ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਤੇ ਕਰਜ਼ੇ ਦੀ ਸਮੱਸਿਆ ਨੂੰ ਸਮਝਦਿਆਂ •ਗੁਰਪ੍ਰੀਤ

1

ਜਦੋਂ ਗੱਲ ਤੁਰ ਕੇ ਇਸ ਨੁਕਤੇ ‘ਤੇ ਆਉਂਦੀ ਹੈ ਕਿ ਇਸ ਕਰਜ਼ੇ ਦਾ ਕਾਰਨ ਕੀ ਹੈ ਤਾਂ ਉੱਥੇ ਅਕਸਰ ਅਸਪੱਸ਼ਟਤਾ ਤੇ ਰੌਲ਼-ਘਚੌਲ਼ਾ ਹੀ ਵੇਖਣ ਨੂੰ ਮਿਲ਼ਦਾ ਹੈ। ਅਕਸਰ ਹੀ ਮੌਜੂਦਾ ਖੇਤੀ ਸੰਕਟ ਦੀਆਂ ਜੜ੍ਹਾਂ ਹਰੇ ਇਨਕਲਾਬ ਦੇ ਮਾਡਲ, ਕਿਸੇ ਖਾਸ ਨੀਤੀਆਂ ਜਾਂ ਫੇਰ ਵੱਧ ਲਾਗਤਾਂ ਤੇ ਘੱਟ ਭਾਅ ਆਦਿ ਵਿੱਚ ਵੇਖੀਆਂ ਜਾਂਦੀਆਂ ਹਨ। ਇਹਨਾਂ ਵਿਆਖਿਆਵਾਂ ਨਾਲ਼ ਸਹਿਮਤ ਨਹੀਂ ਹੋਇਆ ਜਾ ਸਕਦਾ। ਦਰਅਸਲ ਭਾਰਤ ਇੱਕ ਸਰਮਾਏਦਾਰਾ ਦੇਸ਼ ਹੈ ਤੇ ਇਹ ਸੰਸਾਰ ਸਰਮਾਏਦਾਰਾ ਢਾਂਚੇ ਦਾ ਇੱਕ ਹਿੱਸਾ ਹੈ। ਇੱਥੇ ਜਿਸ ਚੀਜ਼ ਨੂੰ ਖੇਤੀ ਸੰਕਟ ਦਾ ਨਾਮ ਦਿੱਤਾ ਜਾਂਦਾ ਹੈ ਉਹ ਅਸਲ ਵਿੱਚ ਸਰਮਾਏਦਾਰਾ ਢਾਂਚੇ ਦਾ ਹੀ ਬੁਨਿਆਦੀ ਲੱਛਣ ਹੈ, ਜਾਂ ਕਹਿ ਲਉ ਸਰਮਾਏਦਾਰਾ ਢਾਂਚਾ ਹੀ ਖੁਦ ਸੰਕਟ ਹੈ। ਸਰਮਾਏਦਾਰਾ ਹੋਣ ਦਾ ਮਤਲਬ ਹੈ ਕਿ ਇੱਥੇ ਪੈਦਾਵਾਰ ਦੇ ਸਾਧਨਾਂ (ਭਾਵ ਕਾਰਖ਼ਾਨੇ, ਜ਼ਮੀਨਾਂ ਤੇ ਖਾਣਾਂ ਆਦਿ) ਦੀ ਮਾਲਕੀ ਦਾ ਖਾਸਾ ਨਿੱਜੀ ਹੈ ਜਦਕਿ ਪੈਦਾਵਾਰ ਦਾ ਖਾਸਾ ਸਮਾਜਕ ਹੈ, ਭਾਵ ਪੈਦਾਵਾਰ ਦੇ ਸਾਧਨਾਂ ਰਾਹੀਂ ਚੀਜ਼ਾਂ ਪੈਦਾ ਕਰਨ ਵਿੱਚ ਸਮਾਜ ਦਾ ਵੱਡਾ ਹਿੱਸਾ ਕਿਰਤ ਕਰਦਾ ਹੈ ਤੇ ਇਹ ਚੀਜ਼ਾਂ ਵੀ ਸਮਾਜ ਦੀਆਂ ਲੋੜਾਂ ਲਈ ਹੀ ਪੈਦਾ ਹੁੰਦੀਆਂ ਹਨ। ਪਰ ਨਿੱਜੀ ਮਾਲਕੀ ਕਾਰਨ ਪੈਦਾ ਹੋਈ ਉਪਜ ‘ਤੇ ਪੈਦਾਵਾਰ ਦੇ ਸਾਧਨਾਂ ਦੇ ਮਾਲਕ ਦਾ ਕਬਜ਼ਾ ਹੋ ਜਾਂਦਾ ਹੈ ਤੇ ਉਹ ਇਹਨਾਂ ਨੂੰ ਵੇਚ ਕੇ ਮੁਨਾਫ਼ਾ ਹਾਸਲ ਕਰਦਾ ਹੈ। ਇਸ ਕਾਰਨ ਕੀ ਪੈਦਾ ਕਰਨਾ ਹੈ ਤੇ ਕਿੰਨਾ ਪੈਦਾ ਕਰਨਾ ਹੈ ਇਹ ਮਾਲਕ ਆਪਣੇ ਮੁਨਾਫ਼ੇ ਦੇ ਹਿਸਾਬ ਨਾਲ਼ ਤੈਅ ਕਰਦੇ ਹਨ ਨਾ ਕਿ ਸਮਾਜ ਦੀਆਂ ਲੋੜਾਂ ਮੁਤਾਬਕ। ਇਸ ਤਰਾਂ ਸਰਮਾਏਦਾਰੀ ਅਧੀਨ ਪੈਦਾਵਾਰ ਦੀ ਚਾਲਕ ਸ਼ਕਤੀ ਮੁਨਾਫ਼ਾ ਹੁੰਦੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s