ਮਾਰਕਸ-ਏਂਗਲਜ਼ ਦੀ ਦੋਸਤੀ ਦੀ ਬੇਮਿਸਾਲ ਗਾਥਾ •ਗੁਰਪ੍ਰੀਤ

4

‘ਮਾਰਕਸਵਾਦ’ ਅਜਿਹਾ ਸ਼ਬਦ ਹੈ ਜੋ ਅੱਜ ਪੂਰੇ ਸੰਸਾਰ ਵਿੱਚ ਮਜ਼ਦੂਰ ਜਮਾਤ ਦੀ ਮੁਕਤੀ ਦੇ ਵਿਗਿਆਨਕ ਰਾਹ ਦਾ ਪ੍ਰਤੀਕ ਹੈ। ਇਹ ਮਨੁੱਖਤਾ ਦੇ ਸਿਰ ਉੱਪਰ ਸਦੀਆਂ ਤੋਂ ਲਟਕ ਰਹੇ ਲੁੱਟ, ਜ਼ਬਰ ਤੇ ਬੇਇਨਸਾਫ਼ੀ ਦੇ ਜੂਲ਼ੇ ਨੂੰ ਸਦਾ ਲਈ ਲਾਹ ਵਗਾਹ ਮਾਰਨ ਤੇ ਮਨੁੱਖਤਾ ਦੀਆਂ ਮਾਣਮੱਤੀਆਂ ਪੀੜੀਆਂ ਸਿਰਜਣ ਦੀ ਸਮਰੱਥਾ ਰੱਖਦਾ ਹੈ। 20ਵੀਂ ਸਦੀ ਵਿੱਚ ਇਸਨੇ ਦੋ ਵੱਡੇ ਤੇ ਮਹਾਨ ਇਨਕਲਾਬਾਂ ਦੇ ਤਜ਼ਰਬਿਆਂ ਰਾਹੀਂ ਮਨੁੱਖਤਾ ਦੀ ਮੁਕਤੀ ਦੇ ਸੁਪਨੇ ਦੀ ਸੰਭਵਤਾ, ਸਗੋਂ ਅਟੱਲਤਾ ਨੂੰ ਸਿੱਧ ਕੀਤਾ ਅਤੇ ਇਸ ਮੁਕਤੀ ਲਈ ਚੱਲ ਰਹੀ ਜੱਦੋ-ਜਹਿਦ ਨੂੰ ਨਵੀਆਂ ਸਿਧਾਂਤਕ ਤੇ ਅਮਲੀ ਸਿਖਰਾਂ ਉੱਤੇ ਪੁਹੰਚਾਇਆ ਹੈ। ਅੱਜ ਸੰਸਾਰ ਭਰ ਵਿੱਚ ਮਨੁੱਖਤਾ ਦੀ ਮੁਕਤੀ ਲਈ ਚੱਲ ਰਹੇ ਲੋਕ ਘੋਲਾਂ, ਇਨਕਲਾਬੀ ਲਹਿਰਾਂ ਦਾ ਬਹੁਤਾ ਵੱਡਾ ਹਿੱਸਾ ਮਾਰਕਸਵਾਦ ਦੇ ਝੰਡੇ ਹੇਠ ਹੀ ਵਿਚਰ ਰਿਹਾ ਹੈ। ਇਸੇ ਕਾਰਨ ਅੱਜ ਮਾਰਕਸਵਾਦ ਸ਼ਬਦ ਸੰਸਾਰ ਦੇ ਸਭ ਸਰਮਾਏਦਾਰਾ-ਸਾਮਰਾਜੀ ਲੁਟੇਰਿਆਂ ਲਈ ਸਭ ਤੋਂ ਖੌਫ਼ਨਾਕ ਸ਼ਬਦ ਹੈ ਤੇ ਇਸੇ ਲਈ ਇਸਨੂੰ ਭੰਡਣ ਲਈ ਸਭ ਤੋਂ ਵੱਧ ਜ਼ੋਰ ਲਾਇਆ ਜਾ ਰਿਹਾ ਹੈ। ਪਰ ਹਰ ਟੁੱਚੇ ਤੇ ਜ਼ੋਰਦਾਰ ਹਮਲਿਆਂ ਦਾ ਮੂੰਹ ਤੋੜ ਜੁਆਬ ਦਿੰਦਾ ਮਾਰਕਸਵਾਦ ਦਾ ਪਰਚਮ ਸ਼ਾਨਾਮੱਤੇ ਢੰਗ ਨਾਲ਼ ਲਹਿਰਾ ਰਿਹਾ ਹੈ। ਆਪਣੇ ਲਗਭਗ 170 ਕੁ ਵਰ੍ਹਿਆਂ ਦੇ ਬਹੁਤ ਥੋੜੇ ਵਕਫ਼ੇ ਵਿੱਚ ਇਸ ਸ਼ਬਦ ਨੇ ਇੰਨੀਆਂ ਪ੍ਰਾਪਤੀਆਂ ਰਚੀਆਂ ਹਨ ਕਿ ਇਸ ਤੋਂ ਪਹਿਲਾਂ ਦਾ ਹਜ਼ਾਰਾਂ ਸਾਲਾਂ ਦਾ ਮਨੁੱਖੀ ਇਤਿਹਾਸ ਇਸ ਅੱਗੇ ਫ਼ਿੱਕਾ ਪੈ ਜਾਂਦਾ ਹੈ। ਮਜ਼ਦੂਰ ਜਮਾਤ ਦੀ ਇਸ ਲਹਿਰ ਦੇ ਇੱਕ ਵਡਮੁੱਲੇ ਹਾਸਲ, ਮਾਰਕਸਵਾਦ ਦੇ ਬਾਨੀਆਂ ਕਾਰਲ ਮਾਰਕਸ ਤੇ ਫ਼ਰੈਡਰਿਕ ਏਂਗਲਜ਼ ਦੀ ਬੇਮਸਿਲ ਦੋਸਤੀ ਦੀ ਗਾਥਾ ਦੀ ਚਰਚਾ ਹੀ ਇਸ ਲੇਖ ਦਾ ਵਿਸ਼ਾ ਹੈ। ਦੋਵਾਂ ਦੋਸਤਾਂ ਦਾ ਜੀਵਨ, ਕੰਮ ਤੇ ਸਖਸ਼ੀਅਤ ਏਨੀ ਵਿਸ਼ਾਲ ਤੇ ਵੰਨ-ਸੁਵੰਨੀ ਹੈ ਕਿ ਕੁੱਝ ਪੰਨਿਆਂ ਵਿੱਚ ਇਸਨੂੰ ਸਮੇਟਣਾ ਔਖਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s