ਮੋਦੀ ਰਾਜ ਵਿੱਚ ਮਜ਼ਦੂਰਾਂ ਨੂੰ ਧੱਫਿਆਂ, ਸਰਮਾਏਦਾਰਾਂ ਨੂੰ ਗੱਫਿਆਂ ਦਾ ਸਿਲਸਿਲਾ ਜਾਰੀ •ਰਣਬੀਰ

1

ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਕਹਿ ਦਿੱਤਾ ਹੈ ”ਕਿਰਤ ਕਨੂੰਨਾਂ ਦਾ ਮੌਜੂਦਾ ਸਰੂਪ ਵਿਕਾਸ ਵਿੱਚ ਰੁਕਾਵਟ ਖੜੀ ਕਰ ਰਿਹਾ ਹੈ, ਇਸ ਲਈ ਸੁਧਾਰਾਂ ਦੀ ਜ਼ਰੂਰਤ ਹੈ।” ਉਸ ਵਾਸਤੇ ਵਿਕਾਸ ਦਾ ਮਤਲਬ ਸਰਮਾਏਦਾਰਾਂ ਦਾ ਮੁਨਾਫ਼ਾ ਵਧਾਉਣਾ ਹੀ ਹੈ। ਮਜ਼ਦੂਰਾਂ ਨੂੰ ਬਿਹਤਰ ਉਜਰਤਾਂ ਮਿਲਣ, ਰੁਜ਼ਗਾਰ ਸੁਰੱਖਿਅਤ ਹੋਵੇ, ਉਹਨਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਪਰਿਵਾਰ ਨੂੰ ਸੁੱਖ-ਚੈਨ ਦੀ ਜਿੰਦਗੀ ਮਿਲ੍ਹੇ, ਇਹ ਵਿਕਾਸ ਦਾ ਪੈਮਾਨਾ ਨਹੀਂ ਮੰਨਿਆ ਜਾਂਦਾ। ਇਹਨਾਂ ਦੇ ਵਿਕਾਸ ਦਾ ਮਤਲਬ ਹੈ ਕਿ ਧਨਾਢਾਂ ਨੂੰ ਆਪਣੀਆਂ ਸ਼ਰਤਾਂ ‘ਤੇ ਕਾਰੋਬਾਰ ਸ਼ੁਰੂ ਕਰਨ, ਬੰਦ ਕਰਨ, ਮਜ਼ਦੂਰਾਂ ਨੂੰ ਕੰਮ ‘ਤੇ ਰੱਖਣ, ਕੱਢਣ, ਮਨਮਰਜ਼ੀ ਦੀਆਂ ਉਜਰਤਾਂ ਤੈਅ ਕਰਨ ਆਦਿ ਸਬੰਧੀ ਪੂਰੀ ਖੁੱਲ੍ਹ ਦਿੱਤੀ ਜਾਵੇ ਅਤੇ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ, ਇੱਕਮੁੱਠ ਹੋਣ ਜਿਹੀਆਂ ”ਵਿਕਾਸ ਵਿਰੋਧੀ” ਕਾਰਵਾਈਆਂ ਤੋਂ ਦੂਰ ਰੱਖਿਆ ਜਾਵੇ। ਕਿਰਤ ਮੰਤਰੀ ਨੇ ਕਿਹਾ ਹੈ ਕਿ ਨਵੇਂ ਕਨੂੰਨ ”ਮਜ਼ਦੂਰਾਂ ਦੇ ਹਿੱਤ ਵਿੱਚ ਹਨ ਅਤੇ ਉਹਨਾਂ ਦੇ ਹੱਕਾਂ ਦੀ ਰੱਖਿਆ ਕਰਨਗੇ। ਇਹਨਾਂ ਦਾ ਮਕਸਦ ਰੁਜ਼ਗਾਰ ਪੈਦਾ ਕਰਨਾ ਤੇ ਕਾਰੋਬਾਰ ਅਸਾਨ ਬਣਾਉਣਾ ਹੈ”। ਮਜ਼ਦੂਰਾਂ ਉੱਤੇ ਅੱਜ ਤੱਕ ਜਿੰਨੇ ਵੀ ਹਮਲੇ ਸਰਕਾਰਾਂ ਵੱਲੋਂ ਹੋਏ ਹਨ ਸਭ ”ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ” ਦੇ ਨਾਂ ‘ਤੇ ਹੀ ਹੋਏ ਹਨ। ਨਤੀਜਾ ਸਭ ਦੇ ਸਾਹਮਣੇ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s