ਵੀਰ ਸਾਵਰਕਰ ਦੀ ‘ਵੀਰਤਾ’ ਇਤਿਹਾਸਕ ਤੱਥਾਂ ਦੇ ਸ਼ੀਸ਼ੇ ਵਿੱਚ •ਅਜੇਪਾਲ

7

ਅੰਗਰੇਜ਼ ਤਾਂ ਅੰਗਰੇਜ਼ ਸਾਵਰਕਰ ਹੁਰੀਂ ਤਾਂ ਭਾਰਤ ਸਰਕਾਰ ਅੱਗੇ ਵੀ ਅਜਿਹੀਆਂ ਰਹਿਮ ਦੀਆਂ ਅਪੀਲਾਂ ਭੇਜਣ ਵਿੱਚ ਫਾਡੀ ਨਹੀਂ ਰਹੇ। 1948 ਵਿੱਚ ਗਾਂਧੀ ਹੱਤਿਆ ਤੋਂ ਬਾਅਦ ਸਾਵਰਕਰ ਨੂੰ ਵੀ ਸਾਜ਼ਿਸ਼ਕਾਰ ਗਰਦਾਨਿਆ ਸੀ। ਫਿਰ ਸੰਘ ਦੇ ਇਸ ਸ਼ੇਰ ਨੇ ਮੁੰਬਈ ਦੇ ਉਸ ਵੇਲ਼ੇ ਦੇ ਪੁਲਿਸ ਕਮਿਸ਼ਨਰ ਨੂੰ ਖ਼ਤ ਕੱਢ ਮਾਰਿਆ ਜਿਸ ਵਿੱਚ ਇਸ ਨੇ ‘ਸਰਕਾਰ ਦੇ ਦਿੱਤੇ ਸਮੇਂ ਤੱਕ ਜਨਤਕ ਸਿਆਸੀ ਸਰਗਰਮੀਆਂ ਬੰਦ ਰੱਖਣ ਦੀ ਗੱਲ ਕਹੀ’ ਤੇ ਬਸ ਇੰਨੀ ਗੁਜ਼ਾਰਿਸ਼ ਕੀਤੀ ਕਿ ‘ਮੈਨੂੰ ਜੇਲ੍ਹ ਨਾ ਸੁੱਟਿਆ ਜਾਵੇ’। ਸਿਰਫ਼ ਸਾਵਰਕਰ ਹੀ ਨਹੀਂ ਸਗੋਂ 22 ਮਾਰਚ 1920 ਨੂੰ ਸਾਵਰਕਰ ਦੇ ਹਮਦਰਦ ਜੀ. ਐਸ.ਖੋਪਾਰਦੇ ਨੇ ਇਮਪੀਅਰਲ ਲੈਜਿਸਲੇਟਿਵ ਕਾਉਂਸਲ ਵਿੱਚ ਸਵਾਲ ਚੁੱਕਿਆ, ”ਕੀ ਇਹ ਇੱਕ ਤੱਥ ਨਹੀਂ ਹੈ ਕਿ ਸਾਵਰਕਰ ਅਤੇ ਉਸਦੇ ਭਰਾ ਨੇ ਇੱਕ ਵਾਰ 1915 ਅਤੇ ਇੱਕ ਹੋਰ ਵਾਰ 1918 ਵਿੱਚ ਸਰਕਾਰ ਅੱਗੇ ਇਹ ਅਪੀਲਾਂ ਨਹੀਂ ਪਾਈਆਂ ਕਿ ਜੇਕਰ ਉਹ ਅਜ਼ਾਦ ਕਰ ਦਿੱਤੇ ਜਾਂਦੇ ਹਨ ਤਾਂ ਜੰਗ ਦੌਰਾਨ ਉਹ ਫ਼ੌਜ ਵਿੱਚ ਭਰਤੀ ਹੋਕੇ ਹਕੂਮਤ ਦੀ ਸੇਵਾ ਕਰ ਸਕਦੇ ਹਨ ਅਤੇ ਸੁਧਾਰ ਬਿਲ ਦੇ ਪਾਸ ਹੋਣ ਤੋਂ ਬਾਅਦ ਉਹ ਇਸ ਐਕਟ ਨੂੰ ਇੱਕ ਸਫਲਤਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਕਨੂੰਨ ਅਤੇ ਵਿਵਸਥਾ ਨਾਲ਼ ਖੜਾ ਹੋਵਾਂਗਾ”। ਸਾਵਰਕਰ ਨੇ ਖੁਦ ਵੀ ਇੱਕ ਵਾਰ ਨਹੀਂ ਸਗੋਂ ਕਈ ਵਾਰ ਰਹਿਮ ਦੀ ਅਪੀਲ ਲਈ ਅੰਗਰੇਜ਼ ਸਰਕਾਰ ਨੂੰ ਖ਼ਤ ਲਿਖੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s