ਜੈਨੀ ਮਾਰਕਸ •ਗੁਰਪ੍ਰੀਤ

3

1820ਵਿਆਂ ਦੇ ਦਹਾਕੇ ਦੀ ਗੱਲ ਹੈ। ਪ੍ਰੀਵੀ ਕੌਂਸਲ ਦੇ ਮੈਂਬਰ ਲੁਡਵਿਗ ਵਾਨ ਵੈਸਟਾਫਾਲੇਨ ਦੇ ਘਰ ਉਸਦਾ ਦੋਸਤ ਹਾਈਨਰਿਖ ਮਾਰਕਸ ਆਪਣੇ ਬੇਟੇ ਕਾਰਲ ਨਾਲ ਆਇਆ ਹੈ। ਦੋਵੇਂ ਦੋਸਤ ਸ਼ਾਮ ਦੀ ਚਾਹ ਦੀਆਂ ਚੁਸਕੀਆਂ ਨਾਲ ਆਪਣੀ ਵਾਰਤਲਾਪ ਵਿੱਚ ਮਗਨ ਹੋ ਜਾਂਦੇ ਹਨ ਤੇ ਨਿੱਕਾ ਕਾਰਲ ਪਰਿਵਾਰ ਦੇ ਦੋ ਬੱਚਿਆਂ ਜੈਨੀ ਤੇ ਫਰਡੀਨਾਂਡ ਨਾਲ ਖੇਡਣ ਲੱਗ ਪੈਂਦਾ ਹੈ। ਜਰਮਨੀ ਦੇ ਤ੍ਰੇਅਰ ਸ਼ਹਿਰ ਦੇ ਇਹਨਾਂ ਦੋਵਾਂ ਪਰਿਵਾਰਾਂ ਵਿੱਚ ਇੰਝ ਅਕਸਰ ਹੀ ਵਾਪਰਦਾ ਰਹਿੰਦਾ ਹੈ। ਵਾਨ ਵੈਸਟਾਫਾਲੇਨ ਕਾਫ਼ੀ ਪੜ੍ਹਿਆ ਲਿਖਿਆ ਹੈ ਤੇ ਸਾਹਿਤ ਦਾ ਵੱਡਾ ਰਸੀਆ ਹੈ। ਉਸ ਨੂੰ ਹੋਮਰ ਤੇ ਸ਼ੇਕਸਪੀਅਰ ਜੁਬਾਨੀ ਯਾਦ ਹਨ। ਉਹ ਆਪਣੀ ਧੀ ਜੈਨੀ ਤੇ ਬੇਟੇ ਫਰਡੀਨਾਂਡ ਨਾਲ ਰਲਕੇ ਨਿੱਕੇ ਕਾਰਲ ਨੂੰ ਕਵਿਤਾਵਾਂ ਸੁਣਾਉਂਦਾ ਹੈ ਤੇ ਉਸਦੇ ਬਾਲ ਹਿਰਦੇ ਵਿੱਚ ਸਾਹਿਤਕ ਰੁਚੀਆਂ ਜਗਾਉਂਦਾ ਹੈ। ਇਹਨਾਂ ਸ਼ਾਮਾਂ ਵਿੱਚ ਹੀ ਜੈਨੀ ਤੇ ਕਾਰਲ ਦੀ ਦੋਸਤੀ ਹੁੰਦੀ ਹੈ ਜੋ ਜਵਾਨੀ ਪਹਿਰ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਉਹ ਵਿਆਹ ਦੇ ਬੰਧਨ ਵਿੱਚ ਬੱਝ ਕੇ ਸਾਰੀ ਉਮਰ ਇਕੱਠੇ ਬਿਤਾਉਂਦੇ ਹਨ। ਉਹਨਾਂ ਹਸੀਨ ਸ਼ਾਮਾਂ ਵਿੱਚ ਕਿਸਨੂੰ ਖਿਆਲ ਸੀ ਕਿ ਵੱਡਾ ਹੋਕੇ ਇਹੋ ਕਾਰਲ ਮਾਰਕਸ ਮਨੁੱਖਤਾ ਦੇ ਇਤਿਹਾਸ ਨੂੰ ਸਭ ਤੋਂ ਵੱਧ ਯੁੱਗ ਪਲਟਾਊ ਤਰੀਕੇ ਨਾਲ ਪ੍ਰਭਾਵਿਤ ਕਰੇਗਾ ਤੇ ਉਸਦਾ ਨਾਮ ਇੱਕ ਮੀਲ ਪੱਥਰ ਬਣ ਜਾਵੇਗਾ ਅਤੇ ਇਹ ਮੀਲ ਪੱਥਰ ਉਸ ਨਾਲ ਖੇਡ ਰਹੀ ਭਵਿੱਖ ਦੀ ਜੈਨੀ ਮਾਰਕਸ ਦੇ ਨਾਮ ਤੋਂ ਬਿਨਾਂ ਅਧੂਰਾ ਰਹੇਗਾ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s