ਨਸ਼ਿਆਂ ਦੀ ਦਲਦਲ ਵਿੱਚ ਖੁੱਭਾ ਪੰਜਾਬ •ਛਿੰਦਰਪਾਲ

5

ਨਸ਼ੇ ਅੱਜ ਦੇ ਸਾਡੇ ਸਮਾਜ ਅੰਦਰ ਇੱਕ ਵੱਡੀ ਸਮਾਜਿਕ ਸਮੱਸਿਆ ਦੇ ਤੌਰ ਤੇ ਸਿਰ ਚੁੱਕੀ ਖੜੇ ਹਨ। ਜਿਸ ਸਿਹਤਮੰਦੀ ਲਈ ਪੰਜਾਬ ਕਦੇ ਜਾਣਿਆ ਜਾਂਦਾ ਸੀ, ਅੱਜ ਉਸ ਪੰਜਾਬ ਦੀ ਹਾਲਤ ਤਰਸਯੋਗ ਹੈ। ਨਸ਼ਿਆਂ ਨੇ ਪੰਜਾਬ ਨੂੰ ਘੁਣ ਵਾਂਗੂੰ ਖਾ ਲਿਆ ਹੈ। ਪੰਜਾਬ ਦੀ 70 ਫੀਸਦੀ ਨੌਜਵਾਨੀ ਨਸ਼ਿਆਂ ਦੀ ਇਸ ਪਰਲੋ ਚ ਵਲੇਟੀ ਗਈ ਹੈ। ਜਿਸ ਖਿੱਤੇ, ਸੂਬੇ ਜਾਂ ਮੁਲਕ ਦੀ ਨੌਜਵਾਨੀ ਦਾ ਏਨਾ ਵੱਡਾ ਹਿੱਸਾ ਅੰਦਰੋਂ ਖੋਖਲਾ ਹੋ ਚੁੱਕਿਆ ਹੋਵੇ, ਸਰੀਰਕ ਤੇ ਮਾਨਸਿਕ ਤੌਰ ਤੇ ਅਪੰਗ ਹੋ ਚੁੱਕਿਆ ਹੋਵੇ, ਉਸ ਖਿੱਤੇ ਦੇ ਆਉਣ ਵਾਲੇ ਭਵਿੱਖ ਬਾਰੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨਾ ਹਨੇਰਮਈ ਹੋਵੇਗਾ। ਤਹਿਲਕਾ ਰਸਾਲੇ ਦੁਆਰਾ ਪਿੱਛੇ ਜਿਹੇ ਹੀ ਕੀਤੇ ਇੱਕ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਸੂਬੇ ਦੇ 73.5 ਫੀਸਦੀ ਨੌਜਵਾਨ, 65 ਫੀਸਦੀ ਪਰਿਵਾਰ ਤੇ ਹਰੇਕ ਤੀਜਾ ਵਿਦਿਆਰਥੀ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਿਆਂ ਦੀ ਗ੍ਰਿਫਤ ਚ ਫਸਿਆ ਹੋਇਆ ਹੈ। ਨਸ਼ੇ ਦੀ ਇਸ ਕ੍ਰੋਪੀ ਨੇ ਕਈ ਪਿੰਡ ਵਿਧਵਾਵਾਂ ਤੇ ਯਤੀਮਾਂ ਨਾਲ ਭਰ ਦਿੱਤੇ ਹਨ। ਪੰਜਾਬ ਅੰਦਰ ਵਗਦਾ ਨਸ਼ਿਆਂ ਦਾ ਇਹ ਦਰਿਆਂ ਸਾਡੇ ਨੌਜਵਾਨ ਮੋਢਿਆਂ ਤੇ ਟਿਕੇ ਭਵਿੱਖੀ ਚਾਵਾਂ ਨੂੰ ਵਹਾਕੇ ਲੈ ਗਿਆ ਹੈ ਤੇ ਵਸਦੇ ਘਰਾਂ ਚ ਸੱਥਰ ਵਿਛਾ ਗਿਆ ਹੈ। ਅੱਖਾਂ ਦੇ ਤਾਰੇ ਨਸ਼ਿਆਂ ਦੇ ਭੇਂਟ ਚੜ ਗਏ ਜਾਂ ਨਸ਼ਿਆਂ ਨੇ ਉਹਨਾਂ ਦੀ ਜਿੰਦਗੀ ਨੂੰ ਹਾਲ-ਵਰਾਨ ਕਰ ਦਿੱਤਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements

One comment on “ਨਸ਼ਿਆਂ ਦੀ ਦਲਦਲ ਵਿੱਚ ਖੁੱਭਾ ਪੰਜਾਬ •ਛਿੰਦਰਪਾਲ

  1. Sumit says:

    ” ਅਲਾਮਤ ਨਾਲ ਨਜਿੱਠਣ ਲਈ ਸੰਭਵ ਹੱਲ ਬਾਰੇ ਚਰਚਾ” ਦੇ ਵਾਅਦੇ ਅਤੇ ਦਾਅਵੇ ਨੂੰ ਬੂਰ ਨਹੀਂ ਪਿਆ।ਤੱਥਾਂ ਅਤੇ ਕਾਰਨਾਂ ਬਾਰੇ ਵਿਸਥਾਰ ਵਿੱਚ ਜਾਣ ਤੋਂ ਬਾਅਦ” ਅਸਲ ਵਿੱਚ ਮੁਨਾਫ਼ੇ ‘ਤੇ ਟਿਕੇ ਇਸ ਸਮੁੱਚੇ ਢਾਂਚੇ ਨੂੰ ਢਹਿਢੇਰੀ ਕਰਨਾ ਲਾਜ਼ਮੀ ਹੈ” ਕਹਿਕੇ ਐਸਾ ਛੜੱਪਾ ਮਾਰਿਆ ਹੈ ਕਿ ‘ ਨੌਜੁਆਨ ਲਹਿਰ ਦੇ ਅਹਿਮ ਮਸਲੇ’ ‘ਤੇ ਕੋਈ ਵੀ ਠੋਸ, ਕੀਤੇ ਜਾ ਸਕਣ ਵਾਲੇ ਕੰਮ ਦੀ ਨਿਸ਼ਾਨਦੇਹੀ ਨਹੀਂ ਕੀਤੀ। ਨਸ਼ਿਆਂ ਵਿਰੁੱਧ ‘ਜਾਗਰੂਕਤਾ ਲਹਿਰ’ ਚਲਾ ਉਨ੍ਹਾਂ ਨੂੰ ‘ਅੱਛੇ ਸਹਿਤ ਵੱਲ ਪ੍ਰੇਰਨਾ’ ਵਰਗੇ ਸਰਕਾਰੀ-ਮਾਰਕਾ ਕੰਮ ਦੇ ਨਾਲ ਜੇਕਰ ਕੋਈ ਠੋਸ ਸੱਦਾ ਦਿੱਤਾ ਹੈ ਤਾਂ ‘ ‘ਨਸ਼ੇ ਦੇ ਕਾਰੋਬਾਰੀਆਂ ਦੇ ਸਮਾਜਿਕ ਬਾਈਕਾਟ’ ਦਾ ਦਿੱਤਾ ਹੈ।ਇਹ ਵੀ ਨਹੀਂ ਦੱਸਿਆ ਕਿ ਕਿਵੇਂ ਕੀਤਾ ਜਾਵੇਗਾ? ਸੰਖੇਪ ਵਿੱਚ ਲੈਨਿਨ ਦੇ ਇਸ ਕਥਨ ਰਾਹੀਂ ਮੁੱੜ ਵਿਚਾਰ ਦੀ ਅਪੀਲ ਕੀਤਿ ਜਾਦੀ ਹੈ:
    “ਮਜ਼ਦੂਰ ਜਮਾਤ ਚੇਤਨਤਾ ਅਸਲੀ ਰਾਜਸੀ ਚੇਤਨਤਾ ਨਹੀਂ ਹੋ ਸਕਦੀ ਜਦੋਂ ਤੱਕ ਮਜ਼ਦੂਰ ਨੂੰ ਜ਼ੁਲਮ, ਜਬਰ, ਹਿੰਸਾ ਤੇ ਦੁਰਵਿਹਾਰ ਦੀਆਂ ਸਾਰੀਆਂਘਟਨਾਵਾਂ ਵੱਲ ਪ੍ਰਤਿਕਰਮ ਦੇਣਾ ਨਹੀਂ ਸਿਖਲਾਇਆ ਜਾਂਦਾ, ਭਾਵੇਂ ਇਹਨਾਂ ਦੀ ਸ਼ਿਕਾਰ ਕੋਈ ਵੀ ਜਮਾਤ ਹੋ ਰਹੀ ਹੋਵੇ—ਜਦੋਂ ਤੱਕ, ਇਸ ਤੋਂ ਇਲਾਵਾ, ਉਹਨਾਂ ਨੂੰ ਸਮਾਜਕ-ਜਮਹੂਰੀ ਨਜ਼ਰੀਏ ਤੋਂ, ਨਾ ਕਿ ਕਿਸੇ ਹੋਰ ਤੋਂ, ਪ੍ਰਤਿਕਰਮ ਦੇਣਾ ਨਹੀਂ ਸਿਖਾਇਆ ਜਾਂਦਾ।”

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s