ਅੰਕ 09-ਜੁਲਾਈ-ਸਤੰਬਰ 09

ਜੁਲਾਈ – ਸਤੰਬਰ 2009

ਅੰਕ 9

ਡਾਊਨਲੋਡ (ਪੀ. ਡੀ. ਐਫ਼.)

ਲਲਕਾਰ ਅੰਕ 9 ਜੁਲਾਈ - ਸਤੰਬਰ 2009

ਇਸ ਅੰਕ ਿਵਚ

ਇਸ ਅੰਕ ਵਿੱਚ

(ਸਫੇ ਖੋਲਣ ਲਈ ਸਿਰਲੇਖਾਂ ਤੇ ਕਲਿਕ ਕਰੋ)

ਆਪਣੀ ਗੱਲ

ਨਵੀਂ ਸਰਕਾਰ ਅਤੇ ਉਸਦਾ ਪਹਿਲਾ ਬਜਟ

ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ) ਦੀ ਸਰਕਾਰ ਬਣੇ ਨੂੰ ਲਗਭਗ ਦੋ ਮਹੀਨੇ ਹੋਣ ਵਾਲੇ ਹਨ। ਭਾਰਤ ਦੀ `ਜਨਤਾ ਨੇ’ ਯੂਪੀਏ ਨੂੰ ਦੂਸਰੀ ਵਾਰ ਖੁਦ ’ਤੇ ਹਕੂਮਤ ਕਰਨ ਦਾ ਮੌਕਾ ਦਿੱਤਾ ਹੈ। ਮਨਮੋਹਨ ਸਿੰਘ ਨੇ ਫਿਰ ਤੋਂ ਨਵੀਂ ਸਰਕਾਰ ਦੀ ਵਾਗਡੋਰ ਸੰਭਾਲ ਲਈ ਹੈ। ਪਰ ਮਨਮੋਹਨ ਸਿੰਘ ਤਾਂ ਸਿਰਫ਼ ਮੁਖੌਟਾ ਹੀ ਹੈ, ਸਰਕਾਰ ਦਾ ਰਿਮੋਟ ਕੰਟਰੋਲ ਤਾਂ ਦਰਅਸਲ…

ਭਖਵੇਂ ਮਸਲੇ

ਭਾਰਤੀ ਲੋਕਤੰਤਰ ਦੀ ਹਕੀਕਤ

ਸਿਰਫ਼ 12 ਫ਼ੀਸਦੀ ਲੋਕਾਂ ਦੇ ਨੁਮਾਇੰਦੇ ਹਨ ਨਵੀਂ ਸੰਸਦ ਵਿੱਚ

ਪੂੰਜੀਵਾਦੀ ਲੋਕਤੰਤਰ,ਪੂੰਜੀਪਤੀਆਂ ਦੀ ਮੈਨੇਜਿੰਗ ਕਮੇਟੀ ਤੋਂ ਸਿਵਾ ਕੁਝ ਵੀ ਨਹੀਂ ਹੁੰਦਾ। ਇਸ ਵਿੱਚ ਹਰ ਪੰਜ ਵਰੇ ਬਾਅਦ ਲੋਕਤੰਤਰ ਦੀ ਭੈੜੀ ਖੇਡ ਖੇਡੀ ਜਾਂਦੀ ਹੈ, ਜਿਸ ਵਿੱਚ ਇਹ ਫੈਸਲਾ ਹੁੰਦਾ ਹੈ ਕਿ ਅਗਲੇ ਪੰਜ ਵਰਿਆਂ ਤੱਕ ਕਿਰਤੀ ਲੋਕਾਂ ਦੀ ਲੱਟ ਦਾ ਅਧਿਕਾਰ ਕਿਸ ਗਰੋਹ ਨੂੰ ਮਿਲੇਗਾ ਅਤੇ ਕਿਹੜਾ ਗਰੋਹ ਮਾਲਕਾਂ ਦੇ ਹਿੱਤ ਵਿੱਚ ਸਾਰੀਆਂ ਨੀਤੀਆਂ-ਕਾਲੇ ਕਾਨੂੰਨ ਲਾਗੂ ਕਰੇਗਾ।…

