ਕਸ਼ਮੀਰੀ ਲੋਕਾਂ ‘ਤੇ ਹਕੂਮਤੀ ਜ਼ਬਰ ਦਾ ਵਿਰੋਧ ਕਰੋ : ਉਹਨਾਂ ਦੇ ਹੱਕੀ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰੋ •ਸੰਪਾਦਕੀ

2

1947 ਵੇਲ਼ੇ ਕਸ਼ੀਮਰ ਇੱਕ ਅਜ਼ਾਦ ਹਿੱਸਾ ਸੀ ਜੋ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਵਿੱਚ ਵੀ ਸ਼ਾਮਲ ਨਹੀਂ ਸੀ। ਪਾਕਿਸਤਾਨ ਵੱਲੋਂ ਕਸ਼ਮੀਰ ਉੱਪਰ ਕਬਜੇ ਲਈ ਕੀਤੇ ਹਮਲੇ ਵਿੱਚ ਭਾਰਤੀ ਫੌਜ ਨੇ ਕਸ਼ਮੀਰੀ ਦੀ ਮਦਦ ਕੀਤੀ ਤੇ ਮੁੜ ਇਸ “ਮਦਦ” ਦੇ ਨਾਂ ‘ਤੇ ਆਪਣਾ ਹੀ ਕਬਜਾ ਜਮਾ ਲਿਆ। ਕਸ਼ਮੀਰੀ ਲੋਕ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਦਾ ਵੀ ਹਿੱਸਾ ਬਣਨ ਨੂੰ ਤਿਆਰ ਨਹੀਂ ਸਨ, ਇਸ ਹਮਲੇ ਮਗਰੋਂ ਪਾਕਿਸਤਾਨ ਵੱਲੋਂ ਆਪਣੀਆਂ ਫੌਜਾਂ ਹਟਾਉਣ ਅਤੇ ਭਾਰਤ ਵੱਲੋਂ ਕਸ਼ਮੀਰ ਵਿੱਚ ਜਨਮਤ ਸੰਗ੍ਰਿਹ ਕਰਵਾਉਣ ਦਾ ਸਮਝੌਤਾ ਹੋਇਆ ਸੀ ਜਿਸ ਮੁਤਾਬਕ ਕਸ਼ਮੀਰ ਦੇ ਲੋਕਾਂ ਚੋਣਾਂ ਰਾਹੀਂ ਇਹ ਫੈਸਲਾ ਲੈਣਗੇ ਕਿ ਉਹਨਾਂ ਨੇ ਭਾਰਤ ਦਾ ਹਿੱਸਾ ਬਣਨਾ ਹੈ, ਪਾਕਿਸਤਾਨ ਦਾ ਹਿੱਸਾ ਬਣਨਾ ਹੈ ਜਾਂ ਫਿਰ ਵੱਖਰੇ ਰਹਿਣਾ ਹੈ। ਪਰ ਭਾਰਤ ਤੇ ਪਾਕਿਸਤਾਨ ਦੇ ਹਾਕਮ ਆਪਣੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਤੇ ਕਸ਼ਮੀਰ ਉੱਪਰ ਸਵਾਰ ਹੋ ਗਏ। 1949 ਵਿੱਚ ਅੰਦਰੂਨੀ ਖੁਦਮੁਖਤਿਆਰੀ ਦੀਆਂ ਸ਼ਰਤਾਂ ਵਾਲੀ ਧਾਰਾ 370 ਤਹਿਤ ਕਸ਼ਮੀਰ ਭਾਰਤੀ ਸੰਘ ਦਾ ਹਿੱਸਾ ਬਣ ਗਿਆ। ਪਰ 1953 ਵਿੱਚ ਨਹਿਰੂ ਨੇ ਸ਼ੇਖ ਅਬਦੁੱਲਾ ਦੀ ਸਰਕਾਰ ਭੰਗ ਕਰ ਦਿੱਤੀ, ਸ਼ੇਖ ਅਬਦੁੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਧਾਰਾ 370 ਦੀਆਂ ਸ਼ਰਤਾਂ ਦੀ ਉਲੰਘਣਾ ਦੀ ਸ਼ੁਰੂਆਤ ਹੋਈ ਤੇ 1970 ਦੇ ਆਉਣ ਤੱਕ ਇਸਦਾ ਕੋਈ ਮਤਲਬ ਹੀ ਨਹੀਂ ਸੀ ਰਹਿ ਗਿਆ। ਡੰਡੇ ਦੇ ਜੋਰ ‘ਤੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਅਧੀਨ ਕਰ ਲਿਆ ਗਿਆ। ਨਹਿਰੂ ਦੁਆਰਾ ਕੀਤਾ ਜਨਮਤ ਸੰਗ੍ਰਿਹ ਕਰਵਾਉਣ ਦਾ ਵਾਅਦਾ ਨਾ ਅਜੇ ਤੱਕ ਪੂਰਾ ਹੋਇਆ ਤੇ ਨਾ ਹੀ ਹੁਣ ਇਸਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s