ਸਰਮਾਏਦਾਰਾ ਪ੍ਰਬੰਧ ਦੇ ਚੰਗੇ ਦਿਨਾਂ ਦੀ ਖੁਸ਼ਫਹਿਮੀ ਵਿੱਚ : ਮੋਦੀ ਸਰਕਾਰ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹੋਰ ਖੁੱਲ੍ਹਾਂ •ਲਖਵਿੰਦਰ

2

ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹਾਂ ਦੇਣ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਫੇਰ ਲੰਮੀ ਛਲਾਂਗ ਲਗਾਈ ਹੈ। ਰੱਖਿਆ, ਹਵਾਬਾਜ਼ੀ, ਦਵਾ ਖੇਤਰ, ਪੈਨਸ਼ਨ, ਬੀਮਾ ਆਦਿ ਖੇਤਰਾਂ ਵਿੱਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ। ਪ੍ਰਚੂਨ ਖੇਤਰ ਵਿੱਚ ਵੀ ਹੋਰ ਖੁੱਲ੍ਹਾਂ ਦਿੱਤੀਆਂ ਗਈਆਂ ਹਨ। ਕਾਂਗਰਸ ਸਰਕਾਰ ਵੇਲ਼ੇ ਜਦ ਭਾਰਤੀ ਅਰਥਚਾਰੇ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਸਨ ਉਦੋਂ ਭਾਜਪਾ ਨੇ ਇਸਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਸੀ। ਉਸ ਸਮੇਂ ਭਾਜਪਾ ਉੱਚੀ-ਉੱਚੀ ”ਸਵਦੇਸ਼ੀ-ਸਵਦੇਸ਼ੀ” ਦੇ ਨਾਅਰੇ ਲਾ ਰਹੀ ਸੀ। ਮੋਦੀ ਨੇ ਉਸ ਸਮੇਂ ਕਿਹਾ ਸੀ ਕਿ ਕਾਂਗਰਸ ਦੇਸ਼ ਨੂੰ ਵਿਦੇਸ਼ੀਆਂ ਹੱਥ ਵੇਚ ਰਹੀ ਹੈ। ਅਰੁਣ ਜੇਟਲੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਜਪਾ ਵਾਲ਼ੇ ਮਰਦੇ ਦਮ ਤੱਕ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਰਨਗੇ। ਸੁਸ਼ਮਾ ਸਵਰਾਜ ਨੇ ਰਾਜਘਾਟ ‘ਤੇ ਇਸ ਖਿਲਾਫ਼ ਨਾਚ ਕੀਤਾ ਸੀ। ਪੂਰਾ ਸੰਘ ਪਰਿਵਾਰ ਸਵਦੇਸ਼ੀ-ਸਵਦੇਸ਼ੀ ਦਾ ਚੀਕ-ਚਿਹਾੜਾ ਪਾ ਰਿਹਾ ਸੀ। ਸਿੱਧੇ ਵਿਦੇਸ਼ੀ ਨਿਵੇਸ਼ ਖਿਲਾਫ਼ ਉਸ ਸਮੇਂ ਇਹ ਦੇਸ਼ਭਗਤੀ ਦੀਆਂ ਗੱਲਾਂ ਕਰ ਰਹੇ ਸਨ। ਪਰ ਇਹ ਹੁਣ ਕੀ ਕਰ ਰਹੇ ਹਨ? ਰੰਗ ਬਦਲਣ ਦਾ ਇਹਨਾਂ ਦਾ ਹੁਨਰ ਵੇਖ ਕੇ ਗਿਰਗਟਾਂ ਵੀ ਹੀਣ-ਭਾਵਨਾ ਦਾ ਸ਼ਿਕਾਰ ਹੋ ਗਈਆਂ ਹਨ। ਦੋ ਸਾਲ ਪਹਿਲਾਂ ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਕੁੱਝ ਚਿਰ ਬਾਅਦ ਹੀ ਬੀਮਾ, ਰੱਖਿਆ ਅਤੇ ਰੇਲਵੇ ਪ੍ਰੋਜੈਕਟਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵੱਡੀਆਂ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਸਨ। ਪਿਛਲੇ ਸਾਲ (2015) ਦੇ ਅੰਤ ਵਿੱਚ ਵੀ ਮੋਦੀ ਸਰਕਾਰ ਨੇ ਰੱਖਿਆ, ਖੇਤੀ, ਪਸ਼ੂ ਪਾਲਣ, ਬੈਂਕਿੰਗ, ਦਵਾਈ (ਫਾਰਮਾਸਿਊਟੀਕਲ), ਆਲ-ਜੰਜ਼ਾਲ (ਇਨਫ੍ਰਾਸਟ੍ਰਕਚਰ), ਦੂਰਸੰਚਾਰ, ਖਣਨ, ਸਿਵਿਲ ਹਵਾਬਾਜ਼ੀ, ਇਮਾਰਤ ਉਸਾਰੀ, ਰੁਖ-ਬਿਜਾਈ ਆਦਿ ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨੂੰ ਵੱਡਾ ਹੁਲਾਰਾ ਦਿੱਤਾ ਸੀ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 57, 16 ਜੁਲਾਈ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s