ਨਕਲੀ ਕੀਟਨਾਸ਼ਕ ਕਾਂਡ : ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਵਿੱਢਿਆ ਸੰਘਰਸ਼ •ਲਖਵਿੰਦਰ

5

ਇਸ ਪੂਰੇ ਮਾਮਲੇ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਖੇਤੀਬਾੜੀ ਮੰਤਰਾਲਾ, ਪੰਜਾਬ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਦੀ ਘਟੀਆ ਤੇ ਨਕਲੀ ਕੀਟਨਾਸ਼ਕ ਬਣਾਉਣ ਵਾਲ਼ੀਆਂ ਉਪਰੋਕਤ ਕੰਪਨੀਆਂ ਨਾਲ਼ ਅਪਰਾਧਿਕ ਮਿਲੀਭੁਗਤ ਚਿੱਟੇ ਦਿਨ ਵਾਂਗ ਸਾਫ਼ ਹੈ। ਕਿਸਾਨ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਵੱਲ਼ੋਂ ਤਿੱਖਾ ਘੋਲ਼ ਛੇੜੇ ਜਾਣ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਤੇ ਹੋਰ ਅਫ਼ਸਰਾਂ ਅਤੇ ਕੀਟਨਾਸ਼ਕ ਡੀਲਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਪਰ ਇਸ ਬਹੁਕਰੋੜੀ ਘਪਲੇਬਾਜ਼ੀ, ਕਿਸਾਨਾਂ ਨਾਲ਼ ਹੋਈ ਧੋਖੇਬਾਜ਼ੀ, ਉਹਨਾਂ ਦੇ ਹੋਏ ਆਰਥਿਕ ਨੁਕਸਾਨ, ਅਨੇਕਾਂ ਕਿਸਾਨਾਂ ਨੂੰ ਆਤਮ ਹੱਤਿਆਵਾਂ ਕਰਨ ‘ਤੇ ਮਜ਼ਬੂਰ ਕਰਨ ਦੇ ਅਸਲ ਦੋਸ਼ੀ ਓਬੇਰੋਨ ਕੰਪਨੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ (ਖੇਤੀਬਾੜੀ ਮੰਤਰੀ ਤੋਤਾ ਸਿੰਘ ਆਦਿ) ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ‘ਬਾਇਓ ਫ਼ਸਲ-ਵਿਗਿਆਨ’ ਕੰਪਨੀ ਦਾ ਤਾਂ ਸਰਕਾਰੀ ਜਾਂਚ-ਪੜਤਾਲ ਵਿੱਚ ਕਿਤੇ ਕੋਈ ਨਾਂ-ਨਿਸ਼ਾਨ ਤੱਕ ਨਹੀਂ ਹੈ। ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੀਆਂ ਦਲਾਲ ਸਰਕਾਰਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਭਾਰਤੀ ਹਾਕਮ ਹਰਗਿਜ਼ ਨਹੀਂ ਚਾਹੁੰਦੇ ਕਿ ‘ਬਾਇਓ ਫ਼ਸਲ-ਵਿਗਿਆਨ’ ਜਿਹੀ ਬੁਹਕੌਮੀ ਕੰਪਨੀ ‘ਤੇ ਭੋਰਾ ਵੀ ਉਂਗਲ ਚੁੱਕੀ ਜਾਵੇ ਕਿਉਂਕਿ ਇਸ ਨਾਲ਼ ਇਸਦੇ ਰੁੱਸ ਜਾਣ ਦਾ ਡਰ ਹੈ। ਭਾਰਤੀ ਹਾਕਮ ਨਹੀਂ ਚਾਹੁੰਦੇ ਕਿ ਵਿਦੇਸ਼ੀ ਸਰਮਾਏਦਾਰਾਂ  ਨੂੰ ਭਾਰਤ ‘ਚ ਨਿਵੇਸ਼ ਸਬੰਧੀ ਕਿਸੇ ਕਿਸਮ ਦਾ ਡਰ ਪੈਦਾ ਹੋਵੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s