ਫ਼ਰਾਂਸ ਚੋਣਾਂ ਵਿੱਚ ਫ਼ਾਸੀਵਾਦੀਆਂ ਦਾ ਉਭਾਰ •ਮਾਨਵ

7

13 ਦਸੰਬਰ ਨੂੰ ਫ਼ਰਾਂਸ ਅੰਦਰ ਹੋਈਆਂ ਖੇਤਰੀ ਚੋਣਾਂ ਪੂਰੇ ਪੱਛਮ ਜਗਤ ਅੰਦਰ ਬਣ ਰਹੇ ਸਿਆਸੀ ਮਹੌਲ ਦੀ ਇੱਕ ਤਰਾਂ ਨਾਲ਼ ਨੁਮਾਇੰਦਗੀ ਕਰਦੀਆਂ ਹਨ। 6 ਅਤੇ 13 ਦਸੰਬਰ ਨੂੰ ਦੋ ਗੇੜਾਂ ਵਿੱਚ ਹੋਈਆਂ ਇਹਨਾਂ ਚੋਣਾਂ ਵਿੱਚ ਮੇਰੀਨ ਲਾ-ਪੇਨ ਦੀ ਅਗਵਾਈ ਵਾਲ਼ੀ ਫਾਸੀਵਾਦੀ ਪਾਰਟੀ ਨੈਸ਼ਨਲ ਫਰੰਟ ਇੱਕ ਤਕੜੀ ਤਾਕਤ ਵਜੋਂ ਉੱਭਰੀ ਹੈ। ਪਹਿਲੇ ਗੇੜ ਦੀਆਂ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲ਼ੀ ਇਹ ਪਾਰਟੀ ਭਾਵੇਂ ਦੂਜੇ ਗੇੜ ਵਿੱਚ ਤੀਜੇ ਸਥਾਨ ਉੱਤੇ ਰਹਿ ਗਈ ਪਰ ਇਹਨਾਂ ਚੋਣਾਂ ਤੋਂ ਬਾਅਦ ਇਹ ਗੱਲ ਤੈਅ ਹੈ ਕਿ ਇਹ ਪਾਰਟੀ ਹੁਣ ਕੋਈ ਦੁਮੇਲ਼ ਉੱਤੇ ਬੈਠੀ ਪਾਰਟੀ ਨਹੀਂ, ਸਗੋਂ ਮੁੱਖ ਧਾਰਾ ਦੀਆਂ ਬੁਰਜੂਆ ਪਾਰਟੀਆਂ (ਮੌਜੂਦਾ ਸਮਾਜਵਾਦੀ ਪਾਰਟੀ ਅਤੇ ਰਿਪਬਲਿਕਨ ਪਾਰਟੀ) ਦੇ ਬਰਾਬਰ ਟੱਕਰ ਦੀ ਪਾਰਟੀ ਹੈ ਅਤੇ ਜੇਕਰ 2017 ‘ਚ ਰਾਸ਼ਟਰਪਤੀ ਚੋਣਾਂ ਵਿੱਚ ਇਹ ਸਭ ਤੋਂ ਅੱਗੇ ਰਹਿੰਦੀ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਸਵਾਲ ਜੋ ਅੱਜ ਸਾਡੇ ਸਾਹਮਣੇ ਹੈ, ਉਹ ਇਹ ਹੈ ਕਿ ਅੱਜ ਨਵੇਂ ਸਿਰੇ ਤੋਂ ਸੰਸਾਰ ਭਰ ਵਿੱਚ ਅਜਿਹੀਆਂ ਪਾਰਟੀਆਂ ਦਾ ਉਭਾਰ ਹੋਣ ਪਿੱਛੇ ਕੀ ਕਾਰਨ ਹੈ? ਕੀ ਕਾਰਨ ਹੈ ਕਿ ਜੰਗਵਾਦ ਦੀ ਖੁੱਲ੍ਹੇਆਮ ਵਕਾਲਤ ਕਰਨ ਵਾਲ਼ੀਆਂ, ਸਾਮਰਾਜੀ ਮੁਲਕਾਂ ਦੇ ਬਸਤੀਵਾਦੀ ਅਤੀਤ ਨੂੰ ਉਚਿਆਉਣ ਵਾਲ਼ੀਆਂ, ਨਾਜ਼ੀ ਜਰਮਨੀ ਦੇ ਕਤਲੇਆਮਾਂ ਨੂੰ ਸਹੀ ਠਹਿਰਾਉਣ ਅਤੇ ਮੁਸਲਿਮ ਜਾਂ ਕਿਸੇ ਹੋਰ ਹੋਰ ਫਿਰਕੇ ਨੂੰ ਨਿਸ਼ਾਨਾ ਬਣਾਉਣ ਵਾਲ਼ੀਆਂ ਪਾਰਟੀਆਂ ਅੱਜ ਐਨੀ ਜਗ੍ਹਾ ਬਣਾ ਪਾਈਆਂ ਹਨ? ਕੀ ਮੌਜੂਦਾ ਸਰਮਾਏਦਾਰਾ ਢਾਂਚੇ ਦੀਆਂ ਆਪਣੀਆਂ ਆਰਥਿਕ-ਸਿਆਸੀ ਨੀਤੀਆਂ ਦੇ ਕਰਕੇ ਹੀ ਅਜਿਹੀਆਂ ਫਾਸੀਵਾਦੀ ਪਾਰਟੀਆਂ ਲਈ ਰਾਹ ਪੱਧਰਾ ਨਹੀਂ ਹੋ ਰਿਹਾ? ਇਸ ਵਰਤਾਰੇ ਨੂੰ ਹੋਰ ਬਰੀਕੀ ਵਿੱਚ ਸਮਝਣ ਲਈ ਸਾਨੂੰ ਅੱਜ ਦੇ ਪੂਰੇ ਆਰਥਿਕ-ਸਮਾਜਕ-ਸਿਆਸੀ ਢਾਂਚੇ ਬਾਰੇ ਥੋੜ੍ਹੀ ਗੱਲ ਕਰਨੀ ਪਵੇਗੀ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s