ਲੋਕ ਭਲਾਈ ਦੇ ਨਾਂ ਹੇਠ ਬੱਚੀਆਂ ਦੀ ਤਸਕਰੀ ਦਾ ਮਾਮਲਾ : ਆਰ.ਐਸ.ਐਸ. ਦਾ ਭ੍ਰਿਸ਼ਟ, ਫਿਰਕੂ, ਔਰਤ ਵਿਰੋਧੀ, ਲੋਕ ਧ੍ਰੋਹੀ ਕਿਰਦਾਰ ਹੋਇਆ ਹੋਰ ਨੰਗਾ •ਲਖਵਿੰਦਰ

6

ਜੂਨ 2015 ਵਿੱਚ ਪਟਿਆਲਾ ਸਥਿਤ ‘ਮਾਤਾ ਗੁਜ਼ਰੀ ਕੰਨਿਆ ਛਾਤਰਾਵਾਸ’ ਵਿੱਚ 11 ਹੋਰ ਲੜਕੀਆਂ ਨੂੰ ਲਿਆਂਦਾ ਗਿਆ। ਇਹਨਾਂ ਲੜਕੀਆਂ ਨਾਲ਼ ਅਸਾਮ ਤੋਂ ਆਈਆਂ ਹੋਰ 20 ਲੜਕੀਆਂ ਨੂੰ ਗੁਜ਼ਰਾਤ ਦੇ ਹਲਵਾਦ ਸਥਿਤ ‘ਸਰਸਵਤੀ ਸ਼ਿਸ਼ੂ ਮੰਦਿਰ’ ਆਸ਼ਰਮ ਭੇਜ ਦਿੱਤਾ ਗਿਆ। ‘ਸਰਸਵਤੀ ਸਿਸ਼ੂ ਮੰਦਿਰ’ ਸੰਨ 2002 ਵਿੱਚ ਨਰੇਂਦਰ ਮੋਦੀ (ਉਸ ਸਮੇਂ ਮੁੱਖ ਮੰਤਰੀ, ਗੁਜ਼ਰਾਤ) ਨੇ ਉਦਘਾਟਿਤ ਕੀਤਾ ਸੀ। ਗੁਜ਼ਰਾਤ ਸਰਕਾਰ ਵੱਲੋਂ ਦਿੱਤੇ ਗਏ ਸਰਟੀਫਿਕੇਟ ਵਿੱਚ ਇਸ ਨੂੰ ”ਸੂਬੇ ਦਾ ਮਾਣ” ਕਿਹਾ ਗਿਆ ਹੈ। ਪਰਦੇ ਪਿੱਛੇ ਆਰ.ਐਸ.ਐਸ. ਵੱਲੋਂ ਚਲਾਈਆਂ ਜਾ ਰਹੀਆਂ ਇਹਨਾਂ ਸੰਸਥਾਵਾਂ ਦਾ ਦਾਅਵਾ ਹੈ ਕਿ ਅਸਾਮ ਤੋਂ ਲਿਆਂਦੀਆਂ ਗਈਆਂ ਇਹ ਤਿੰਨ ਤੋਂ ਗਿਆਰਾਂ ਸਾਲ ਤੱਕ ਦੀਆਂ ਲੜਕੀਆਂ ਅਨਾਥ ਹਨ ਜਾਂ ਬੇਹੱਦ ਗਰੀਬ ਪਰਿਵਾਰਾਂ ਤੋਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਇਹਨਾਂ ਦਾ ਸਹੀ ਢੰਗ ਨਾਲ਼ ਪਾਲ਼ਣ-ਪੋਸ਼ਣ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਪੜਾਇਆ-ਲਿਖਾਇਆ ਜਾ ਰਿਹਾ ਹੈ। ਪਰ ਇਹ ਸਭ ਕਹਿਣ ਨੂੰ ਹੀ ਲੋਕ ਭਲਾਈ ਹੈ। ਪਿਛਲੇ ਦਿਨੀਂ ਆਊਟਲੁੱਕ ਅਤੇ ਕੋਬਰਾਪੋਸਟ ਵਿੱਚ ਛਪੇ ਡੂੰਘੀ ਜਾਂਚ-ਪੜਤਾਲ ਅਧਾਰਿਤ ਲੇਖਾਂ ਵਿੱਚ ਆਰ.ਐਸ.ਐਸ. ਅਤੇ ਇਸਦੀਆਂ ਵਿੱਦਿਆ ਭਾਰਤੀ, ਸੇਵਾ ਭਾਰਤੀ, ਵਿਸ਼ਵ ਹਿੰਦੂ ਪ੍ਰੀਸ਼ਦ ਜਿਹੀਆਂ ਸ਼ਾਖਾ ਜਥੇਬੰਦੀਆਂ ਦੀਆਂ ਨਜ਼ਾਇਜ, ਗੈਰਜਮਹੂਰੀ, ਫਿਰਕੂ ਤੇ ਗੈਰਕਨੂੰਨੀ ਕਾਰਵਾਈਆਂ ਦਾ ਪਰਦਾਫਾਸ਼ ਹੋਇਆ ਹੈ। ਇਹਨਾਂ ਰਿਪੋਰਟਾਂ ਤੋਂ ਸਾਫ਼ ਹੁੰਦਾ ਹੈ ਕਿ ਆਰ.ਐਸ.ਐਸ. ਆਪਣੇ ਫਿਰਕੂ ਫਾਸੀਵਾਦੀ ਨਾਪਾਕ ਇਰਾਦਿਆਂ ਲਈ ਵੱਡੇ ਪੱਧਰ ‘ਤੇ ਲੜਕੀਆਂ ਦੀ ਤਸਕਰੀ ਕਰ ਰਹੀ ਹੈ। ਇਹਨਾਂ ਰਿਪੋਰਟਾਂ ਵਿੱਚ ਜੋ ਸੱਚ ਸਾਹਮਣੇ ਆਇਆ ਹੈ ਉਹ ਤਾਂ ਬਸ ਇੱਕ ਝਲਕ ਹੀ ਹੈ। ਦਹਾਕਿਆਂ ਤੋਂ ਆਰ.ਐਸ.ਐਸ. ਜਿਸ ਪੱਧਰ ‘ਤੇ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੀ ਹੈ ਉਸਦਾ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s