ਫਿਰਕਾਪ੍ਰਸਤੀ ਵਿਰੋਧੀ ਦਿਵਸ (6 ਦਸੰਬਰ) ਮੌਕੇ – ਬਾਬਰੀ ਮਸਜਿਦ ਢਾਹੁਣ ਦੇ 23 ਸਾਲਾਂ ਮਗਰੋਂ •ਛਿੰਦਰਪਾਲ

14

ਭਾਰਤ ਦੇ ਇਤਿਹਾਸ ਚ ਫਿਰਕੂ ਫਾਸੀਵਾਦੀ ਟੋਲਿਆਂ ਦੇ ਕਾਲੇ ਕਾਰਨਾਮਿਆਂ ਦੀਆਂ ਸੂਚੀਆਂ ਬਹੁਤ ਲੰਮੀਆਂ ਹਨ, ਇਹਨਾਂ ਦੇ ਦਿੱਤੇ ਜਖ਼ਮ ਅੱਜ ਵੀ ਨਸੂਰ ਬਣਕੇ ਸਮਾਜ ਦੇ ਪਿੰਡੇ ਤੇ ਰਿਸ ਰਹੇ ਹਨ। 6 ਦਸੰਬਰ, 1992 ਨੂੰ ਅਯੋਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਦੀ ਥਾਂ ਸੰਘ ਪਰਿਵਾਰ(ਰਾਸ਼ਟਰੀ ਸਵੈਸੇਵਕ ਸੰਘ) ਦੇ ਕਾਲੇ ਕਾਰਨਾਮਿਆਂ ਵਿੱਚ ਸਭ ਤੋਂ ਉੱਪਰ ਹੈ। 6 ਦਸੰਬਰ 1992 ਦਾ ਦਿਨ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ। ਅੱਜ ਇਸ ਘਟਨਾ ਨੂੰ ਬੀਤਿਆਂ 23 ਸਾਲਾਂ ਦਾ ਸਮਾਂ ਲੰਘ ਚੁੱਕਿਆ ਹੈ, ਪਰ ਅੱਜ ਵੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ਰੇਆਮ ਅਜ਼ਾਦ ਤੁਰੇ ਫਿਰਦੇ ਹਨ ਤੇ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਮਿਲ਼ਿਆ। ਸੰਘੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤੀ ਬਾਬਰੀ ਮਸਜਿਦ ਦੀ ਘਟਨਾ ਵਿੱਚ 2000 ਦੇ ਕਰੀਬ ਮੁਸਲਮਾਨ ਇਕੱਲੇ ਅਯੋਧਿਆ ਵਿੱਚ ਹੀ ਮਾਰੇ ਗਏ, ਮੁਸਲਮਾਨਾਂ ਦੇ ਘਰ ਢਾਹ ਦਿੱਤੇ ਗਏ ਤੇ ਕਬਰਾਂ ਤੋੜ ਦਿੱਤੀਆਂ ਗਈਆਂ। ਇਸ ਤੋਂ ਬਿਨਾਂ ਜਿੱਥੇ-ਜਿੱਥੇ ਵੀ ਲੋਕਾਂ ਨੇ ਇਸ ਘਟਨਾਕ੍ਰਮ ਦਾ ਵਿਰੋਧ ਕੀਤਾ ਗਿਆ, ਉਹਨਾਂ ਨੂੰ ਸੰਘੀ ਬਿਗ੍ਰੇਡ ਨੇ ਮੌਤ ਦੇ ਖਾਤੇ ਪਾ ਦਿੱਤਾ। ਭਾਰਤੀ ਇਤਿਹਾਸ ਅੰਦਰ 6 ਦਸੰਬਰ ਦੇ ਉਸ ਕਾਲੇ ਦਿਨ ਨੂੰ ਅੱਜ ਅਸੀਂ ਫਿਰਕਾਪ੍ਰਸਤੀ ਵਿਰੋਧੀ ਦਿਵਸ ਦੇ ਤੌਰ ਯਾਦ ਕਰ ਰਹੇ ਹਾਂ ਕਿਉਂਕਿ ਇਤਿਹਾਸ 1992 ਵਿੱਚ ਹੀ ਰੁਕ ਨਹੀਂ ਗਿਆ। ਬਾਬਰੀ ਤੋਂ ਮਗਰੋਂ 2002 ‘ਚ ਗੁਜਰਾਤ ਦੇ ਦੰਗੇ, 2008 ਚ ਉੜੀਸਾ ਦੇ ਦੰਗੇ, ਮੁਜੱਫਰਨਗਰ ਦੇ ਦੰਗੇ, ਦਾਦਰੀ ਦੇ ਦੰਗੇ ਤੇ ਇਹਨਾਂ ਤੋਂ ਬਿਨਾਂ ਸੰਘੀ ਟੋਲਾ ਨਿੱਤ ਦਿਨ ਦੰਗਿਆਂ ਦੀ ਸਿਆਸਤ ਨੂੰ ਦੂਣ-ਸਵਾਇਆ ਕਰ ਰਿਹਾ ਹੈ। ਇਸ ਕਰਕੇ ਅੱਜ ਜਰੂਰੀ ਹੈ ਕਿ ਇਤਿਹਾਸ ਤੋਂ ਸਬਕ ਲੈਂਦਿਆਂ ਸੰਘੀ ਫਿਰਕੂ ਟੋਲਿਆਂ ਖਿਲਾਫ ਲੜਾਈ ਵਿੱਢੀ ਜਾ ਸਕੇ ਤੇ ਧਰਮਾਂ ਦੇ ਨਾਂ ਤੇ ਵੰਡਕੇ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਨਾਪਾਕ ਇਰਾਦਿਆਂ ਨੂੰ ਲੋਕ ਕਚਹਿਰੀ ਵਿੱਚ ਨੰਗਿਆਂ ਕੀਤਾ ਜਾ ਸਕੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s