ਸਰਮਾਏਦਾਰਾ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਇੱਕ ਫਰੇਬ ਹਨ : ਕਿਰਤੀ ਲੋਕਾਂ ਦੀ ਮੁਕਤੀ ਇਹਨਾਂ ਚੋਣਾਂ ਰਾਹੀਂ ਸੰਭਵ ਨਹੀਂ •ਸੰਪਾਦਕੀ

1

ਸਰਮਾਏਦਾਰੀ ਸਮਾਜ ਵਿੱਚ ਬਣਨ ਵਾਲੀ ਹਰ ਸਰਕਾਰ ਹਾਕਮ ਜਮਾਤ ਦੀ ਸੇਵਕ ਹੁੰਦੀ ਹੈ। ਹਾਕਮ ਜਮਾਤ ਉਹ ਹੁੰਦੀ ਹੈ ਜਿਸ ਕੋਲ਼ ਪੈਦਾਵਾਰ ਦੇ ਸਾਧਨ (ਕਾਰਖਾਨੇ, ਵੱਡੀਆਂ ਜ਼ਮੀਨਾਂ ਆਦਿ) ਹੁੰਦੇ ਹਨ। ਅੱਜ ਸਾਡੇ ਦੇਸ਼ ‘ਚ ਸੱਨਅਤੀ ਸਰਮਾਏਦਾਰਾਂ, ਨੌਕਰਸ਼ਾਹ ਸਰਮਾਏਦਾਰਾਂ (ਸਰਕਾਰੀ ਖੇਤਰ ਦੇ ਉੱਦਮਾਂ ‘ਚ ਉੱਚ ਅਹੁਦਿਆਂ ‘ਤੇ ਬਿਰਾਜਮਾਨ), ਵੱਡੀ ਜ਼ਮੀਨ ਮਾਲਕੀ ਵਾਲ਼ੇ ਸਰਮਾਏਦਾਰਾਂ, ਵੱਡੇ ਵਪਾਰੀਆਂ, ਬੈਂਕਰਾਂ ਆਦਿ ਦਾ ਪੈਦਾਵਾਰ ਦੇ ਸਭ ਸਾਧਨਾਂ ਤੇ ਕਾਬਜ਼ਾ ਹੈ। ਦੇਸ਼ ਦੇ ਕਰੋੜਾਂ ਮਜ਼ਦੂਰ ਇਹਨਾਂ ਦੀ ਮਾਲਕੀ ਵਾਲ਼ੇ ਅਦਾਰਿਆਂ ‘ਚ ਹੱਡ ਭੰਨਵੀਂ ਮਿਹਨਤ ਕਰਦੇ ਹਨ। ਬਦਲੇ ‘ਚ ਉਹਨਾਂ ਨੂੰ ਓਨੀਂ ਕੁ ਉਜ਼ਰਤ ਮਿਲ਼ਦੀ ਹੈ, ਜਿਸ ਨਾਲ਼ ਕਿ ਉਹ ਜਿਉਂਦੇ ਰਹਿ ਸਕਣ ਅਤੇ ਉਹਨਾਂ ਦੇ ਅਦਾਰਿਆਂ ‘ਚ ਕੰਮ ਕਰਦੇ ਰਹਿ ਸਕਣ। ਇਹਨਾਂ ਕਰੋੜਾਂ ਮਜ਼ਦੂਰਾਂ ਦੀ ਮਿਹਨਤ ਤੋਂ ਪੈਦਾ ਹੁੰਦਾ ਧਨ (ਮਾਮੂਲੀ ਉਜ਼ਰਤਾਂ ਨੂੰ ਛੱਡ ਕੇ) ਇਹਨਾਂ ਸਰਮਾਏਦਾਰਾਂ ਦੀਆਂ ਤਿਜ਼ੋਰੀਆਂ ‘ਚ ਪਹੁੰਚਦਾ ਰਹਿੰਦਾ ਹੈ। ਇਸ ਲੁੱਟਤੰਤਰ ਨੂੰ ਮਜ਼ਦੂਰਾਂ ਦੇ ਏਕੇ ਤੋਂ ਪੈਦਾ ਹੋਣ ਵਾਲ਼ੇ ਹਰ ਖਤਰੇ ਨਾਲ਼ ਨਜਿੱਠਣ ਲਈ, ਹਥਿਆਰਬੰਦ ਤਾਕਤਾਂ, ਜ਼ੇਲ੍ਹਾਂ, ਅਦਾਲਤਾਂ, ਨੌਕਰਸ਼ਾਹੀ ਦਾ ਵਿਸ਼ਾਲ ਢਾਂਚਾ ਉੱਸਰਿਆ ਹੋਇਆ ਹੈ। ਇਸ ਨੂੰ ਰਾਜ ਸੱਤਾ ਕਹਿੰਦੇ ਹਨ। ਰਾਜ ਸੱਤਾ ਇੱਕ ਜਮਾਤ ਵੱਲੋਂ ਦੂਜੀ ਜਮਾਤ ਨੂੰ ਦਬਾਈ ਰੱਖਣ, ਉਸਦੇ ਹਰ ਟਾਕਰੇ ਨੂੰ ਕੁਚਲਣ ਦਾ ਹਥਿਆਰ ਹੁੰਦੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 24, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s