ਕਰਜ਼ਿਆਂ ਰਾਹੀਂ ਲੋਕਾਂ ਦੀ ਕਮਾਈ ਵਿੱਚ ਸੰਨ੍ਹ ਲਾ ਰਹੇ ਧਨਾਢ : ਇਹ ਸਿਆਸੀ, ਕਨੂੰਨੀ ਢਾਂਚਾ ਵੀ ਜਾਇਦਾਦ ਮਾਲਕਾਂ ਦੀ ਸੇਵਾ ਲਈ ਹੈ ਲੋਕਾਂ ਲਈ ਨਹੀਂ •ਗੁਰਪ੍ਰੀਤ

4

ਅਕਸਰ ਲੋਕ ਸੜਕਾਂ, ਫਲਾਈਓਵਰ, ਪਾਣੀ ਦੀਆਂ ਟੂਟੀਆਂ, ਬਿਜਲੀ ਅਦਿ ਜਿਹੀਆਂ ਸਹੂਲਤਾਂ ਤੋਂ ਦੇਸ਼ ਦੇ ਵਿਕਾਸ ਅਤੇ ਸਰਕਾਰ ਦੇ ਚੰਗੀ ਹੋਣ ਦਾ ਅੰਦਾਜਾ ਲਾਉਂਦੇ ਹਨ। ਪਰ ਸਮਾਜ ਦਾ ਵਿਗਿਆਨ ਸਾਨੂੰ ਦੱਸਦਾ ਹੈ ਕਿ ਜਾਇਦਾਦ ਦੀਆਂ ਮਾਲਕ (ਸਰਮਾਏਦਾਰ) ਅਤੇ ਆਪਣੀ ਕਿਰਤ ਸ਼ਕਤੀ ਵੇਚਣ ਲਈ ਮਜਬੂਰ ਜਾਇਦਾਦਹੀਣ (ਮਜਦੂਰ) ਦੋ ਮੁੱਖ ਜਮਾਤਾਂ ਵਿੱਚ ਵੰਡੇ ਇਸ ਸਮਾਜ ਵਿੱਚ ਰਾਜਸੱਤ੍ਹਾ ਪੱਖਪਾਤੀ ਹੁੰਦੀ ਹੈ। ਰਾਜਸੱਤ੍ਹਾ ਨੂੰ ਅਕਸਰ ਸਮਾਜ ਦੀਆਂ ਸਭ ਜਮਾਤਾਂ ਤੋਂ ਉੱਪਰ ਤੇ ਸਭ ਦਾ ਭਲਾ ਕਰਨ ਵਾਲੀ ਮੰਨਿਆ ਜਾਂਦਾ ਹੈ। ਪਰ ਸਰਮਾਏਦਾਰ ਅਤੇ ਮਜਦੂਰ ਜਮਾਤ ਦੇ ਹਿੱਤਾਂ ਦੀ ਟੱਕਰ ਵਾਲ਼ੇ ਸਮਾਜ ਵਿੱਚ ਸੱਤ੍ਹਾ ਨਿਰਪੱਖ ਜਾਂ ਜਮਾਤਾਂ ਤੋਂ ਉੱਪਰ ਨਹੀਂ ਹੁੰਦੀ ਸਗੋਂ ਇਹ ਇਹਨਾਂ ਵਿੱਚੋਂ ਕਿਸੇ ਇੱਕ ਜਮਾਤ ਦਾ ਪੱਖ ਪੂਰ ਰਹੀ ਹੁੰਦੀ ਹੈ। ਜਾਂ ਤਾਂ ਸੱਤ੍ਹਾ ਨਿੱਜੀ ਜਾਇਦਾਦ ਨੂੰ ਕਨੂੰਨੀ ਮਾਨਤਾ ਦਿੰਦੀ ਹੋਈ ਉਸ ਵੱਲੋਂ ਕਿਰਤ ਦੀ ਲੁੱਟ ਨੂੰ ਪ੍ਰਵਾਨਗੀਯੋਗ ਬਣਾਏਗੀ ਤੇ ਇਸ ਲੁੱਟ ਦੇ ਜਾਰੀ ਰਹਿਣ ਦੇ ਹਿੱਤ ਵਿੱਚ ਕੰਮ ਕਰੇਗੀ ਜਾਂ ਫਿਰ ਉਹ ਕਿਰਤ ਦੀ ਲੁੱਟ ਦਾ ਵਿਰੋਧ ਕਰਦੀ ਹੋਈ ਜਾਇਦਾਦ ਨੂੰ ਸਮੂਹਿਕ ਮਾਲਕੀ ਅਧੀਨ ਲਿਆਵੇਗੀ। ਇਹ ਉਹ ਸਿੱਧਾ-ਸਾਦਾ ਨੁਕਤਾ ਹੈ ਜਿੱਥੋਂ ਸੱਤ੍ਹਾ ਦੇ ਚੰਗੀ-ਮੰਦੀ ਹੋਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਬਿਜਲੀ, ਪਾਣੀ ਜਿਹੀਆਂ ਸਹੂਲਤਾਂ ਤੇ ਆਲ-ਜੰਜਾਲ ਢਾਂਚੇ (ਸੜਕਾਂ, ਰੇਲਵੇ, ਸੰਚਾਰ ਆਦਿ) ਦੇ ਵਿਕਾਸ ਜਿਹੇ ਕੰਮ ਸਰਕਾਰ ਨੂੰ ਜਾਇਦਾਦ ਉੱਪਰ ਕਾਬਜ਼ ਜਮਾਤ ਦੇ ਫ਼ਾਇਦੇ ਅਤੇ ਕਿਰਤੀ ਲੋਕਾਂ ਵਿੱਚ ਆਪਣੀ ਸਾਖ਼ ਚੰਗੀ ਬਣਾਈ ਰੱਖਣ ਲਈ ਕਰਨੇ ਪੈਂਦੇ ਹਨ। ਇਸ ਲਈ ਸਰਕਾਰ ਦੇ ਅਜਿਹੇ ਕੰਮਾਂ ਨੂੰ ਉਸਦੀ ਭਲੀ ਇੱਛਾ ਦੀ ਥਾਂ ਸੱਤ੍ਹਾ ਨੂੰ ਬਰਕਰਾਰ ਰੱਖਣ ਦੀ ਲੋੜ ਵਿੱਚੋਂ ਵੇਖਿਆ ਜਾਣਾ ਚਾਹੀਦਾ ਹੈ ਤੇ ਉਹਨਾਂ ਦੇ ਅਸਲੀ ਰੰਗ ਨੂੰ ਜਾਇਦਾਦ ਮਾਲਕ ਜਮਾਤਾਂ ਦੇ ਹਿੱਤਾਂ ਦੇ ਸਿੱਧੇ ਵਿਰੋਧ ਜਾਂ ਪੱਖ ਪੂਰਨ ਤੋਂ ਵੇਖਿਆ ਜਾਣਾ ਚਾਹੀਦਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s