ਕਾਲੇ ਧਨ ਤੋਂ ਨਕਦੀ ਰਹਿਤ ਅਰਥਚਾਰੇ ਦੀ ਬੁੱਕਲ ‘ਚ ਲੁਕਦੀ ਨੋਟਬੰਦੀ •ਗੁਰਪ੍ਰੀਤ

6

8 ਨਵੰਬਰ ਨੂੰ ਕਾਲੇ ਧਨ ਉੱਪਰ ਹਮਲੇ ਦੇ ਨਾਮ ‘ਤੇ 500 ਤੇ 1000 ਦੀ ਕੀਤੀ ਨੋਟਬੰਦੀ ਵਿੱਚੋਂ ਜਦੋਂ ਕੁੱਝ ਵੀ ਹੱਥ ਨਾ ਲੱਗਾ ਤਾਂ ਹੁਣ ਇਸ ਨੋਟਬੰਦੀ ਦਾ ਨਿਸ਼ਾਨਾ ਕਾਲੇ ਧਨ ਤੋਂ ਹਟਾ ਕੇ ਨਕਦੀ ਰਹਿਤ ਅਰਥਚਾਰਾ (ਕੈਸ਼ਲੈੱਸ ਇਕਾਨਮੀ) ਬਣਾ ਦਿੱਤਾ ਗਿਆ ਹੈ। ਕੁੱਲ ਭਾਰਤੀ ਮੁਦਰਾ ਦੇ 86 ਫੀਸਦੀ ਕੀਮਤ ਵਾਲੇ ਇਹ ਨੋਟ ਬੰਦ ਹੋਣ ਮਗਰੋਂ ਆਨਲਾਈਨ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਆਦਿ ਜਿਹੀਆਂ ਸੇਵਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਸਦੇ ਨਾਲ਼ ਹੀ ਪੇਅਟੀਐੱਮ ਜਿਹੀਆਂ ਸੇਵਾਵਾਂ ਨੇ ਵੀ ਇੱਕ ਵਿਲੱਖਣ ਪਛਾਣ ਬਣਾ ਲਈ ਹੈ। ਨਕਦੀ ਰਹਿਤ ਅਰਥਚਾਰੇ ਵੱਲ ਵਧਣ ਦਾ ਸੱਦਾ ਦੇਣ ਰਾਹੀਂ ਹੁਣ ਮੋਦੀ ਲਾਣਾ ਕਾਲੇ ਧਨ ਉੱਪਰ ਹਮਲੇ ਦੀ ਨਾਕਾਮੀ ਨੂੰ ਢਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੇਲੇ ਅਖ਼ਬਾਰ, ਰਸਾਲੇ ਤੇ ਟੀਵੀ ਚੈਨਲਾਂ ਵਿੱਚ ਨਕਦੀ ਰਹਿਤ ਅਰਥਚਾਰੇ ਦੀ ਖੂਬ ਚਰਚਾ ਹੈ ਤੇ ਇਸ ਚਰਚਾ ਨਾਲ਼ ਜੁੜੇ ਕਈ ਸਵਾਲ ਵੀ ਹਨ। ਹਰ ਗੱਲ ਵਿੱਚ ਮੋਦੀ ਦੀ ਸੁਰ ‘ਚ ਪੀਪਣੀ ਵਜਾਉਣ ਵਾਲੇ ਵਿਦਵਾਨ ਆਧੁਨਿਕੀਕਰਨ ਦੇ ਨਾਮ ‘ਤੇ ਨਕਦੀ ਰਹਿਤ ਅਰਥਚਾਰੇ ਦੇ ਕਸੀਦੇ ਪੜ੍ਹਨ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਇਹ ਸਵਾਲ ਉੱਠ ਰਹੇ ਹਨ ਕਿ ਭਾਰਤ ਵਿੱਚ ਲੋੜੀਂਦੇ ਸਾਧਨਾਂ, ਸੇਵਾਵਾਂ ਤੇ ਲੋਕਾਂ ਦੀ ਸਿੱਖਿਆ ਦੀ ਘਾਟ ਕਾਰਨ ਇਹ ਸੰਭਵ ਹੈ ਜਾਂ ਨਹੀਂ। ਪਰ ਇਸ ਨਾਲੋਂ ਸਭ ਤੋਂ ਵੱਧ ਮਹੱਤਵਪੂਰਨ ਸਵਾਲ ਤਾਂ ਇਹ ਬਣਦਾ ਹੈ ਕਿ ਨਕਦੀ ਰਹਿਤ ਅਰਥਚਾਰੇ ਦੀ ਗੱਲ ਕਿੱਥੋਂ ਤੱਕ ਜਾਇਜ਼ ਹੈ?…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s