ਸੁੱਚੇ ਸੂਰਮੇ ਦੀ “ਸੂਰਮਗਤੀ” ‘ਤੇ ਮੁੜ ਵਿਚਾਰ •ਕੁਲਦੀਪ

4

ਸੁੱਚੇ-ਸੂਰਮੇ ਦੀ ਕਥਾ ਖ਼ਾਸ ਤੌਰ ‘ਤੇ ਜਗੀਰੂ ਯੁੱਗ ਦੀ ਘੋਰ ਔਰਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਦ ਔਰਤ ਨੂੰ ਪਤੀ ਦੀ ਦਾਸੀ ਸਮਝਿਆ ਜਾਂਦਾ ਸੀ ਜੋ ਹਰ ਸਾਹ ਮਰਦ ਦੀ ਇੱਛਾ ਨਾਲ਼ ਲੈਂਦੀ ਸੀ। ਜੇਕਰ ਔਰਤ ਮਰਦ ਦੀ ਮਰਜੀ ਖ਼ਿਲਾਫ਼ ਕਦੇ ਬੇਰੰਗ ਜ਼ਿੰਦਗੀ ‘ਚ ਆਪਣੀ ਮਰਜੀ ਦਾ ਰੰਗ ਭਰਨ ਦਾ ਯਤਨ ਕਰਦੀ ਸੀ ਤਾਂ ਆਮ ਤੌਰ ‘ਤੇ ਉਸਨੂੰ ਅਣਖ ਦੇ ਨਾਂ ‘ਤੇ ਕਤਲ ਕਰ ਦਿੱਤਾ ਜਾਂਦਾ ਸੀ। ਅਜਿਹੇ ਦੁਖਾਂਤਾਂ ਨਾਲ਼ ਸਬੰਧਿਤ ਹੀਰ-ਰਾਂਝਾ, ਸੋਹਣੀ-ਮਹੀਵਾਲ, ਮਿਰਜ਼ਾ-ਸਾਹਿਬਾਂ ਆਦਿ ਅਨੇਕ ਕਿੱਸੇ ਸਾਡੇ ਸਮਾਜ ‘ਚ ਚੱਲਦੇ ਆ ਰਹੇ ਹਨ ਜੋ ਉਸ ਦੌਰ ਦੀ ਬਰਬਰਤਾ ਦਾ ਦਸਤਾਵੇਜ਼ ਹਨ ਕਿ ਕਿਵੇਂ ਇਨਸਾਨ ਆਪਣੀ ਮਰਜੀ ਨਾਲ਼ ਸਾਹ ਵੀ ਨਹੀਂ ਲੈ ਸਕਦਾ ਸੀ। ਖ਼ਾਸ ਤੌਰ ‘ਤੇ ਔਰਤਾਂ ਦੀ ਤਾਂ ਹਰ ਧੜਕਣ ‘ਤੇ “ਅਣਖ” ਨਾਮੀ ਦੈਂਤ ਦੇ ਡਰਾਉਣੇ ਪਹਿਰੇ ਸਨ। ਸਾਡੇ ਪੰਜਾਬ ਵਿੱਚ ਵੀ ਕੁੜੀ ਨੂੰ ਪਿਓ ਦੀ “ਪੱਗ ਦੀ ਲਾਜ” ਰੱਖਣ ਦੀਆਂ ਨਸੀਹਤਾਂ ਭਰੇ ਹਜ਼ਾਰਾਂ ਟੱਪੇ, ਬੋਲੀਆਂ ਤੇ ਗੀਤ ਮਿਲਦੇ ਹਨ। ਅਜਿਹੇ ਬਰਬਰ ਸਮਾਜ ਵਿੱਚ ਜਦ ਕੋਈ ਅਬਲਾ ਆਪਣੀ ਮਰਜ਼ੀ ਨਾਲ਼ ਆਪਣਾ ਜੀਵਨ ਸਾਥੀ ਚੁਣਨ ਦਾ ਫੈਸਲਾ ਲੈਂਦੀ ਤਾਂ ਕੋਈ ਸੁੱਚੇ ਜਿਹਾ “ਅਣਖੀ, ਸੂਰਮਾ” ਉਸਦਾ ਬਰਬਰ ਕਤਲ ਕਰਕੇ “ਸੂਰਮਗਤੀ” ਦਾ ਭਾਗੀ ਬਣਦਾ ਸੀ। ਅਜਿਹੇ “ਸੂਰਮਗਤੀ” ਦੇ ਕਿੱਸੇ ਜਗੀਰੂ ਯੁੱਗ ‘ਚ ਔਰਤ-ਮਰਦ ਦੇ ਰਿਸ਼ਤੇ ਦੀ ਆਮ ਨੈਤਿਕਤਾ ਦਾ ਪ੍ਰਗਟਾਵਾ ਸਨ। ਪਰ ਨੈਤਿਕਤਾ ਕੋਈ ਠਹਿਰੀ ਹੋਈ ਚੀਜ਼ ਨਹੀਂ ਹੁੰਦੀ ਜੋ ਕਿਸੇ ਯੁੱਗ ਵਿਸ਼ੇਸ਼ ਦੇ ਦਿਸਹੱਦਿਆਂ ਅੰਦਰ ਗਤੀਸ਼ੀਲ ਹੁੰਦੀ ਹੈ। ਯੁੱਗ ਬਦਲਣ ਨਾਲ਼ ਨੈਤਿਕਤਾ ਦੇ ਮਿਆਰ ਵੀ ਬਦਲ ਜਾਂਦੇ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s