ਕਮਲਾ ਨਹਿਰੂ ਕਲੋਨੀ ਬਠਿੰਡਾ ਵਿਖੇ ਬਿਜਲੀ ਕਾਮੇ ਦੀ ਮੌਤ ਸਬੰਧੀ ‘ਜਮਹੂਰੀ ਅਧਿਕਾਰ ਸਭਾ’ ਦੀ ਪੜਤਾਲੀਆ ਰਿਪੋਰਟ

1

ਪੜਤਾਲ ਅਨੁਸਾਰ ਸਭਾ ਦੀ ਟੀਮ ਇਸ ਸਿੱਟੇ ਤੇ ਪਹੁੰਚੀ ਕਿ (1) ਸੰਦੀਪ ਸਿੰਘ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ਼ ਹੋਈ। ਉਹਨਾਂ ਵੱਲੋਂ ਦੁਬਾਰਾ ਟ੍ਰਿਪਿੰਗ ਲੈਣ ਤੋਂ ਬਿਨਾਂ ਹੀ ਕੰਮ ਸ਼ੁਰੂ ਕਰ ਦੇਣ ਪਿੱਛੇ ਅਧਿਕਾਰੀਆਂ/ ਠੇਕੇਦਾਰਾਂ ਦੀਆਂ ਝਿੜਕਾਂ ਦਾ ਡਰ ਅਤੇ ਸ਼ਿਕਾਇਤਾਂ ਨਿਪਟਾਉਣ ਦਾ ਦਬਾਅ ਕੰਮ ਕਰ ਰਿਹਾ ਸੀ। ਕੰਮ ਅੱਧ ਵਿਚਕਾਰ ਛੱਡਣ ਦੀ ਹਾਲਤ ਵਿੱਚ ਖਪਤਕਾਰਾਂ ਦਾ ਮਾਨਸਕ ਦਬਾਅ ਵੀ ਸੀ। ਉਹ ਠੇਕਾ ਕਾਮੇ ਹੋਣ ਕਰ ਕੇ ਨੌਕਰੀ ਦਾ ਵੀ ਖਤਰਾ ਸੀ। ਭਾਵੇਂ ਬਿਜਲੀ ਸੁਰੱਖਿਆ ਨਿਯਮਾਂ ਅਨੁਸਾਰ ਇੱਕੋ ਖੰਭੇ ਉੱਪਰ ਐਚ.ਟੀ. ਅਤੇ ਐਲ.ਟੀ. ਦੀਆਂ ਲਾਈਨਾਂ ਵਿਚਕਾਰਾ ਵਿੱਥ ਮਿੱਥੀ ਗਈ ਹੈ। ਪਰ ਇੱਥੇ ਇਹ ਵਿੱਥ ਘੱਟ ਸੀ ਜਿਸ ਕਾਰਨ ਸੰਦੀਪ ਸਿੰਘ ਦੀ ਉਪਰਲੀ ਐਚ. ਟੀ. ਲਾਈਨ ਦੇ ਨਾਲ ਸੰਪਰਕ ਵਿੱਚ ਆਉਣ ਨਾਲ ਕਰੰਟ ਲੱਗਣ ਅਤੇ ਹੇਠਾ ਡਿੱਗਣ ਨਾਲ਼ ਮੌਤ ਹੋ ਗਈ। ਇਸ ਲਈ ਇਸ ਗਲਤ ਲਾਈਨ ਨੂੰ ਪਾਉਣ, ਪਾਸ ਕਰਨ ਅਤੇ ਅਤੇ ਚਾਲੂ ਰੱਖਣ ਲਈ ਠੇਕੇਦਾਰ ਅਤੇ ਪਾਵਰਕੌਮ ਜ਼ਿੰਮੇਵਾਰ ਹੈ। (2) ਇਹਨਾਂ ਠੇਕਾ ਕਾਮਿਆਂ ਕੋਲ਼ ਲੋੜੀਂਦੇ ਸੁਰੱਖਿਆ ਯੰਤਰ, ਵਿਸ਼ੇਸ਼ ਤੌਰ ‘ਤੇ ਸੇਫਟੀ ਬੈਲਟ, ਦਸਤਾਨੇ, ਢੁਕਵੀਂ ਪੌੜੀ ਆਦਿ ਜੋ ਠੇਕੇਦਾਰਾਂ ਨੇ ਦੇਣੇ ਹੁੰਦੇ ਹਨ, ਵੀ ਨਹੀ ਸਨ। ਸੇਫਟੀ ਬੈਲਟ ਹੇਠਾਂ ਡਿੱਗਣ ਤੋਂ ਬਚਾਅ ਦਾ ਕੰਮ ਕਰਦੀ। ਹੇਠਾਂ ਡਿੱਗਣ ਸਮੇਂ ਲੋੜੀਂਦੇ ਬਚਾਓ ਬੰਦੋਬਸਤ ਉਸਨੂੰ ਸਿਰ ਦੀ ਸੱਟ ਤੋਂ ਸੁਰੱਖਿਅਤ ਰੱਖਦੇ। (3) ਠੇਕੇਦਾਰ ਵੱਲੋਂ ਰੱਖੇ ਕਾਮਿਆਂ ਨੂੰ ਨਿਯਮਾਂ ਅਨੁਸਾਰ ਤਨਖਾਹ, ਜੀ.ਆਈ.ਐੱਸ ਅਤੇ ਈ.ਪੀ.ਐੱਫ. ਵਰਗੀਆਂ ਹੋਰ ਸਹੂਲਤਾਂ ਨਹੀਂ ਮਿਲ਼ ਰਹੀਆਂ। (4) ਠੇਕੇਦਾਰ ਵੱਲੋਂ ਰੱਖੇ ਕਾਮਿਆਂ ਦੀ ਤਕਨੀਕੀ ਯੋਗਤਾ ਵੀ ਵਰਕ ਆਰਡਰ ਮੁਤਾਬਿਕ ਨਹੀਂ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s