ਸੰਸਾਰ ਦੇ ਧਨਾਢਾਂ ਦੀ “ਚੈਰਿਟੀ” ਦਾ ਗੋਰਖਧੰਦਾ •ਗੁਰਪ੍ਰੀਤ

2

ਫੇਸਬੁੱਕ ਦੇ ਖੋਜੀ ਤੇ ਮਾਲਕ ਮਾਰਕ ਜੁੱਕਰਬਰਗ ਤੇ ਉਸਦੀ ਪਤਨੀ ਪ੍ਰਿਸਿਲਾ ਚਾਨ ਨੇ 30 ਨਵੰਬਰ ਨੂੰ ਆਪਣੀ ਬੇਟੀ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਆਪਣੇ ਫੇਸਬੁੱਕ ਸ਼ੇਅਰ ਦਾ 99 ਫੀਸਦੀ ‘ਚੈਰਿਟੀ’ ਲਈ ਦੇਣ ਦਾ ਐਲਾਨ ਕੀਤਾ। ਕਰੀਬ 44 ਬਿਲੀਅਨ ਡਾਲਰ ਦੀ ਇਹ ਰਾਸ਼ੀ ਇਹ ਜੋੜਾ ਆਪਣੀ ਪੂਰੀ ਜ਼ਿੰਦਗੀ ਵਿੱਚ ‘ਚੈਰਿਟੀ’ ਲਈ ਖਰਚੇਗਾ। ਬੱਸ ਫੇਰ ਕੀ ਸੀ ਆਪਣੀ ਜ਼ਿੰਦਗੀ ਵਿੱਚ ਨੀਰਸਤਾ ਤੇ ਅਕੇਵੇਂ ਦੇ ਸ਼ਿਕਾਰ ਮੱਧਵਰਗ ਨੂੰ ਡੰਗ ਟਪਾਉਣ ਲਈ ਕੁੱਝ “ਸਨਸਨੀਖੇਜ਼ ਤੇ ਰੌਚਕ” ਤੇ ਰੌਚਕ ਮਿਲ਼ ਗਿਆ ਤੇ ਮਾਰਕ ਜੁੱਕਰਬਰਗ ਦੀ ਬੱਲੇ-ਬੱਲੇ ਚੱਕ ਦਿੱਤੀ। ਕੋਈ ਇਸ ਜੋੜੇ ਦਾ ਵਾਹਿਗੁਰੂ ਤੋਂ ਭਲਾ ਕਰਵਾਉਣ ਲੱਗਿਆ ਤੇ ਕਿਸੇ ਨੇ ਭਗਵਾਨ ਨੂੰ ਕਿਰਪਾ ਕਰਨ ਲਈ ਆਖ ਦਿੱਤਾ। ਇਹ ਰਵੱਈਆ ਇੱਕ ਮਿਸਾਲ ਹੈ ਕਿ ਸਾਡੇ ਸਮਾਜ ਵਿੱਚ ਘਟਨਾਵਾਂ ਦੀ ਡੂੰਘਾਈ ਵਿੱਚ ਜਾਣ ਦੀ ਥਾਂ ਸਤਹੀ ਜਾਣਕਾਰੀਆਂ ਨਾਲ਼ ਬੁੱਤਾ ਸਾਰਨ ਦਾ ਵਰਤਾਰਾ ਕਿੰਨਾ ਪਸਰਿਆ ਹੋਇਆ ਹੈ। ਮਾਰਕ ਜੁੱਕਰਬਰਗ ‘ਚੈਰਿਟੀ’ ਲਈ ਪੈਸਾ ਖਰਚਣ ਵਾਲ਼ਾ ਪਹਿਲਾ ਵਿਅਕਤੀ ਨਹੀਂ ਹੈ। ਸੰਸਾਰ ਦੀ ਦੌਲਤ ਦੇ ਮੀਨਾਰਾਂ ‘ਤੇ ਕਾਬਜ ਅਨੇਕਾਂ ਧਨਵਾਨ ਲਗਾਤਾਰ ਚੈਰਿਟੀ ਦੀ ਇਹ ਖੇਡ ਖੇਡਦੇ ਰਹਿੰਦੇ ਹਨ। ਕੁੱਝ ਸਾਲ ਪਹਿਲਾਂ ਸੰਸਾਰ ਦੇ ਸਿਰਖਲੇ ਅਮੀਰਾਂ, ਬਿਲ ਗੇਟਸ ਤੇ ਵਾਰਨ ਬੂਫੇ ਵੱਲੋਂ ਵੀ ਚੈਰਿਟੀ ਲਈ ਜਾਇਦਾਦ ਦਾ ਵੱਡਾ ਹਿੱਸਾ ਖਰਚਣ ਦਾ ਮਸਲਾ ਇੰਝ ਹੀ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਪੂਰੇ ਮਸਲੇ ਨਾਲ਼ ਸਬੰਧਤ ਦੋ ਸਵਾਲਾਂ ਨੂੰ ਸਮਝਣ ਦੀ ਲੋੜ ਹੈ। ਪਹਿਲਾ ਇਹ ਕਿ ਅਸਲ ਵਿੱਚ ਇਹ ਚੈਰਿਟੀ ਦਾ ਮਸਲਾ ਹੈ ਕੀ ਤੇ ਇਸਦਾ ਕਿਸਨੂੰ ਕੀ ਲਾਭ ਹੁੰਦਾ ਹੈ? ਅਤੇ ਦੂਜਾ ਇਹ ਕਿ ਦਾਨ ਦੇਣ ਨਾਲ਼ ਸਮਾਜ ਦਾ ਕਿੰਨਾ ਕੁ ਭਲਾ ਹੋ ਸਕਦਾ ਹੈ?…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s