ਬਿਨਾਂ ਡਾਕਘਰ ਵਾਲੇ ਦੇਸ਼ ਦੇ ਬੱਚਿਆਂ ਦਾ ਬਚਪਨੇ ਰਹਿਤ ਬਚਪਨ •ਗੁਰਪ੍ਰੀਤ

2

ਬਿਨਾਂ ਡਾਕਘਰ ਵਾਲੇ ਦੇਸ਼ ਦਾ ਨਾਮ ਕਸ਼ਮੀਰ ਨੂੰ ਦਿੱਤਾ ਗਿਆ ਹੈ। ਇਹ ਨਾਮ ਕਸ਼ਮੀਰ ਦੇ ਇੱਕ ਕਵੀ ਆਗਾ ਸ਼ਾਹਿਦ ਅਲੀ ਨੇ ਦਿੱਤਾ ਹੈ ਜਿਸਦਾ ‘ਦ ਕੰਟਰੀ ਵਿਦਾਊਟ ਏ ਪੋਸਟ ਆਫਿਸ’ (ਇੱਕ ਦੇਸ਼ ਬਿਨਾਂ ਡਾਕਘਰ ਤੋਂ) ਨਾਮ ਦਾ ਅੰਗਰੇਜੀ ਕਾਵਿ ਸੰਗ੍ਰਿਹ ਕਾਫੀ ਪ੍ਰਸਿੱਧ ਹੋਇਆ ਹੈ। ਇਹ ਕਾਵਿ ਸੰਗ੍ਰਿਹ 70 ਸਾਲਾਂ ਤੋਂ ਜਬਰ ਦੇ ਸ਼ਿਕਾਰ ਕਸ਼ਮੀਰੀ ਲੋਕਾਂ ਦੇ ਜੀਵਨ ਦੀ ਬਾਤ ਪਾਉਂਦਾ ਹੈ। ਕਸ਼ਮੀਰ ਨੂੰ ਇਹ ਨਾਮ ਦੇਣ ਦਾ ਕਾਰਨ 1990 ਦੀਆਂ ਹਿੰਸਕ ਘਟਨਾਵਾਂ ਹਨ ਜਿਹਨਾਂ ਦੌਰਾਨ 7 ਮਹੀਨੇ ਕਸ਼ਮੀਰ ‘ਚ ਕੋਈ ਚਿੱਠੀ ਨਹੀਂ ਪੁਹੰਚਾਈ ਗਈ ਸੀ ਤੇ ਲੋਕ ਆਪਣੇ ਮਿੱਤਰਾਂ, ਸਨੇਹੀਆਂ ਦੀ ਖੈਰ-ਖਵਾਹ ਵੀ ਨਹੀਂ ਜਾਣ ਸਕਦੇ ਸਨ। ਇਹ ਨਾਮ ਹਾਲੇ ਵੀ ਕਸ਼ਮੀਰ ਉੱਪਰ ਪੂਰਾ ਢੁੱਕਦਾ ਹੈ ਕਿਉਂਕਿ ਅੱਜ ਵੀ ਡਾਕਘਰ ਵਾਂਗ ਕਸ਼ਮੀਰ ਦੇ ਲੋਕਾਂ ਦੀਆਂ ਅਨੇਕਾਂ ਬੁਨਿਆਦੀ ਲੋੜਾਂ ਤੇ ਹੱਕ ਜਾਂ ਤਾਂ ਗਾਇਬ ਹਨ ਜਾਂ ਕੁਚਲ ਕੇ ਰੱਖੇ ਹੋਏ ਹਨ। ਹਿੰਸਾ ਤੇ ਕਰਫਿਊ ਦੇ ਦਿਨਾਂ ‘ਚ ਤਾਂ ਇਹ ਹਾਲਤ ਹੋਰ ਵੀ ਖੌਫਨਾਕ ਹੋ ਜਾਂਦੀ ਹੈ ਜਦੋਂ ਆਵਾਜਾਈ, ਬਜ਼ਾਰ, ਸੰਚਾਰ, ਅਖਬਾਰ, ਇੰਟਰਨੈੱਟ ਆਦਿ ਸਭ ਕੁੱਝ ਬੰਦ ਕਰ ਦਿੱਤਾ ਜਾਂਦਾ ਹੈ। ਕਸ਼ਮੀਰ ‘ਚ 8 ਜੁਲਾਈ ਨੂੰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਖੜੇ ਹੋਏ ਤੂਫਾਨ ਦੇ ਨਾਲ ਅਮਰੀਕੀ ਲੋਕਾਂ ਉੱਪਰ 70 ਸਾਲ ਤੋਂ ਹੁੰਦੇ ਆ ਰਹੇ ਜ਼ਬਰ ਫੇਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ ਜਿਹਨਾਂ ਬਾਰੇ ਅਸੀਂ ਪਿਛਲੇ ਅੰਕਾਂ ‘ਚ ਲਿਖ ਚੁੱਕੇ ਹਾਂ। ਪਰ ਇਹਨਾਂ 70 ਸਾਲਾਂ ਦੌਰਾਨ, ਖਾਸ ਕਰਕੇ ਪਿਛਲੇ 30 ਸਾਲਾਂ ਦੌਰਾਨ, ਕਸ਼ਮੀਰ ਦੇ ਬੱਚਿਆਂ ਨੂੰ ਜੋ ਕੁੱਝ ਝੱਲਣਾ ਪਿਆ ਹੈ ਉਸ ਬਾਰੇ ਕਾਫੀ ਘੱਟ ਲਿਖਿਆ ਗਿਆ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s