ਹਰਮਨਪਿਆਰਤਾ ਅਤੇ ਯਥਾਰਥਵਾਦ •ਬ੍ਰਤੋਲਤ ਬ੍ਰੈਖਤ

brecktt

ਕੋਈ ਵੀ ਜੋ ਸਮਕਾਲੀ ਜਰਮਨ ਸਾਹਿਤ ਵਿੱਚ ਨਾਰਿਆਂ ਨੂੰ ਵਰਤੋਂ ‘ਚ ਲਿਆਉਣਾਂ ਚਾਹੁੰਦਾ ਹੈ, ਉਸ ਨੂੰ ਆਪਣੇ ਦਿਮਾਗ ‘ਚ ਇਹ ਜਰੂਰ ਰੱਖਣਾ ਚਾਹੀਦਾ ਹੈ ਕਿ ਜਿਸ ਨੂੰ ਵੀ ਸਾਹਿਤ ਕਿਹਾ ਜਾ ਸਕਦਾ ਹੈ, ਉਹ ਸਿਰਫ ਵਿਆਪਕ ਅਰਥ ਰੱਖਦਾ ਹੈ ਅਤੇ ਸਿਰਫ ਆਪਣੇ ਵਿਆਪਕ ਅਰਥਾ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਸ ਤਰ੍ਹਾਂ ‘ਹਰਮਨਪਿਆਰਾ’  ਸ਼ਬਦ ਜਿਸ ਤਰ੍ਹਾਂ ਸਾਹਿਤ ‘ਚ ਲਾਗੂ ਹੋ ਰਿਹਾ ਹੈ, ਉਸ ਨਾਲ਼ ਇਹ ਇੱਕ ਅਨੋਖਾ ਭਾਵ-ਅਰਥ ਹਾਸਲ ਕਰ ਲੈਂਦਾ ਹੈ। ਇਸ ਹਾਲਤ ਵਿੱਚ, ਲੇਖਕ ਤੋਂ ਉਹਨਾਂ ਲੋਕਾਂ ਲਈ ਲਿਖਣ ਦੀ ਉਮੀਦ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਉਹ ਨਹੀਂ ਰਹਿੰਦਾ ਹੈ। ਫਿਰ ਵੀ ਜੇਕਰ ਕੋਈ ਇਸ ਮਾਮਲੇ ‘ਤੇ ਜ਼ਿਆਦਾ ਗਹਿਰਾਈ ਨਾਲ਼ ਵਿਚਾਰ ਕਰੇ ਤਾਂ ਉਹ ਪਾਵੇਗਾ ਕਿ ਲੇਖਕ ਅਤੇ ਲੋਕਾਂ ਵਿਚਲਾ ਇਹ ਫਰਕ ਏਨ੍ਹਾਂ ਵਿਸ਼ਾਲ ਨਹੀਂ ਹੈ, ਜਿੰਨਾਂ ਕਿ ਕਈ ਇਸ ਨੂੰ ਸੋਚਦੇ ਹਨ। ਅੱਜ ਇਹ ਏਨ੍ਹਾਂ ਵਿਸ਼ਾਲ ਨਹੀਂ ਹੈ ਜਿਨ੍ਹਾਂ ਕਿ ਇਹ ਲੱਗਦਾ ਹੈ ਅਤੇ ਪਹਿਲਾਂ ਇਹ ਏਨਾਂ ਘੱਟ ਨਹੀਂ ਸੀ ਜਿੰਨਾ ਇਹ ਲੱਗਦਾ ਸੀ। ਪ੍ਰਚੱਲਤ ਸਹੁਜਸ਼ਾਸਤਰ, ਪੁਸਤਕਾਂ ਦੀ ਕੀਮਤ ਅਤੇ ਸੈਂਸਰ ਢਾਂਚੇ ਨੇ ਹਮੇਸ਼ਾ ਹੀ ਲੇਖਕ ਅਤੇ ਲੋਕਾਂ ਵਿਚਾਲੇ ਇੱਕ ਵਿਚਾਰਨਯੋਗ ਦੂਰੀ ਯਕੀਨੀ ਬਣਾਈ ਰੱਖੀ ਹੈ। ਫਿਰ ਵੀ ਇਸ ਦੂਰੀ ਦੇ ਵਧਣ ਨੂੰ ਪੂਰੀ ਤਰ੍ਹਾਂ ਨਾਲ਼ “ਬਾਹਰੀ ਕਾਰਕ” ਦੇ ਰੂਪ ਵਿੱਚ ਦੇਖਣਾ ਗਲਤ ਹੋਵੇਗਾ- ਮਤਲਬ ਗੈਰ-ਯਥਾਰਥਵਾਦੀ ਹੋਵੇਗਾ। ਲਾਜ਼ਮੀ ਹੀ ਅੱਜ ਹਰਮਨ-ਪਿਆਰੀ ਸ਼ੈਲੀ ਵਿੱਚ ਲਿਖਣ ਦੇ ਯੋਗ ਹੋਣ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ। ਦੂਸਰੇ ਪਾਸੇ ਇਹ ਜ਼ਿਆਦਾ ਸੁਖਾਲਾ ਹੋ ਗਿਆ ਹੈ- ਜ਼ਿਆਦਾ ਸੁਖਾਲਾ ਅਤੇ ਜ਼ਿਆਦਾ ਜ਼ਰੂਰੀ। ਲੋਕ ਉੱਪਰਲੇ ਤਬਕਿਆਂ ਤੋਂ ਜ਼ਿਆਦਾ ਸਪੱਸ਼ਟਤਾ ਨਾਲ਼ ਦੂਰ ਹੋਏ ਹਨ; ਉਸ ਨੂੰ ਦਬਾਉਣ ਅਤੇ ਲੁੱਟਣ ਵਾਲੇ ਖੁੱਲਕੇ ਸਾਹਮਣੇ ਆ ਗਏ ਹਨ ਅਤੇ ਉਹਨਾਂ ਖਿਲਾਫ ਵੱਡੇ ਵੱਧਰ ਦੀ ਭਿਅੰਕਰ ਖੂਨੀ ਜੰਗ ਵਿੱਚ ਸ਼ਾਮਲ ਹਨ। ਪੱਖ ਲੈਣਾਂ ਸੁਖਾਲਾ ਹੋ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਲੋਕਾਂ ਵਿਚਾਲੇ ਖੁੱਲ੍ਹੀ ਲੜਾਈ ਛਿੜ ਚੁੱਕੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s