‘ਬ੍ਰਿਐਗਜ਼ਿਟ’ ਰਾਏਸ਼ੁਮਾਰੀ ਅਤੇ ਉਸਦਾ ਪ੍ਰਭਾਵ •ਮਾਨਵ

6

23 ਜੂਨ ਨੂੰ ਹੋਈ ‘ਬ੍ਰਿਐਗਜ਼ਿਟ’ ਰਾਏਸ਼ੁਮਾਰੀ ਵਿੱਚ 51.9% ਲੋਕਾਂ ਦੇ ਵੋਟ ਹਾਸਲ ਹੋਣ ਤੋਂ ਬਾਅਦ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲ਼ਾ ਧੜਾ ਜੇਤੂ ਨਿੱਕਲ਼ ਕੇ ਆਇਆ ਹੈ। ਬਰਤਾਨੀਆ ਦੇ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 48.1% ਵੋਟਾਂ ਪਈਆਂ। ਇਸ ਰਾਏਸ਼ੁਮਾਰੀ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਅਸਤੀਫਾ ਦੇ ਦਿੱਤਾ, ਜਦਕਿ ਦੂਜੀ ਮੁੱਖ ਪਾਰਟੀ -ਲੇਬਰ ਪਾਰਟੀ ਵਿੱਚ ਅੰਦਰੂਨੀ ਖਿੱਚੋ-ਤਾਣ ਹੋਰ ਤੇਜ਼ ਹੋ ਗਈ ਹੈ। ਪਾਰਟੀ ਆਗੂ ਜੇਰੇਮੀ ਕੋਰਬੇਨ ਖਿਲਾਫ਼ ਇੱਕ ਧੜਾ ਉੱਭਰ ਆਇਆ ਹੈ। ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਬਹੁਗਿਣਤੀ ਲੋਕਾਂ ਨੇ ਬਰਤਾਨੀਆ ਦੇ ਯੂਰਪੀ ਯੂਨੀਅਨ ਵਿੱਚ ਬਣੇ ਰਹਿਣ ਲਈ ਵੋਟਾਂ ਪਾਈਆਂ ਸਨ, ਪਰ ਹੁਣ ਬਰਤਾਨੀਆ ਦੇ ਬਾਹਰ ਹੋਣ ਨਾਲ਼ ਹੀ ਇਹਨਾਂ ਮੁਲਕਾਂ ਅੰਦਰ ਬਰਤਾਨੀਆ ਤੋਂ ਹੀ ਵੱਖ ਹੋਣ ਦੀ ਮੰਗ ਤੇਜ਼ੀ ਫੜ ਗਈ ਹੈ। ਸਕਾਟਲੈਂਡ ਵਿੱਚ ਤਾਂ ਪਿਛਲੇ ਸਾਲ ਹੀ ਮਾਮੂਲੀ ਜਿਹੇ ਫਰਕ ਨਾਲ਼ ਲੋਕਾਂ ਨੇ ਬਰਤਾਨੀਆ ਨਾਲ਼ ਜੁੜੇ ਰਹਿਣ ਲਈ ਮਤ ਪ੍ਰਗਟ ਕੀਤਾ ਸੀ, ਪਰ ਹੁਣ ਪੂਰਾ-ਪੂਰਾ ਮੌਕਾ ਹੈ ਕਿ ਸਕਾਟਲੈਂਡ ਵਿੱਚ ਵੱਖ ਹੋਣ ਦੀ ਮੰਗ ਤੇਜ਼ੀ ਫੜੇ। ਭਾਵ ਇਹ ਕਿ ਇੰਗਲੈਂਡ ਇਸ ਸਮੇਂ ਪੂਰੀ ਅਰਾਜਕਤਾ ਦੀ ਸਥਿਤੀ ਵਿੱਚੋਂ ਲੰਘ ਰਿਹਾ ਹੈ। ਇਸ ਸਿਆਸੀ ਅਰਾਜਕਤਾ ਉੱਤੇ ਵਿਅੰਗ ਕਰਦੇ ਹੋਏ ‘ਦਾ ਇਕਾਨਮਿਸਟ’ ਰਸਾਲੇ ਨੇ ਲਿਖਿਆ -“ਬਰਤਾਨਵੀ ਸਿਆਸਤ ਦੇ ਸਿਖਰ ਉੱਤੇ ਇੱਕ ਖਲਾਅ ਮੂੰਹ ਅੱਡੀ ਖੜਾ ਹੈ। ਫੋਨ ਦੀਆਂ ਘੰਟੀਆਂ ਵੱਜ ਰਹੀਆਂ ਹਨ ਪਰ ਕੋਈ ਜਵਾਬ ਦੇਣ ਲਈ ਚੁੱਕ ਨਹੀਂ ਰਿਹਾ।”…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 57, 16 ਜੁਲਾਈ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s