ਆਈ. ਕਿਊ. ਟੈਸਟਿੰਗ : ਬੁੱਧੀਮਾਨਤਾ ਦਾ ਸਰਮਾਏਦਾਰਾ ਪੈਮਾਨਾ •ਅੰਮ੍ਰਿਤ

4

ਜਦੋਂ ਕਿਸੇ ਦਾ ਜੁਆਕ ਕਿਸੇ “ਮੁਕਾਬਲੇ” ਦੇ ਇਮਤਿਹਾਨ ਵਿੱਚ “ਰੈਂਕ” ਕੱਢ ਲੈਂਦਾ ਹੈ ਤਾਂ ਲਵੇ ਦੇ ਘਰਾਂ ਦੇ ਪੜ੍ਹੇ-ਲਿਖੇ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਇਸ ਬੱਚੇ ਦਾ ਤਾਂ ਜੀ “ਆਈ. ਕਿਊ.” ਪਹਿਲਾਂ ਤੋਂ ਹੀ ਬਹੁਤ “ਹਾਈ” ਸੀ। “ਪਹਿਲਾਂ ਤੋਂ ਹੀ” ਤੋਂ ਉਹਨਾਂ ਦਾ ਭਾਵ ਜਨਮ ਤੋਂ ਹੀ ਹੁੰਦਾ ਹੈ। ਇਸ ਤੋਂ ਉਲਟਾ ਵੀ ਹੁੰਦਾ ਹੈ, ਜੇ ਕਿਸੇ ਦਾ ਜੁਆਕ ਰੈਂਕ ਨਾ ਕੱਢ ਸਕੇ ਤਾਂ ਉਸਦੇ ਪਰਿਵਾਰ ਵਾਲ਼ੇ ਕਹਿਣਗੇ ਕਿ ਸਾਡੇ ਮੁੰਡੇ ਦਾ “ਆਈ. ਕਿਊ.” ਤਾਂ ਜੀ ਬਹੁਤ ਹੈ, ਬੱਸ ਕਈ ਵਾਰੀ ਕਿਸਮਤ ਹੀ ਸਾਥ ਨਹੀਂ ਦਿੰਦੀ! ਅਜਿਹੀ ਹੀ ਕਿਸਮ ਦੀ ਹੋਰ ਕਿੰਨੀ ਗੱਲਬਾਤ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਸੁਣਦੇ ਰਹਿੰਦੇ ਹਾਂ ਜਿਸ ਵਿੱਚ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਉਸਦਾ ਜਨਮ ਤੋਂ ਮਿਲ਼ਿਆ ਗੁਣ ਮੰਨਿਆ ਜਾਂਦਾ ਹੈ ਜੋ ਕਿ ਬਾਅਦ ਵਿੱਚ ਉਸਦੀਆਂ ਬੌਧਿਕ “ਪ੍ਰਾਪਤੀਆਂ” ਦਾ ਅਧਾਰ ਬਣਦਾ ਹੈ। ਪਰ ਕੀ ਵਾਕਈ ਹੀ ਆਈ. ਕਿਊ. ਨਾਂ ਦੀ ਕੋਈ ਸ਼ੈਅ ਹੈ ਜਿਹੜੀ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਇੱਕ ਅੰਕੜੇ ਦੇ ਰੂਪ ਵਿੱਚ ਦਰਸਾ ਸਕਦੀ ਹੈ ਜਿਵੇਂ ਸਾਡੀ ਇਮਤਿਹਾਨਾਂ ਦੀ ਪ੍ਰਣਾਲ਼ੀ ਵਿੱਚ ਵਿਦਿਆਰਥੀ ਦਾ ਮੁਲੰਕਣ ਨੰਬਰਾਂ ਦੀ ਫੀਸਦੀ ਤੱਕ ਸਮੇਟ ਦਿੱਤਾ ਜਾਂਦਾ ਹੈ? ਦੂਸਰਾ ਆਈ. ਕਿਊ. ਦਾ ਪੂਰਾ ਸੰਕਲਪ ਹੀ ਕੀ ਹੈ? ਕੀ ਇਸਦਾ ਕੋਈ ਵਿਗਿਆਨਕ ਅਧਾਰ ਹੈ? ਕੀ ਸਾਰੇ ਵਿਗਿਆਨੀ ਇਸ ਨਾਲ਼ ਸਹਿਮਤ ਹਨ ਜਿਵੇਂ ਕਿ ਅਕਸਰ ਇਸਨੂੰ ਇੱਕ ਆਮ ਪ੍ਰਵਾਨਤ ਵਿਗਿਆਨਕ ਸੱਚ ਵਜੋਂ ਪ੍ਰਚਾਰਿਆ ਜਾਂਦਾ ਹੈ? ਅਜਿਹੇ ਹੀ ਸਵਾਲਾਂ ਨੂੰ ਅਸੀਂ ਹੱਥਲੇ ਲੇਖ ਵਿੱਚ ਰੂਬਰੂ ਹੋਵਾਂਗੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements

