ਇਨਕਲਾਬ ਲਈ ਜੂਝੀ ਜਵਾਨੀ •ਗੁਰਪ੍ਰੀਤ

7

ਪੁਸਤਕ ਵਿਚਲੇ ਨਾਇਕ ਅਤੇ ਨਾਇਕਾਵਾਂ ਆਮ ਲੋਕਾਂ ਜਿਹੇ ਹੀ ਸਨ, ਜੋ ਗੱਲ ਉਹਨਾਂ ਵਿੱਚ ਸਾਂਝੀ ਹੈ ਤੇ ਉਹਨਾਂ ਨੂੰ ਹੋਰਨਾਂ ਆਮ ਲੋਕਾਂ ਤੋਂ ਵਖਰਿਆਉਂਦੀ ਹੈ ਉਹ ਹੈ ਦਿਲ ਵਿੱਚ ਕਿਰਤੀ ਲੋਕਾਂ ਲਈ ਅਮੁੱਕ ਪਿਆਰ, ਮਨੁੱਖਤਾ ਦੇ ਚੰਗੇਰੇ ਭਵਿੱਖ ਵਿੱਚ ਯਕੀਨ ਅਤੇ ਇਹਦੇ ਲਈ ਆਪਾ ਵਾਰਨ ਦੀ ਭਾਵਨਾ। ਭਾਵੇਂ ਇਹਨਾਂ ਨੌਜਵਾਨਾਂ ਦੀਆਂ ਲਿਖਤਾਂ ਵਿੱਚੋਂ ਕੁਝ ਹੋ ਸਕਦਾ ਹੈ ਵਿਚਾਰਧਾਰਕ ਤੌਰ ‘ਤੇ ਜਾਂ ਸਾਹਿਤਕ ਸ਼ੈਲੀ ਪੱਖੋਂ ਕਮਜ਼ੋਰ ਜਾਪਣ ਪਰ ਉਹਨਾਂ ਵਿੱਚ ਆਪਣੇ ਉਦੇਸ਼ ਵਿੱਚ ਨਿਸ਼ਚਾ, ਦ੍ਰਿੜਤਾ ਤੇ ਲਗਨ ਸਪੱਸ਼ਟ ਝਲਕਦੀ ਹੈ। ਇਹਨਾਂ ਲਿਖਤਾਂ ਦੀ ਸਾਦਗੀ, ਸੱਚਾਈ ਤੇ ਸਾਫ਼ਗੋਈ ਤੇ ਇਹਨਾਂ ਦੇ ਲੇਖਕਾਂ ਦਾ ਇੱਕ ਮਹਾਨ ਉਦੇਸ਼ ਪ੍ਰਤੀ ਸਮਰਪਣ ਇਹਨਾਂ ਲਿਖਤਾਂ ਨੂੰ ਸੋਹਣੀਆਂ ਤੇ ਦਿਲ-ਟੁੰਬਵੀਆਂ ਬਣਾ ਦਿੰਦੇ ਹਨ। ਇਹਨਾਂ ਕੁੱਝ ਨੌਜਵਾਨਾਂ ਦੀਆਂ ਲਿਖਤਾਂ ਰੂਸੀ ਨੌਜਵਾਨਾਂ ਦੀਆਂ ਉਹਨਾਂ ਸਾਰੀਆਂ ਪੀੜ੍ਰੀਆਂ ਦੀ ਨੁਮਾਇੰਦਗੀ ਕਰਦੀਆਂ ਹਨ ਜਿਨ੍ਹਾਂ ਨੇ ਸਮਾਜਵਾਦ, ਮਨੁੱਖਤਾ ਦੇ ਬਿਹਤਰ ਭਵਿੱਖ ਦੇ ਆਦਰਸ਼ ਨੂੰ ਜਿਉਂਦੀ-ਜਾਗਦੀ ਹਕੀਕਤ ਬਣਾਇਆ, ਜੋ ਅੱਜ ਵੀ ਪੂਰੇ ਸੰਸਾਰ ਵਿੱਚ ਮਨੁੱਖਤਾ ਦੀ ਮੁਕਤੀ ਲਈ ਜੂਝ ਰਹੇ ਲੋਕਾਂ, ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਹੈ। ਅੱਜ ਮਨੁੱਖਤਾ ਦੀ ਮੁਕਤੀ ਲਈ ਜੂਝ ਰਹੇ ਨੌਜਵਾਨਾਂ ਲਈ ਇਸ ਪੁਸਤਕ ਰਾਹੀਂ ਉਹਨਾਂ ਦੇ ਰੂਸੀ ਨੌਜਵਾਨ ਦੋਸਤਾਂ ਦੇ ਜੀਵਨ ਅੰਦਰ ਝਾਤ ਮਾਰਨੀ ਤੇ ਉਹਨਾਂ ਦੇ ਨਿੱਖੇ ਜਜ਼ਬਿਆਂ ਨਾਲ਼ ਇੱਕ ਸਾਂਝ ਮਹਿਸੂਸ ਕਰਨੀ ਬੇਹੱਦ ਲਾਭਦਾਇਕ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s