ਵਿਦਿਆਰਥੀ ਖੁਦਕੁਸ਼ੀਆਂ-ਵਿੱਦਿਅਕ ਅਤੇ ਸਮਾਜਿਕ ਢਾਂਚੇ ‘ਤੇ ਇੱਕ ਸਵਾਲੀਆ ਚਿੰਨ੍ਹ •ਛਿੰਦਰਪਾਲ

3

ਸਾਡਾ ਅਜੋਕਾ ਸਿੱਖਿਆ ਪ੍ਰਬੰਧ ਵੀ ਵਿਦਿਆਰਥੀਆਂ ਅੰਦਰ ਹੱਲਾਸ਼ੇਰੀ, ਕਲਪਨਾਸ਼ਕਤੀ ਭਰਨ ਦੀ ਥਾਂ ਉਹਨਾਂ ‘ਤੇ ਕਿਤਾਬਾਂ ਦਾ ਵਾਧੂ ਬੋਝ ਲੱਦ ਦਿੰਦਾ ਹੈ। ਮਾਪਿਆਂ ਵੱਲੋਂ ਬਚਪਨ ਤੋਂ ਵਿਦਿਆਰਥੀਆਂ ‘ਤੇ “ਅਫਸਰ ਬਣਂਨ, ਵੱਡੇ ਬੰਦੇ ਬਣਨ, ਕੁਝ ਕਰਕੇ ਵਿਖਾਉਣ” ਦਾ ਬੋਝ ਲੱਦ ਦਿੱਤਾ ਜਾਂਦਾ ਹੈ। ਵਿਸ਼ਿਆਂ ਦੀ ਚੋਣ ਕਰਨ ਵੇਲ਼ੇ ਕਦੇ ਵੀ ਬੱਚਿਆਂ ਦੀ ਰਾਏ ਨਹੀਂ ਲਈ ਜਾਂਦੀ, ਨਾ ਹੀ ਨਾ ਹੀ ਅਧਿਆਪਕਾਂ ਵੱਲੋਂ ਤੇ ਨਾ ਹੀ ਮਾਪਿਆ ਵੱਲੋਂ। ਮਾਪਿਆਂ ਦੁਆਰਾ ਆਵਦੀਆਂ ਇੱਛਾਵਾਂ ਬੱਚਿਆਂ ‘ਤੇ ਥੋਪ ਦਿੱਤੀਆਂ ਜਾਂਦੀਆਂ ਹਨ। ਇਸ ਲਈ ਬੱਚਿਆਂ ‘ਤੇ ਛੋਟੀ ਉਮਰੇ ਹੀ ਟਿਊਸ਼ਨਾਂ ਤੇ ਬੈਗਾਂ ਦਾ ਵਾਧੂ ਬੋਝ ਲੱਦ ਦਿੱਤਾ ਜਾਂਦਾ ਹੈ। ਸਿੱਖਿਆ ਕੁਝ ਸਿੱਖਣ ਸਿਖਾਉਣ ਜਾਂ ਜਾਨਣ ਸਮਝਣ ਦੇ ਮਾਧਿਆਮ ਦੀ ਬਜਾਏ ਇੱਕ-ਦੂਜੇ ਦੇ ਸਿਰ ‘ਤੇ ਪੈਰ ਰੱਖਕੇ ਅੱਗੇ ਵਧਣਾ ਮਾਤਰ ਰਹਿ ਜਾਂਦੀ ਹੈ, ਭਿਅੰਕਰ ਗਲ਼ਾਵੱਢ ਮੁਕਾਬਲੇ ਦੀ ਭਾਵਨਾ, ਦੂਜਿਆਂ ਤੋਂ ਅੱਗੇ ਲੰਘਕੇ ਪਹਿਲੇ ਨੰਬਰ ‘ਤੇ ਆਉਣ ਦੀ ਭਾਵਨਾ, ਵੱਧ ਤੋਂ ਵੱਧ ਨੰਬਰ ਹਾਸਲ ਕਰਨ ਦੀ ਭਾਵਨਾ ਵਿਦਿਆਰਥੀਆਂ ਅੰਦਰ ਮੁੱਢ ਤੋਂ ਹੀ ਮਾਪਿਆਂ ਤੇ ਅਧਿਆਪਕਾਂ ਦੁਆਰਾ ਭਰ ਦਿੱਤੀ ਜਾਂਦੀ ਹੈ। “ਜੋ ਜਿਆਦਾ ਪੜਦੇ ਹਨ, ਕੁਝ ਬਣ ਜਾਂਦੇ ਹਨ” ਵਰਗੀਆਂ ਨਸੀਹਤਾਂ ਹਰ, ਕਿਸੇ ਨੂੰ ਉਹਦੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਦਿੱਤੀਆਂ ਜਾਂਦੀਆਂ ਆਮ ਤੌਰ ‘ਤੇ ਸੁਣੀਆਂ ਜਾ ਸਕਦੀਆਂ ਹਨ। ਐਸੇ ਵਾਤਾਰਵਰਣ ਵਿੱਚ ਬੱਚੇ ਅੰਦਰਲੀ ਸਾਰੀ ਸਮਰੱਥਾ, ਉਹਦੀ ਸੁਭਾਵਿਕਤਾ ਦੀ ਸੰਘੀ ਘੁੱਟ ਦਿੱਤੀ ਜਾਂਦੀ ਹੈ ਤੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s