊਰੋ ਨੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਇੱਕ ਰਿਪੋਰਟ ਜ਼ਾਰੀ ਕੀਤੀ ਹੈ, ਜਿਸ ‘ਚੋਂ ਇੱਕ ਦਰਦਨਾਕ ਤਸਵੀਰ ਉੱਭਰਕੇ ਸਾਹਮਣੇ ਆਈ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 24, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s