ਕੀ ਤੁਹਾਨੂੰ ਆਪਣੇ ਮੋਬਾਇਲ ਫੋਨ ਵਿੱਚੋਂ ਕਿਸੇ ਬੱਚੇ ਦੇ ਹਾਉਂਕਿਆਂ ਦੀ ਅਵਾਜ਼ ਆ ਰਹੀ ਹੈ? •ਗੁਰਪ੍ਰੀਤ

cobalt

ਜੇ ਤੁਹਾਨੂੰ ਮੌਜੂਦਾ ਸਰਮਾਏਦਾਰਾ ਪ੍ਰਬੰਧ ਦੀ ਕਾਰਜ-ਪ੍ਰਣਾਲੀ ਬਾਰੇ ਪਤਾ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹ ਮਹਿੰਗੀਆਂ ਤੇ ਚਮਕ-ਦਮਕ ਵਾਲ਼ੀਆਂ ਵਸਤਾਂ ਉਹਨਾਂ ਕਾਮਿਆਂ ਦੇ ਹੱਥਾਂ ਵਿੱਚੋਂ ਬਣ ਕੇ ਨਿੱਕਲਦੀਆਂ ਹਨ ਜੋ ਇਹਨਾਂ ਨੂੰ ਖਰੀਦਣਾ ਤਾਂ ਦੂਰ ਸਗੋਂ ਇਹਨਾਂ ਨੂੰ ਬਣਾਉਣ ਦੀ ਮਿਹਨਤ ਬਦਲੇ ਦੋ ਡੰਗ ਦੀ ਰੱਜਵੀਂ ਰੋਟੀ ਵੀ ਨਹੀਂ ਖਾ ਸਕਦੇ। ਲੱਖਾਂ ਲੋਕਾਂ ਦੀ ਉਮਰ ਵਕਤੋਂ ਪਹਿਲਾਂ ਢਲ ਜਾਂਦੀ ਹੈ, ਹੱਡ ਗਲ ਜਾਂਦੇ ਹਨ, ਸਰੀਰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਕਈ ਬੇਵਕਤੀ ਮੌਤ ਮਾਰੇ ਜਾਂਦੇ ਹਨ। ਐਪਲ ਦੇ ਆਈਫੋਨ ਜਾਂ ਹੋਰ ਮੋਬਾਇਲ ਫੋਨਾਂ ਦੀ ਗੱਲ ਕਰੀਏ ਤਾਂ ਸ਼ਾਇਦ ਤੁਹਾਨੂੰ ਚੀਨ ਦੀਆਂ ਉਹਨਾਂ ਫੈਕਟਰੀਆਂ ਬਾਰੇ ਪਤਾ ਹੋਵੇ ਜਿੱਥੇ ਹਜ਼ਾਰਾਂ ਮਜ਼ਦੂਰ 12-14 ਘੰਟੇ ਕੰਮ ਕਰਦੇ ਹਨ, ਖੁੱਡੇ ਵਰਗੇ ਕਮਰਿਆਂ ‘ਚ ਰਹਿੰਦੇ ਹਨ ਪਰ ਫੇਰ ਵੀ ਢੰਗ ਦੀ ਜਿੰਦਗੀ ਤਾਂ ਦੂਰ ਸਗੋਂ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਉਹਨਾਂ ਵਿੱਚੋਂ ਅਨੇਕਾਂ ਫੈਕਟਰੀਆਂ ਤੇ ਹੋਸਟਲਾਂ ਦੀਆਂ ਇਮਾਰਤਾਂ ‘ਚੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦੇ ਹਨ। ਏਸ਼ੀਆ ਤੇ ਅਫਰੀਕਾ ਦੇ ਘਰਾਂ ਵਿੱਚ ਔਰਤਾਂ ਪੀਸ ਰੇਟ ‘ਤੇ ਰੋਜ਼ਾਨਾ 7-8 ਘੰਟੇ ਕੰਮ ਕਰਕੇ ਮੋਬਾਇਲ ਦੇ ਚਾਰਜਰਾਂ ਲਈ ਤਾਰਾਂ ਬੰਨਣ ਦਾ ਕੰਮ ਕਰਦੀਆਂ ਹਨ ਤੇ ਇਸ ਕੰਮ ਬਦਲੇ ਉਹਨਾਂ ਨੂੰ ਇੱਕ ਡੰਗ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s