ਲਾਤੀਨੀ ਅਮਰੀਕਾ – ‘ਗੁਲਾਬੀ ਲਹਿਰ’ ਲਹਾਅ ‘ਚ •ਅੰਮ੍ਰਿਤ

3

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਲਾਬੀ ਲਹਿਰ ਅਧੀਨ ਬਣੀਆਂ ਸਰਕਾਰਾਂ ਨੇ ਖਾਸ ਕਰਕੇ ਵੇਨਜ਼ੂਏਲਾ, ਬੋਲੀਵੀਆ ਤੇ ਇਕੁਆਡੋਰ ਵਿੱਚ ਸਾਮਰਾਜੀ ਦਖਲਅੰਦਾਜ਼ੀ ਵਿਰੁੱਧ ਪੈਂਤੜਾ ਲਿਆ, ਦੇਸ਼ ਦੇ ਕੁਦਰਤੀ ਸਾਧਨਾਂ ਦੀ ਅਮਰੀਕੀ ਤੇ ਹੋਰ ਸਾਮਰਾਜੀ ਕਾਰਪੋਰੇਟਾਂ ਦੁਆਰਾ ਲੁੱਟ-ਖਸੁੱਟ ਨੂੰ ਇੱਕ ਹੱਦ ਤੱਕ ਨੱਥ ਪਾਈ ਅਤੇ ਇਹਨਾਂ ਦੀ ਆਮਦਨ ਦਾ ਰੁਖ਼ ਵਿਆਪਕ ਬਹੁਗਿਣਤੀ ਕਿਰਤੀ ਅਬਾਦੀ ਦੀ ਭਲਾਈ ਵੱਲ ਮੋੜਿਆ, ਪਰ ਇਹ ਸਾਰੇ ਕੁਝ ਦੇ ਬਾਵਜੂਦ ਵੀ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਸਰਮਾਏਦਾਰਾ ਆਰਥਿਕ ਚੌਖਟੇ ਤੋਂ ਬਾਹਰ ਨਹੀਂ ਜਾ ਸਕੀਆਂ ਅਤੇ ਸਾਮਰਾਜ ਵਿਰੋਧ ਵੀ ਵੇਨਜ਼ੂਏਲਾ ਤੇ ਇਕੁਆਡੋਰ ਨੂੰ ਛੱਡ ਕੇ ਲਫ਼ਜ਼ੀ ਜ਼ਿਆਦਾ ਰਿਹਾ, ਅਮਲਾਂ ਵਿੱਚ ਘੱਟ। ਇਤਿਹਾਸ ਨੇ ਪਹਿਲਾਂ ਵੀ ਅਜਿਹੇ ਪੜਾਅ ਦਿਖਾਏ ਹਨ ਜਦੋਂ ਸਰਮਾਏਦਾਰਾ ਆਰਥਿਕ ਚੌਖਟੇ ਦੇ ਅੰਦਰ ਹੀ ਕਲਿਆਣਕਾਰੀ ਨੀਤੀਆਂ ਨੂੰ ਲਾਗੂ ਕੀਤਾ ਗਿਆ, ਪਰ ਇਹ ਵਕਤੀ ਵਰਤਾਰਾ ਸਨ ਜੋ ਜਾਂ ਤਾਂ ਸਰਮਾਏਦਾਰਾ ਜਮਾਤ ਦੀ ਮਜਬੂਰੀ ਵਿੱਚੋਂ ਨਿੱਕਲੀਆਂ, ਜਾਂ ਫਿਰ ਸਰਮਾਏਦਾਰ ਜਮਾਤ ਦੇ ਉਸ ਹਿੱਸੇ ਦੇ ਸੱਤ੍ਹਾ ਵਿੱਚ ਆਉਣ ਕਾਰਨ ਲਾਗੂ ਹੋਈਆਂ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਜਾਂ ਗ਼ੁਲਾਮੀ ਨੂੰ ਖਤਮ ਕਰਨ ਲਈ ਆਮ ਲੋਕਾਂ ਨੂੰ ਲਾਮਬੰਦ ਕਰਕੇ ਸੱਤ੍ਹਾ ਵਿੱਚ ਆਇਆ ਅਤੇ ਇਹ ਨੀਤੀਆਂ ਉਸ ਦੁਆਰਾ ਦੇਸੀ ਸਰਮਾਏ ਨੂੰ ਵਿਕਸਤ ਕਰਨ ਲਈ ਪਬਲਿਕ ਸੈਕਟਰ ਖੜਾ ਕਰਨ ਤੇ ਲੋਕਾਂ ਦੀ ਖਰੀਦ ਸ਼ਕਤੀ ਵਧਾਉਣ ਦੇ ਅੰਗ ਵਜੋਂ ਲਾਗੂ ਹੋਈਆਂ। ਲਾਤੀਨੀ ਅਮਰੀਕਾ ਦਾ ਗੁਲਾਬੀ ਲਹਿਰ ਵਾਲ਼ਾ ਸਮਾਜਵਾਦ ਵੀ ਪਿਛਲੇਰੀ ਕਿਸਮ ਦਾ ਸਰਮਾਏਦਾਰਾ ਵਿਕਾਸ ਹੈ ਜਿਸ ਵਿੱਚ ਸਮੇਂ ਤੇ ਸਥਾਨ ਦੀਆਂ ਭਿੰਨਤਾਵਾਂ ਕਾਰਨ ਥੋੜਾ ਹੇਰ-ਫੇਰ ਹੋ ਸਕਦਾ ਹੈ। ਗੁਲਾਬੀ ਲਹਿਰ ਦਾ ਪੂਰਾ ਘਟਨਾ ਚੱਕਰ ਇੱਕ ਵਾਰ ਫਿਰ ਦਰਸਾਉਂਦਾ ਹੈ ਕਿ ਪਾਰਲੀਮੈਂਟ ਰਾਹੀਂ ਸਮਾਜਵਾਦ ਕਾਇਮ ਕਰਨ ਦੇ ਸਾਰੇ ਮਨਸੂਬੇ ਖਾਮਖਿਆਲੀ ਹਨ ਅਤੇ ਵਕਤੀ ਲੋਕ-ਭਲਾਈ ਦੀਆਂ ਸਕੀਮਾਂ ਸਮਾਜਵਾਦ ਨਹੀਂ ਹੁੰਦੀਆਂ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s