ਸਮਾਜਕ ਬੇਗਾਨਗੀ ਤੇ ਸੋਸ਼ਲ ਮੀਡੀਆ •ਗੁਰਪ੍ਰੀਤ

8

ਲਗਭਗ ਪਿਛਲੇ ਇੱਕ ਦਹਾਕੇ ਵਿੱਚ ਸੋਸ਼ਲ ਨੈਟਵਰਕਿੰਗ ਸਾਈਟਸ, ਖਾਸ ਤੌਰ ‘ਤੇ ਫੇਸਬੁੱਕ, ਵੱਟਸਐਪ ਤੇ ਟਵਿੱਟਰ ਦਾ ਚਲਣ ਕਾਫੀ ਤੇਜੀ ਨਾਲ ਵਧਿਆ ਹੋਇਆ ਹੈ। ਇਹਨਾਂ ਦੀ ਵਰਤੋਂ, ਫਾਇਦਿਆਂ, ਸੀਮਤਾਈਆਂ, ਘਾਟਾਂ ਤੇ ਕਮਜੋਰੀਆਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਪਰ ਇਸ ਚਰਚਾ ਨੂੰ ਅਕਸਰ ਅਸਲ ਹਕੀਕੀ ਜੀਵਨ ਨਾਲੋਂ ਕਾਫੀ ਤੋੜ ਲਿਆ ਜਾਂਦਾ ਹੈ। ਹਕੀਕੀ ਜੀਵਨ ਨਾਲ ਸਬੰਧ ਵੱਧ ਤੋਂ ਵੱਧ ਹਕੀਕੀ ਜੀਵਨ ਦੀਆਂ ਕੁੱਝ ਘਟਨਾਵਾਂ, ਖਬਰਾਂ, ਸੂਚਨਾਵਾਂ ਆਦਿ ਨੂੰ ਸੋਸ਼ਲ ਮੀਡੀਆ ‘ਤੇ ਪਾਉਣ ਤੱਕ ਹੀ ਸੀਮਤ ਕਰਕੇ ਦੇਖਿਆ ਜਾਂਦਾ ਹੈ। ਸੋਸ਼ਲ ਮੀਡੀਆ ਨਾਲ ਲੋਕਾਂ ਦੇ ਜੁੜਾਅ ਤੇ ਉਹਨਾਂ ਦਾ ਇਸਨੂੰ ਵਰਤਣ, ਵਿਚਰਨ ਦੇ ਢੰਗ ਨੂੰ ਉਹਨਾਂ ਦੀ ਮਾਨਸਿਕਤਾ ਤੱਕ ਬੜੇ ਸਿੱਧੜ ਤਰੀਕੇ ਨਾਲ ਘਟਾ ਦਿੱਤਾ ਜਾਂਦਾ ਹੈ। ਸੋਸ਼ਲ ਮੀਡੀਆ ਵਰਤਣ ਵਾਲਾ ਪਹਿਲਾਂ ਇੱਕ ਸਮਾਜ ਦਾ ਹਿੱਸਾ ਹੈ। ਇਸ ਲਈ ਸੋਸ਼ਲ ਮੀਡੀਆ ਉੱਤੇ ਮਨੁੱਖਾਂ ਦੇ ਰਵੱਈਏ ਨੂੰ ਸਮਝਣ ਲਈ ਪਹਿਲਾਂ ਮਨੁੱਖਾਂ ਦੇ ਸਮਾਜਕ ਜੀਵਨ ਨੂੰ ਸਮਝਣਾ ਜਰੂਰੀ ਹੈ। ਇਸ ਮਗਰੋਂ ਹੀ ਅਸਲ ਜੀਵਨ ਤੇ ਸੋਸ਼ਲ ਮੀਡੀਆ ਵਿਚਲੇ ਸਬੰਧ ਨੂੰ ਵਧੇਰੇ ਡੂੰਘਾਈ ਤੇ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਧਿਆਨ ਰਹੇ ਇਸ ਲੇਖ ਨੂੰ ਅਸੀਂ ਸੋਸ਼ਲ ਮੀਡੀਆ ਦੀ ਕੁੱਲ ਭੂਮਿਕਾ ਦੇ ਸਮੁੱਚ ਵਜੋਂ ਨਹੀਂ ਲੈ ਰਹੇ ਸਗੋਂ ਸਮਾਜਕ ਜੀਵਨ ਨਾਲ ਜੁੜੇ ਇਸਦੇ ਕੁੱਝ ਖਾਸ ਪੱਖਾਂ ਉੱਤੇ ਹੀ ਕੇਂਦਰਤ ਰੱਖਾਂਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜਕ ਮੀਡੀਆ ਦੇ ਰੂਪ ਵਿੱਚ ਇਸਦੀ ਵਰਤੋਂ ਉਸਾਰੂ ਕੰਮਾਂ ਲਈ ਵੀ ਹੋ ਸਕਦੀ ਹੈ ਅਤੇ ਇਸ ਉਸਾਰੂ ਵਰਤੋਂ ਦੀਆਂ ਵੀ ਕੁੱਝ ਹੱਦਾਂ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s