One comment on “ਆਈ. ਕਿਊ. ਟੈਸਟਿੰਗ : ਬੁੱਧੀਮਾਨਤਾ ਦਾ ਸਰਮਾਏਦਾਰਾ ਪੈਮਾਨਾ •ਅੰਮ੍ਰਿਤ

  1. Surjit Singh says:

    ਬਹੁਤ ਹੀ ਵਧੀਆ ਲੇਖ ਹੈ। ਮੈਂ ਆਪਣੇ ਫ਼ੇਸਬੁੱਕ ਖਾਤੇ ਉੱਤੇ ਆਪਣੇ ਦੋਸਤਾਂ ਨੂੰ ਇਹ ਲੇਖ ਪੜ੍ਹਨ ਦੀ ਸਿਫ਼ਾਰਿਸ਼ ਕੀਤੀ ਹੈ। ਇਹ ਲੇਖ ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਦੇ ਲਾਜ਼ਮੀ ਪੜ੍ਹਨ ਵਾਲਾ ਹੈ ਜਿਹੜੇ ਸਾਰੇ ਬੱਚਿਆਂ/ ਵਿਦਿਆਰਥੀਆਂ ਦੀ ਲਿਆਕਤ ਨੂੰ ਇਕਹਿਰੇ ਪੈਮਾਨਿਆਂ ਅਨੁਸਾਰ ਨਾਪਣ ਦੇ ਆਦੀ ਹਨ। ਅਸੀਂ ਅੱਜ ਕੱਲ੍ਹ ਸਾਰੇ ਬੱਚਿਆਂ ਨੂੰ ਹੀ ਡਾਕਟਰ ਇੰਜਨੀਅਰ ਬਣਾਉਣ ਉੱਤੇ ਤੁਲੇ ਹੋਏ ਹਾਂ ਅਤੇ ਜੋ ਇਸ ਪਾਸੇ ਦਿਲਚਸਪੀ ਨਹੀਂ ਰੱਖਦੇ ਹੁੰਦੇ ਜਾਂ ਇਸ ਪਾਸੇ ਬਹੁਤੇ ਸਫ਼ਲ ਨਹੀਂ ਹੋ ਪਾਉਂਦੇ ਤਾਂ ਉਨ੍ਹਾਂ ਦੀ ਲਿਅਕਤ ਉੱਤੇ ਸ਼ੱਕ ਕਰਨ ਲੱਗ ਜਾਂਦੇ ਹਾਂ। ਜਦਕਿ ਹੋਣਾ ਇਹ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀ ਦਿਲਚਸਪੀ, ਰੁਝਾਨ ਅਤੇ ਝੁਕਾਅ ਵੱਲ ਧਿਆਨ ਦੇਈਏ ਅਤੇ ਉਨ੍ਹਾਂ ਦੀ ਵੱਖਰੀ ਪ੍ਰਤਿਭਾ ਅਤੇ ਰੁਚੀ ਦੇ ਅਨੁਸਾਰ ਉਨ੍ਹਾਂ ਨੂੰ ਆਪਣਾ ਰਸਤਾ ਆਪ ਚੁਣਨ ਦੇਈਏ। ਇਹ ਬਹੁਤ ਹੀ ਧਿਆਨਯੋਗ ਨੁਕਤਾ ਹੈ ਕਿ ਕਈ ਵਾਰ ਉਹ ਸੱਚਮੁੱਚ ਕਿਸੇ ਅਜਿਹੇ ਪਾਸੇ ਦਿਲਚਸਪੀ ਰੱਖਦੇ ਹੁੰਦੇ ਹਨ ਜਿਸ ਵਿਚ ਉਹ ਇਸ ਕਰਕੇ ਕਾਮਯਾਬ ਨਹੀਂ ਹੋ ਰਹੇ ਹੁੰਦੇ ਕਿਉਂਕਿ ਉਨ੍ਹਾਂ ਨੂੰ ਉਸ ਪਾਸੇ ਜਾਣ ਜੋਗਾ ਵਾਤਾਵਰਣ, ਹਾਲਾਤ, ਸਹਿਯੋਗ ਜਾਂ ਸਹੂਲਤਾਂ ਨਹੀਂ ਮਿਲ ਰਹੀਆਂ ਹੁੰਦੀਆਂ ਜੋ ਲੋੜੀਂਦੀਆਂ ਹੁੰਦੀਆਂ ਹਨ। ਇਸ ਲਈ ਬੱਚਿਆਂ ਦੀ ਟੈਸਟਿੰਗ ਉਨ੍ਹਾਂ ਨੂੰ ਰੱਦ ਕਰਨ ਲਈ ਨਹੀਂ ਹੋਣੀ ਚਾਹੀਦੀ ਸਗੋਂ ਉਨ੍ਹਾਂ ਦੀ ਪ੍ਰਤਿਭਾ ਦੀ ਦਿਸ਼ਾ ਪਛਾਣਨ ਅਤੇ ਪ੍ਰਤਿਭਾ ਦੇ ਨਿਖਾਰ ਵਿਚ ਆ ਰਹੀਆਂ ਰੁਕਾਵਟਾਂ ਜਾਂ ਸਮੱਸਿਆਵਾਂ ਨੂੰ ਜਾਣਨ ਲਈ ਹੋਣੀ ਚਾਹੀਦੀ ਹੈ। ਸਾਨੂੰ ਨਹੀਂ ਭੁੱ.ਣਾ ਚਾਹੀਦਾ ਕਿ ਹਰ ਬੱਚਾ ਕਿਸੇ ਨਾ ਕਿਸੇ ਪ੍ਰਤਿਭਾ ਅਤੇ ਸਮਰੱਥਾ ਨਾਲ ਜਨਮਦਾ ਹੈ ਜਿਸ ਨੂੰ ਸਾਕਾਰ ਕਰਨ ਲਈ ਯੋਗ ਵਾਤਾਵਰਣ ਅਤੇ ਹਾਲਾਤ ਦੀ ਲੋੜ ਹੁੰਦੀ ਹੈ।

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s