ਬਿਹਾਰ ਚੋਣਾਂ ‘ਚ ਭਾਜਪਾ ਦੀ ਹਾਰ – ਪਰ ਇਸ ਹਾਰ ਨਾਲ ਫਾਸੀਵਾਦ ਦੇ ਖਤਰੇ ਨੂੰ ਘਟਾਕੇ ਦੇਖਣਾ ਦਰੁਸਤ ਨਹੀਂ

1

ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਫਾਸੀਵਾਦ ਨਿਰੋਲ ਸਿਆਸੀ ਵਰਤਾਰਾ ਨਹੀਂ ਹੈ। ਫਾਸੀਵਾਦ ਦੀ ਮਜ਼ਬੂਤੀ ਨੂੰ ਇਸਦੀਆਂ ਪਾਰਲੀਮਾਨੀ ਗਿਣਤੀਆਂ-ਮਿਣਤੀਆਂ ਤੋਂ ਨਹੀਂ ਮਿਣਿਆ ਜਾ ਸਕਦਾ। ਫਾਸੀਵਾਦ ਇੱਕ ਅਜਿਹਾ ਵਰਤਾਰਾ ਹੈ ਜੋ ਸਰਮਾਏਦਾਰਾ ਢਾਂਚੇ ਦੇ ਆਰਥਿਕ ਸੰਕਟ ਵਿੱਚੋਂ ਜਨਮਦਾ ਹੈ ਇਸਦੇ ਵਧਣ ਨਾਲ਼ ਵਧਦਾ-ਫੁੱਲਦਾ ਹੈ ਤੇ ਇਸ ਸੰਕਟ ਵਿੱਚ ਸਰਮਾਏਦਾਰਾ ਢਾਂਚੇ ਨੂੰ ਲੋਕਾਂ ਦੇ ਮਾਰੂ ਹੱਲੇ ਤੋਂ ਬਚਾਉਂਦਾ ਹੈ। ਫਾਸੀਵਾਦੀ ਵਿਚਾਰਧਾਰਾ ਲੋਕਾਂ ਦੇ ਧਾਰਮਿਕ, ਇਲਾਕਾਈ, ਨਸਲੀ, ਜਾਤੀਗਤ ਆਦਿ ਜਿਹੇ ਸਮਾਜਕ-ਸੱਭਿਆਚਾਰਕ ਤੁਅੱਸਬਾਂ ‘ਤੇ ਪਲ਼ਦੀ ਹੈ। ਇਸ ਤਰ੍ਹਾਂ ਆਪਣਾ ਸਮਾਜਿਕ ਅਧਾਰ ਬਣਾਉਂਦਿਆ ਫਾਸੀਵਾਦੀ ਧਾਰਾ ਸਿਆਸੀ ਸੱਤ੍ਹਾ ਵੀ ਹਾਸਲ ਕਰਦੀ ਹੈ। ਕਿਸੇ ਤਰ੍ਹਾਂ ਦੇ ਸਮਾਜਿਕ-ਸੱਭਿਆਚਾਰਕ ਅਧਾਰ ਤੋਂ ਬਿਨਾਂ ਫਾਸੀਵਾਦੀ ਤਾਕਤਾਂ ਸੱਤ੍ਹਾ ਉੱਪਰ ਕਾਬਜ਼ ਵੀ ਨਹੀਂ ਹੋ ਸਕਦੀਆਂ। ਭਾਰਤ ਇੱਕ ਪੱਛੜਿਆ ਸਰਮਾਏਦਾਰਾ ਮੁਲਕ ਹੈ ਇੱਥੇ ਸਰਮਾਏਦਾਰਾ ਵਿਕਾਸ ਇਨਕਲਾਬੀ ਢੰਗ ਨਾਲ਼ ਨਹੀਂ ਹੋਇਆ ਜਿਸ ਕਾਰਨ ਸਮਾਜਕ-ਸੱਭਿਆਚਾਰਕ ਖੇਤਰ ਵਿੱਚ ਇਹ ਕਾਫੀ ਪਛੜਿਆ ਹੋਇਆ ਹੈ ਤੇ ਇੱਥੇ ਮੱਧਯੁੱਗੀ ਤੇ ਗੈਰ-ਜਮਹੂਰੀ ਕਦਰਾਂ-ਕੀਮਤਾਂ, ਅਤਰਕਸ਼ੀਲਤਾ ਆਦਿ ਦਾ ਬੋਲਬਾਲਾ ਹੈ ਤੇ ਇਸੇ ਕਰਕੇ ਫਾਸੀਵਾਦੀ ਵਿਚਾਰ ਇੱਥੇ ਵਧੇਰੇ ਤੇਜ਼ੀ ਨਾਲ਼ ਪੈਰ ਜਮਾਉਂਦੇ ਹਨ। ਹਰ ਤਰ੍ਹਾਂ ਦੀ ਫਾਸੀਵਾਦੀ ਵਿਚਾਰਧਾਰਾ ਸਰਮਾਏਦਾਰਾ ਢਾਂਚੇ ਦੇ ਸੰਕਟ ਵਿੱਚੋਂ ਹੀ ਜਨਮਦੀ ਹੈ ਤੇ ਮੋੜਵੇਂ ਰੂਪ ਵਿੱਚ ਸਰਮਾਏਦਾਰਾ ਢਾਂਚੇ ਦੀ ਹੀ ਸੇਵਾ ਕਰਦੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s