ਸ਼ਹੀਦ ਚੰਦਰ ਸ਼ੇਖਰ ਆਜ਼ਾਦ •ਭਗਵਾਨ ਦਾਸ ਮਹੌਰ

5

ਆਜ਼ਾਦ ਦੀ ਪ੍ਰਗਤੀਸ਼ੀਲਤਾ ਨੂੰ ਸਮਝਣ ਲਈ ਸਾਨੂੰ ਇਹ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਮੱਧ ਭਾਰਤ ਦੀ ਛੋਟੀ ਜਿਹੀ ਰਿਆਸਤ ਅਲੀਰਾਜਪੁਰ ਦੇ ਇਕ ਪਿੰਡ ‘ਚ ਇਕ ਕੱਟੜ ਬ੍ਰਾਹਮਣ ਦੇ ਘਰ ਆਜ਼ਾਦ ਦਾ ਜਨਮ ਹੋਇਆ ਜਿਸਨੂੰ ਜੇਕਰ ਜਾਤ-ਪਾਤ, ਛੁਆ-ਛਾਤ ਅਤੇ ਔਰਤਾਂ ਪ੍ਰਤੀ ਤੇਰਵ੍ਹੀ ਸਦੀ ਦੀ ਮਨੋਬਿਰਤੀ ਵਾਲਾ ਕਿਹਾ ਜਾਵੇ ਤਾਂ ਬਹੁਤ ਅਣਉੱਚਿਤ ਨਹੀਂ ਹੋਵੇਗਾ, ਅਤੇ ਫਿਰ ਇਸ ਵਾਤਾਵਰਣ ਤੋਂ ਪ੍ਰਗਤੀ ਕਰਦੇ-ਕਰਦੇ ਉਹ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਭਾਰਤੀ ਇਨਕਲਾਬੀਆਂ ਦੇ ਮੂਹਰਲੀ ਕਤਾਰ ਦੇ ਆਗੂ ਬਣੇ। ਦਸ-ਬਾਰ੍ਹਾਂ ਸਾਲ ਦੀ ਉਮਰ ‘ਚ ਇਕ ਕੱਟੜ ਬ੍ਰਾਹਮਣ ਬਾਲਕ ਦੇ ਰੂਪ ‘ਚ ਸੰਸਕ੍ਰਿਤ ਪੜ੍ਹਨ ਲਈ ਉਹ ਘਰ ਤੋਂ ਭੱਜ ਕੇ ਕਾਸ਼ੀ ਪਹੁੰਚੇ, ਉੱਥੇ ਕੌਮੀਂ ਲਹਿਰ ‘ਚ ਰੰਗੇ, ਸੱਤਿਆਗ੍ਰਹਿ ਕੀਤਾ, ਬੈਂਤਾਂ ਦੀ ਸਜਾ ਪਾਈ, ਫਿਰ ਇਨਕਲਾਬੀਆਂ ‘ਚ ਸ਼ਾਮਿਲ ਹੋਏ। ਅਮਰ ਸ਼ਹੀਦ ਰਾਮਪ੍ਰਸਾਦ ਬਿਸਮਿਲ ਦੀ ਅਗਵਾਈ ‘ਚ ਉਹਨਾਂ ਦੇ ਧਾਰਮਿਕ ਵਿਚਾਰਾਂ ‘ਚ ਆਰੀਆਸਮਾਜੀਪਣ ਆਇਆ ਅਤੇ ਛੁਆਛਾਤ, ਮੂਰਤੀ ਪੂਜਾ ਆਦਿ ਨੂੰ ਉਹ ਬੁਰਾ ਸਮਝਣ ਲੱਗੇ। ਮਗਰੋਂ ਭਗਤ ਸਿੰਘ ਆਦਿ ਦੀ ਸੰਗਤ ‘ਚ ਉਹਨਾਂ ਨੇ ਸਮਾਜਵਾਦਮੁਖੀ ਧਰਮ ਨਿਰਪੇਖ ਨਜ਼ਰੀਏ ਨੂੰ ਹੌਲ਼ੀ-ਹੌਲ਼ੀ ਅਪਣਾਇਆ ਅਤੇ ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ ਦੇ ਪ੍ਰਧਾਨ ਕਮਾਂਡਰ ਬਣੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s