ਔਰਤ ਦੀ ਗੁਲਾਮੀ ਦਾ ਆਰਥਿਕ ਅਧਾਰ •ਸੀਤਾ

3

ਅਕਸਰ ਕਿਸੇ ਮਰਦ ਨੂੰ ਪੁੱਛੋਂ ਕਿ ਉਸ ਦੀ ਪਤਨੀ ਕੀ ਕਰਦੀ ਹੈ ਤਾਂ ਉਹ ਇੱਕਦਮ ਕਹੇਗਾ ਕਿ ”ਜੀ, ਬਸ ਕੁੱਝ ਨਹੀਂ, ਬਸ ਘਰ ਹੀ ਹੁੰਦੀ ਹੈ।”… ਤੇ ਅਸੀਂ ਵੀ ਇਸ ਗੱਲ ਨੂੰ ਬੜੀ ਸਹਿਜਤਾ ਨਾਲ਼ ਲੈਂਦੇ ਹਾਂ ਕਿ ਕੁੱਝ ਨਹੀਂ ਕਰਦੀ। ਇੱਕ ਔਰਤ ਜੋ ਅਪਣੇ ਮਰਦ ਨਾਲ਼ੋਂ ਦੂਣਾ ਕੰਮ ਕਰਦੀ ਹੈ, ਜਿਸਦੀ ਮਿਹਨਤ ਨਾਲ਼ ਘਰ-ਪਰਿਵਾਰ ਚਲਦਾ ਹੈ, ਪੀੜ੍ਹੀਆਂ ਅਗਾਂਹ ਵਧਦੀਆਂ ਹਨ, ਜੋ ਘਰ ਦੇ ਸਭ ਜੀਆਂ ਦੇ ਸੁੱਤੇ ਪਿਆਂ ਉੱਠਦੀ ਹੈ ਤੇ ਸਭ ਤੋਂ ਪਿੱਛੋਂ ਸੌਂਦੀ ਹੈ, ਯਾਨੀ ਜੋ ਔਸਤਨ 12 ਤੋਂ 14 ਘੰਟੇ ਕੰਮ ਕਰਦੀ ਹੈ— ਉਸ ਬਾਰੇ ਅਸੀਂ ਬੜੀ ਸਹਿਜਤਾ ਨਾਲ਼ ਕਹਿੰਦੇ ਹਾਂ ”ਕੁੱਝ ਨਹੀਂ ਕਰਦੀ”। ਅਜਿਹਾ ਕਿਉਂ? ਸਾਰਾ ਦਿਨ ਰੁੱਝੇ ਰਹਿਣ ਵਾਲ਼ੇ ਇਨਸਾਨ ਬਾਰੇ ਇਹ ਰਵੱਈਆ ਕਿਉਂ? ਕਿਉਂ ਉਸ ਦੀ ਕਿਰਤ ਨੂੰ ਮਾਨਤਾ ਮਿਲਣ ਦੀ ਬਜਾਏ ਉਸ ਨੂੰ ਦੂਸਰੇ ਦਰਜੇ ਦੀ ਨਾਗਰਿਕਤਾ ਤੇ ਮਰਦ ਦੀ ਗੁਲਾਮੀ ਮਿਲ਼ਦੀ ਹੈ। ਪੈਰ-ਪੈਰ ‘ਤੇ ਉਸਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਖੁਦ ਕੁੱਝ ਨਹੀਂ ਹੈ ਸਗੋਂ ਮਰਦ ਦੇ ਮੋਢਿਆਂ ਉੱਤੇ ਇੱਕ ਬੋਝ ਹੈ ਜਿਸ ਨੂੰ ਮਰਦ ਨੂੰ ਉਮਰ ਭਰ ਲਈ ਖੁਆਉਣਾ ਪੈਂਦਾ ਹੈ। ਜੋ ਖੁਦ ਤਾਂ ਉਮਰ ਭਰ ਕਮਾਉਂਦੀ ਨਹੀਂ ਸਗੋਂ ਖਰਚ ਹੀ ਕਰਦੀ ਹੈ। ਇਸੇ ਲਈ ਮਰਦ ਨੂੰ ਹੱਕ ਹੈ ਕਿ ਉਹ ਔਰਤ ਨੂੰ ਦਾਸੀ ਬਣਾ ਕੇ ਰੱਖੇ ਤੇ ਔਰਤ ਦਾ ਇਹ ਫਰਜ਼ ਹੈ ਕਿ ਉਹ ਹਰ ਜਬਰ-ਜੁਲਮ ਨੂੰ ਬਿਨਾਂ ਸੀਂ ਕੀਤੇ ਸਹਿਜ-ਸੁਭਾ ਨਾਲ਼ ਜਰੇ। ਇਹ ਸਿਰਫ ਸਾਡੇ ਭਾਰਤੀ ਸਮਾਜ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਪ੍ਰਵਾਨ ਕੀਤੀ ਜਾਂਦੀ ਸੋਚ ਹੈ, ਇੱਕ ਮਾਨਤਾ ਹੈ, ਪ੍ਰੰਪਰਾ ਹੈ। ਇਹ ਸੋਚਾਂ ਪ੍ਰੰਪਰਾਵਾਂ ਉਂਝ ਹੀ ਨਹੀਂ ਪੈਦਾ ਹੋ ਜਾਂਦੀਆਂ। ਇਹਨਾਂ ਦੇ ਪੈਦਾ ਹੋਣ ਦੇ ਪਦਾਰਥਕ ਕਾਰਨ ਹੁੰਦੇ ਹਨ। ਇਹ ਪਦਾਰਥਕ ਕਾਰਨ ਮੌਜੂਦ ਹੁੰਦੇ ਹਨ ਸਮਾਜ ਦੇ ਨਿਸ਼ਚਿਤ ਆਰਥਿਕ ਅਧਾਰ ਵਿੱਚ ਤੇ ਉਸੇ ਮੁਤਾਬਕ ਬਣਦੇ, ਢਲ਼ਦੇ ਤੇ ਬਦਲਦੇ ਰਹਿੰਦੇ ਹਨ। ਇਸੇ ਲਈ ਔਰਤ ਪ੍ਰਤੀ ਇਸ ਸੋਚ, ਇਸ ਪ੍ਰੰਪਰਾ ਦੀਆਂ ਜੜ੍ਹਾਂ ਵੀ ਇਸ ਸਮਾਜ ਦੀ ਆਰਥਕਤਾ ਵਿੱਚੋਂ ਹੀ ਲੱਭਣਗੀਆਂ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s