ਬਲੋਚਿਸਤਾਨ ਨਾਲ਼ ਹਮਦਰਦੀ ਪਿੱਛੇ ਲੁਕੇ ਅੰਨ੍ਹੀ ਕੌਮਪ੍ਰਸਤੀ ਦੇ ਮਨਸੂਬੇ •ਰੌਸ਼ਨ

3

ਜਦੋਂ ਤੋਂ ਕਸ਼ਮੀਰ ‘ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਸ਼ੁਰੂ ਹੋਈਆਂ ਹਨ। ਉਦੋਂ ਤੋਂ ਪਾਕਿਸਾਤਨ ਕਸ਼ਮੀਰ ਮਸਲੇ ਉੱਪਰ ਲਗਾਤਾਰ ਬੋਲਦਾ ਰਿਹਾ ਹੈ। ਇਸਦੇ ਨਾਲ਼ ਹੀ ਭਾਰਤ ਸਰਕਾਰ ਵੀ ‘ਪਾਕਿਸਤਾਨ-ਪਾਕਿਸਤਾਨ’ ਦੀ ਤੋਤਾ ਰਟਣ ਰਾਹੀਂ ਕਸ਼ਮੀਰ ਵਿੱਚ ਆਪਣੇ ਵੱਲੋਂ ਕੀਤੇ ਜੁਲਮਾਂ ‘ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦੀ ਰਹੀ ਹੈ। ਅੰਨ੍ਹੇ ਕੌਮਵਾਦ ਦੀ ਇਸ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮੋਦੀ ਨੇ ਪਾਕਿਸਤਾਨ ‘ਤੇ ਜੁਆਬੀ ਹਮਲਾ ਕਰਦੇ ਹੋਏ ਬਲੋਚਿਸਤਾਨ ਦਾ ਮਸਲਾ ਛੇੜਿਆ। 15 ਅਗਸਤ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਮੋਦੀ ਨੇ ਵੀ ਬਲੋਚਿਸਤਾਨ ‘ਤੇ ਬਿਆਨ ਦਿੱਤਾ ਹੈ। ਇਸ ਬਿਆਨ ਵਿੱਚ ਬਲੋਚਿਸਤਾਨ, ਮਕਬੂਜਾ ਕਸ਼ਮੀਰ ਤੇ ਗਿਲਗਿਟ ਵਿੱਚ ਲੋਕਾਂ ਦੇ ਚੱਲ ਰਹੇ ਵਿਰੋਧ ਤੇ ਉਹਨਾਂ ਉੱਪਰ ਪਾਕਿਸਤਾਨੀ ਹਕੂਮਤ ਦੇ ਹੋ ਰਹੇ ਜ਼ਬਰ ਦੀ ਗੱਲ ਕੀਤੀ ਤੇ ਇਸਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ‘ਦੇਸ਼ਭਗਤ’ ਮੀਡੀਆ ਨੂੰ ਵੀ ਜਿਵੇਂ ਗਿੱਦੜਸਿੰਗੀ ਮਿਲ ਗਈ ਤੇ ਖਬਰੀ ਚੈਨਲਾਂ ਨੇ ਇਤਿਹਾਸਕਾਰੀ ਤੇ ਖੋਜਬੀਣ ਕਰਕੇ ਪਾਕਿਸਤਾਨ ਵੱਲੋਂ ਬਲੋਚਿਸਤਾਨ ਵਿੱਚ ਕੀਤੇ ਜਾ ਰਹੇ ਜੁਲਮਾਂ ਦੇ ਵੇਰਵਿਆਂ ਦੇ ਢੇਰ ਲਾ ਦਿੱਤੇ। ‘ਦੇਸ਼ਭਗਤ’ ਲੇਖਕਾਂ ਨੇ ਅਖਬਾਰਾਂ ਦੇ ਪੰਨੇ ਪਾਕਿਸਤਾਨ ਵੱਲੋਂ ਬਲੋਚਿਸਤਾਨ ਉੱਪਰ ਧੋਖੇ ਨਾਲ਼ ਕਬਜ਼ਾ ਕਰਨ ਤੇ ਬਲੋਚਿਸਤਾਨ ਉੱਪਰ ਹੋ ਰਹੇ ਜ਼ਬਰ ਨਾਲ਼ ਭਰ ਦਿੱਤੇ। ਅਨੇਕਾਂ ਮਾਮਲਿਆਂ ‘ਚ ਤੱਥਾਂ ਪੱਖੋਂ ਸਹੀ ਹੋਣ ਦੇ ਬਾਵਜੂਦ ਇਹ ਰਿਪੋਰਟਾਂ ਸੱਚਾਈ ਸਾਹਮਣੇ ਲਿਆਉਣ ਲਈ ਨਹੀਂ ਸਗੋਂ ਸੱਚਾਈ ‘ਤੇ ਪਰਦਾ ਪਾਉਣ ਦਾ ਕੰਮ ਕਰਦੀਆਂ ਰਹੀਆਂ ਹਨ। ਬਲੋਚਿਸਤਾਨ ਦਾ ਰਾਗ ਛੇੜਨ ਪਿੱਛੇ ਅਸਲ ਮਨਸ਼ਾ ਕੀ ਹੈ ਅਸੀਂ ਇੱਥੇ ਉਸਦੀ ਚਰਚਾ ਕਰਾਂਗੇ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s