ਡੀ. ਡੀ. ਕੋਸਾਂਬੀ : ਕੰਮ ਅਤੇ ਸਖਸ਼ੀਅਤ •ਮੀਰਾ ਕੋਸਾਂਬੀ

download (1)

ਕੋਸਾਂਬੀ ਵਿੱਚ ਦਿਨ ਹੋਵੇ ਜਾਂ ਰਾਤ, ਕਿਸੇ ਵੀ ਸਮੇਂ ਸਖਤ ਮਿਹਨਤ ਕਰਨ ਦੀ ਜਬਰਦਸਤ ਸਮਰੱਥਾ ਸੀ, ਸ਼ਾਇਦ ਇਹ ਸਿੱਖਿਆ ਉਹਨਾਂ ਨੂੰ ਆਪਣੇ ਪਿਤਾ ਤੋਂ ਮਿਲ਼ੀ ਸੀ। ਆਪਣੇ ਆਪ ਸਹੇੜੀ ਗਰੀਬੀ ਨੂੰ ਆਪਣੀ ਸਧਾਰਨ ਅਵਸਥਾ ਵਿੱਚ ਹੀ ਧਰਮਾਨੰਦ ਨੇ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਦੇ ਪੈਦਲ ਹੀ ਹਿਮਾਲਿਆ ਦੇ ਔਖੇ ਪਹਾੜੀ ਅਤੇ ਬਰਫੀਲੇ ਰਸਤੇ ਰਾਹੀਂ ਨੇਪਾਲ ਦੀ ਯਾਤਰਾ ਕੀਤੀ ਸੀ, ਇਸ ਉਮੀਦ ਨਾਲ਼ ਕਿ ਬੁੱਧ ਗ੍ਰੰਥ ਉਹਨਾਂ ਦੇ ਹੱਥ ਲੱਗਣਗੇ। ਡੀ. ਡੀ. ਕੋਸਾਂਬੀ ਐਨੀ ਅਤਿ ਤੱਕ ਤਾਂ ਨਹੀਂ ਗਏ ਫੇਰ ਵੀ ਉਹ ਲਗਾਤਾਰ ਸਖਤ ਮਿਹਨਤ ਕਰਨ ਦੇ ਸਮਰੱਥ ਸਨ, ਚਾਹੇ ਅਧਿਐਨ ਦਾ ਮਾਮਲਾ ਹੋਵੇ ਜਾਂ ਫੀਲਡ ਵਰਕ ਦਾ ਜਾਂ ਆਪਣੀ ਖੋਜ ਨਾਲ਼ ਜੁੜੇ ਦੂਸਰੇ ਕਿਸੇ ਵੀ ਕੰਮ ਦਾ…ਕੋਸਾਂਬੀ ਉਮਰ ਭਰ ਆਪਣੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਸੁਚੇਤ ਰਹੇ ਸਨ। ਭਾਰ ਚੁੱਕਣਾ ਅਤੇ ਪੈਦਲ ਚੱਲਣਾ ਉਹਨਾਂ ਦੀ ਰੋਜ਼ਾਨਾ ਦੀ ਆਦਤ ਸੀ। ਕਿਤਾਬਾਂ ਨਾਲ਼ ਭਰੇ ਆਪਣੀ ਪਿਠ ‘ਤੇ ਲਮਕਦੇ ਝੋਲ਼ੇ ਨਾਲ਼ ਉਹ ਹਰ ਸਵੇਰ ਤਿੰਨ ਮੀਲ ਤੋਂ ਜ਼ਿਆਦਾ ਪੈਦਲ ਚੱਲਕੇ ਰੇਲਵੇ ਸਟੇਸ਼ਨ ਜਾਂਦੇ ਸਨ ਜਿੱਥੋਂ “ਡੈਕਨ ਕੁਈਨ” ਟ੍ਰੇਨ ਫੜਕੇ ਬੰਬਈ ਦੇ ਟੀ. ਆਈ.ਆਈ.ਐੱਫ਼.ਆਰ. ਵਿੱਚ ਕੰਮ ਕਰਨ ਲਈ ਪਹੁੰਚਦੇ ਸਨ (ਬੰਬਈ ਦਾ ਪੌਣ ਪਾਣੀ ਅਨੁਕੂਲ ਨਾ ਹੋਣ ਕਾਰਨ ਉਹਨਾਂ ਨੇ ਤੈਅ ਕੀਤਾ ਸੀ ਕੀ ਉਹ ਉੱਥੇ ਨਹੀਂ ਰਹਿਣਗੇ।) ਉਹ ਪੂਨੇ-ਬੰਬਈ ਵਿਚਕਾਰ ਰੋਜ ਯਾਤਰਾ ਕਰਨ ਵਾਲ਼ੇ ਮੁੱਠੀ ਭਰ ਪਹਿਲੇ ਲੋਕਾਂ ਵਿੱਚ ਸਨ। ਉਦੋਂ ਤੱਕ ਰੋਜ਼ਾਨਾ ਯਾਤਰਾ ਦਾ ਵਿਚਾਰ ਠੀਕ ਢੰਗ ਨਾਲ਼ ਆਇਆ ਵੀ ਨਹੀਂ ਸੀ। ਉਹ ਕਦੇ ਕਦੇ ਆਪਣੇ ਸਹਿਯਾਤਰੀਆਂ ਨਾਲ਼ ਬ੍ਰਿਜ ਵੀ ਖੇਡਦੇ ਸਨ, ਭਾਵੇਂ ਕਿ ਜ਼ਿਆਦਾਤਰ ਆਪਣਾ ਕੰਮ ਹੀ ਕਰਦੇ। ਅਸਲ ਵਿੱਚ ਆਪਣੀ ‘ਇੰਟ੍ਰੋਡਕਸ਼ਨ ਟੂ ਦਾ ਸਟੱਡੀ ਆਫ਼ ਇੰਡੀਅਨ ਹਿਸਟਰੀ’ ਦੀ ਭੂਮਿਕਾ ਵਿੱਚ ਉਹਨਾਂ ਨੇ ਡੈਕਨ ਕੁਈਨ ਨੂੰ ਹੀ ਆਪਣਾ ਟਿਕਾਣਾ ਦੱਸਿਆ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s