ਵੇਸ਼ਵਾਗਮਨੀ- ਔਰਤਾਂ ਦੀ ਗੁਲਾਮੀ ਦਾ ਸਭ ਤੋਂ ਭੈੜਾ ਰੂਪ •ਸਸ਼੍ਰਿਟੀ

2

‘ਮਰਦ’ ਅਤੇ ‘ਔਰਤ’- ਇਹ ਦੋ ਸ਼ਬਦ ਸੁਣਦੇ ਜੋ ਸਭ ਤੋਂ ਪਹਿਲਾਂ ਦਿਮਾਗ ਚ ਆਉਂਦਾ ਹੈ, ਉਹ ਹੈ ‘ਮਾਲਕ’ ਅਤੇ ‘ਗੁਲਾਮ’। ਜੀ ਹਾਂ, ਤੁਸੀ ਸਹੀ ਸੋਚ ਰਹੇ ਹੋ, ਔਰਤ ਗੁਲਾਮ ਅਤੇ ਮਰਦ ਉਸਦਾ ਮਾਲਕ। ਜੇ ਆਪਾਂ ਮਨੁੱਖੀ ਇਤਿਹਾਸ ਦੇ ਵਿਕਾਸ ਦੇ ਪੰਨਿਆਂ ਤੇ ਮੁੜ ਇੱਕ ਨਜਰ ਮਾਰੀਏ ਤਾਂ ਇੱਕ ਚੀਜ ਜੋ ਹਰ ਸਮਾਜਕ ਵਿਕਾਸ ਦੇ ਪੜਾਅ ਤੇ ਮੌਜੂਦ ਹੈ, ਔਰਤ ਦੀ ਗੁਲਾਮੀ। ਬੇਸ਼ੱਕ ਇਸਦਾ ਰੂਪ ਹਰ ਪੜਾਅ ਦੇ ਖਾਸੇ ਅਨੁਸਾਰ ਬਦਲਦਾ ਆਇਆ ਹੈ। ਮੁੱਢ ਕਦੀਮੀ ਸਮਾਜ ਨੂੰ ਛੱਡ ਕੇ ਗੁਲਾਮਦਾਰੀ, ਜਗੀਰਦਾਰੀ ਅਤੇ ਹੁਣ ਮੌਜੂਦਾ ਸਰਮਾਏਦਾਰਾ ਪ੍ਰਬੰਧ ਚ ਵੀ ਔਰਤਾਂ ਦਾ ਦਰਜਾ ਦੂਸਰੇ ਪੱਧਰ ਦਾ ਹੀ ਰਿਹਾ ਹੈ। ਬਹੁਤ ਸਾਰੇ ਲੋਕ ਸਰਮਾਏਦਾਰਾ ਪ੍ਰਬੰਧ ਦਾ ਗੁਣਗਾਣ ਕਰਦੇ ਇਹ ਕਹਿਣੋਂ ਨਹੀ ਥੱਕਦੇ ਕੀ ਇਸ ਪ੍ਰਬੰਧ ਨੇ ਔਰਤ ਨੂੰ ‘ਆਜਾਦ’ ਕੀਤਾ ਹੈ। ਅਸੀ ਇਸ ਗੱਲ ਤੋਂ ਬਿਲਕੁਲ ਇਨਕਾਰੀ ਨਹੀਂ ਹਾਂ ਕਿ ਇਸ ਪ੍ਰਬੰਧ ਨੇ ਔਰਤਾਂ ਨੂੰ ਚੁੱਲ੍ਹੇ-ਚੌਂਕੇ ਤੋਂ ਆਜਾਦ ਕੀਤਾ ਅਤੇ ਪੜ੍ਹਣ-ਲਿਖਣ ਦੇ ਵੱਧ ਮੌਕੇ ਦਿੱਤੇ। ਪਰ ਫਿਰ ਸਵਾਲ ਇਹ ਬਣਦਾ ਹੈ ਕਿ ਅਗਰ ਔਰਤਾਂ ਆਜਾਦ ਹਨ ਤਾਂ ਔਰਤਾਂ ਨਾਲ ਹੁੰਦੇ ਗੁਨਾਹ ਜਿਵੇਂ ਕਿ ਛੇੜ-ਛਾੜ, ਬਲਾਤਕਾਰ ਵਰਗੀਆਂ ਘਟਨਾਵਾਂ ਦੀ ਗਿਣਤੀ ਹਰ ਲੰਘਦੇ ਦਿਨ ਨਾਲ ਕਿਉਂ ਵਧ ਰਹੀ ਹੈ ? ਇਸ ਗਿਣਤੀ ਦੇ ਵਧਣ ਦਾ ਕਾਰਨ ਵੀ ਇਹ ਮਨੁੱਖਦੋਖੀ ਪ੍ਰਬੰਧ ਹੀ ਹੈ। ਸਰਮਾਏਦਾਰਾ ਪ੍ਰਬੰਧ ਨੇ ਔਰਤਾਂ ਨੂੰ ਚਾਰ-ਦਿਵਾਰੀ ਤੋਂ ਆਜਾਦ ਕਰ ਮੰਡੀ ਵਿੱਚ ਖੜ੍ਹਾ ਦਿੱਤਾ। ਸਰਮਾਏਦਾਰਾ ਪ੍ਰਬੰਧ ਜਿਸ ਦਾ ਕੇਂਦਰ-ਬਿੰਦੂ ਮੁਨਾਫਾ ਹੈ, ਆਪਣੇ ਮੁਨਾਫੇ ਦੀ ਦੌੜ ਵਿੱਚ ਔਰਤਾਂ ਨੂੰ ਵੀ ਇਸਨੇ ਮੰਡੀ ਦੀ ਇੱਕ ਜਿਣਸ ਬਣਾ ਦਿੱਤਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s