ਮੰਦਵਾੜੇ ਦੇ ਆਰਥਿਕ ਹੱਲ ਲਈ ‘ਸਿਧਾਂਤਕ ਤਬਦੀਲੀ’ ਨਹੀਂ ਸਗੋਂ ਲੁਟੇਰੇ ਸਰਮਾਏਦਾਰਾ ਪ੍ਰਬੰਧ ਦੀ ਤਬਾਹੀ ਜਰੂਰੀ •ਕਰਮਜੀਤ

5

3 ਫਰਵਰੀ ਦੇ ਪੰਜਾਬੀ ਟ੍ਰਿਬਿਊਨ ‘ਚ ਸ਼੍ਰੀ ਓ.ਪੀ. ਵਰਮਾ (ਪ੍ਰੋ.) ਦਾ ਲੇਖ ਛਪਿਆ ਹੈ, ਜਿਸਦਾ ਸਿਰਲੇਖ ਹੈ ‘ਮੰਦਵਾੜੇ ਦੇ ਹੱਲ ਲਈ ਸਿਧਾਂਤਕ ਤਬਦੀਲੀ ਜ਼ਰੂਰੀ’। ਲੇਖਕ ਦਾ ਦਾਅਵਾ ਹੈ ਕਿ ਉਹ ਅਰਥ ਸ਼ਾਸਤਰੀ ਹੈ। ਪਰ ਉਸਦਾ ਇਹ ਲੇਖ ਪੜ੍ਹ ਕੇ ਲਗਦਾ ਹੈ ਕਿ ਉਹ ਅਰਥ ਸ਼ਾਸਤਰ ਬਾਰੇ ਉਸਦਾ ਗਿਆਨ ਸਕੂਲੀ ਬੱਚਿਆਂ ਦੇ ਪੱਧਰ ਦਾ ਹੈ। ਜਿਸ ਦਾ ਮੰਨਣਾ ਹੈ ਕਿ ਸਿਰਫ ‘ਸਿਧਾਂਤਕ ਤਬਦੀਲੀ’ ਨਾਲ਼ ਹੀ ਮੰਦਵਾੜਾ ਹੱਲ਼ ਹੋ ਜਾਵੇਗਾ…ਮਾਰਕਸਵਾਦੀ ਸਿਧਾਂਤ ਇਹ ਸਿਖਾਉਂਦਾ ਹੈ ਕਿ ਸਰਮਾਏਦਾਰੀ ਦਾ ਆਰਥਿਕ ਸੰਕਟ ਇਸਦੇ ਵਜੂਦ ਸਮੋਏ ਨਿਯਮਾਂ ਕਾਰਨ ਆਉਂਦਾ ਹੈ। ਜਦ ਤੱਕ ਸਰਮਾਏਦਾਰੀ ਰਹੇਗੀ ਕੁਝ-ਕੁਝ ਅਰਸੇ ਤੋਂ ਕਦੇ ਮੰਦੀ ਅਤੇ ਕਦੇ ਮਹਾਂਮੰਦੀ ਆਉਂਦੀ ਹੀ ਰਹੇਗੀ। ਇਸ ਦਾ ਬੁਨਿਆਦੀ ਕਾਰਨ ਇਹ ਹੈ ਕਿ ਸਰਮਾਏਦਾਰੀ ਅਧੀਨ ਕਿਰਤ ਦਿਨੋਂ ਦਿਨ ਵਧੇਰੇ ਸਮਾਜੀਕ੍ਰਿਤ ਹੁੰਦੀ ਜਾਂਦੀ ਹੈ, ਜਦ ਕਿ ਪੈਦਾਵਾਰ ਦੇ ਸਾਧਨਾਂ ਉੱਪਰ ਕਬਜ਼ਾ ਨਿੱਜੀ ਹੁੰਦਾ ਹੈ। ਜਿਸ ਕਾਰਨ ਇੱਕ ਅਦਾਰੇ (ਕਾਰਖਾਨੇ ਆਦਿ) ‘ਚ ਤਾਂ ਪੈਦਾਵਾਰ ਜਥੇਬੰਦ ਢੰਗ ਨਾਲ਼ ਹੁੰਦੀ ਹੈ ਪਰ ਮੰਡੀ ‘ਚ ਅਰਾਜਕਤਾ ਹੁੰਦੀ ਹੈ। ਸਾਰੇ ਸਰਮਾਏਦਾਰ ਮੰਡੀ ਲਈ ਪੈਦਾ ਕਰਦੇ ਹਨ। ਉਹ ਮੰਡੀ ਦਾ ਵੱਧ ਤੋਂ ਵੱਧ ਹਿੱਸਾ ਹੜੱਪਣਾਂ ਚਹੁੰਦੇ ਹਨ। ਪਰ ਉਹ ਜਿਣਸਾਂ ਦੀ ਪੈਦਾਵਾਰ ਤੋਂ ਪਹਿਲਾਂ ਇਹ ਨਹੀਂ ਜਾਣ ਸਕਦੇ ਕਿ ਜਿਹੜੀਆਂ ਜਿਣਸਾਂ ਉਹਨਾਂ ਦੇ ਕਾਰਖਾਨਿਆਂ ‘ਚ ਮਜ਼ਦੂਰ ਪੈਦਾ ਕਰ ਰਹੇ ਹਨ, ਉਹ ਮੰਡੀ ‘ਚ ਵਿਕਣਗੀਆਂ ਵੀ ਜਾਂ ਨਹੀਂ। ਅਜਿਹਾ ਸਿਰਫ ਉਹ ਜਿਣਸਾਂ ਦੇ ਮੰਡੀ ‘ਚ ਜਾਣ ਤੋਂ ਬਾਅਦ ਹੀ ਜਾਣ ਸਕਦੇ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s