ਕਰੋੜਪਤੀਆਂ ਅਤੇ ਅਪਰਾਧੀਆਂ ਦੀ ਸੰਸਦ

ਪੂੰਜੀਵਾਦੀ ਸਮਾਜ ਵਿੱਚ ਲੋਕਤੰਤਰ ਦਾ ਸਿਰਫ਼ ਪਾਖੰਡ ਹੀ ਹੁੰਦਾ ਹੈ। ਇੱਥੇ ਲੋਕਤੰਤਰ ਅਮੀਰਾਂ ਲਈ ਹੁੰਦਾ ਹੈ ਨਾ ਕਿ ਗਰੀਬ ਕਿਰਤੀ ਲੋਕਾਂ ਲਈ। ਇਤਿਹਾਸ ਵਾਰ-ਵਾਰ ਇਸ ਗੱਲ ਦੀ ਪੁਸ਼ਟੀ ਕਰਦਾ ਰਿਹਾ ਹੈ। ਸਾਡੇ ਦੇਸ਼ ਦੀ 15 ਵੀਂ ਲੋਕ ਸਭਾ ਦੀਆਂ ਆਮ ਚੋਣਾਂ ਦੇ ਨਤੀਜਿਆਂ ਵਿੱਚੋਂ ਇਹ ਗੱਲ ਇਸ ਵਾਰ ਹੋਰ ਵੀ ਜੋਰਦਾਰ ਢੰਗ ਨਾਲ  ਉੱਭਰ ਕੇ ਸਾਹਮਣੇ ਆਈ ਹੈ। ਕਾਂਗਰਸ ਦੀ ਅਗਵਾਈ ਵਿੱਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਨੇ ਭਾਂਵੇ ਅਸਾਨੀ ਨਾਲ ਸਰਕਾਰ ਬਣਾ ਲਈ ਹੋਵੇ, ਪਰ ਕੋਈ ਵੀ ਗਠਜੋੜ ਜਾਂ ਪਾਰਟੀ ਸਪੱਸ਼ਟ ਬਹੁਮਤ ਹਾਸਿਲ ਨਹੀਂ ਕਰ ਸਕੇ ਸਨ। ਪਰ ਸੰਸਦ ਵਿੱਚ ਕਰੋੜਪਤੀਆਂ ਨੂੰ ਸਪੱਸ਼ਟ ਬਹੁਮਤ ਹਾਸਿਲ ਹੋਇਆ ਹੈ। ਜੀ ਹਾਂ, ਸੰਸਦ ਵਿੱਚ ਇਸ ਵਾਰ 543 ਵਿੱਚੋਂ 300 ਐਮ.ਪੀ. ਕਰੋੜਪਤੀ ਹਨ…

ਇਹ ਆਮ ਲੋਕਾਂ ਦੇ ਨੁਮਾਇੰਦਿਆਂ ਦੀ ਚੋਣ ਹੈ ਜਾਂ

ਪੂੰਜੀਪਤੀਆਂ ਦੀ ਮੈਨੇਜਿੰਗ ਕਮੇਟੀ ਦੀ!?

.                     .ਇਹ ਸਿਰਲੇਖ ਕੁਝ ਅਨੋਖਾ ਲੱਗ ਸਕਦਾ ਹੈ ਅਤੇ ਸ਼ਾਇਦ ਕੁਝ ਵੱਡਾ ਵੀ ਪਰ ਇਸ ਟਿੱਪਣੀ ਦਾ ਮਕਸਦ ਇਹ ਜਾਨਣ ਦੀ ਕੋਸ਼ਿਸ਼ ਕਰਨਾ ਹੈ ਕਿ ਆਖਿਰ ਚੋਣਾਂ ਕਿਸ ਮਕਸਦ ਲਈ ਹੁੰਦੀਆਂ ਹਨ। 1952 ਤੋਂ ਲੈ ਕੇ ਹੁਣ ਤੱਕ ਇਸ ਦੇਸ਼ ਦੇ ਲੋਕਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਰੂਪ ਵਿੱਚ ਅਣਗਿਣਤ ਚੋਣਾਂ ਦੇਖੀਆਂ ਹਨ…

ਲਿਬਰਹਾਨ ਕਮਿਸ਼ਨ ਦੀ ਰਿਪੋਰਟ

ਇਸ ਅਦਾਲਤ ’ਚ ਬੰਦੇ ਬਿਰਖ਼ ਹੋ ਗਏ…

ਭਾਰਤ ਇੱਕ ਅਜਿਹਾ ਦੇਸ਼ ਹੈ , ਜਿੱਥੇ ਅਨੇਕਾਂ ਕੌਮਿਅਤਾਂ, ਜਾਤਾਂ ਧਰਮਾਂ ਦੇ ਲੋਕ ਵਸਦੇ ਹਨ। ਭਾਰਤ ਦੇ ਲੋਕਾਂ ਦੀ ਇਹ ਕੌਮੀ, ਜਾਤੀ ਅਤੇ ਧਾਰਮਿਕ ਵਿਭਿੰਨਤਾ ਇਸ ਦੇਸ਼ ਦੇ ਲਟੇਰੇ ਹਾਕਮਾਂ ਵਲੋ, ਇੱਥੇ ਦੇ ਲੋਕਾਂ ਦੀ ਏਕਤਾ ਨੂੰ ਤੋੜਨ ਲਈ ਇੱਕ ਹਾਥਿਆਰ ਵਜੋਂ ਹਮੇਸ਼ਾਂ ਵਰਤੀ ਜਾਂਦੀ ਰਹੀ ਹੈ। ਸਾਡੇ ਹਾਕਮਾਂ ਨੇ ਇਹ ਗੁਣ, ਫ਼ਰੰਗੀਆਂ ਤੋਂ ਵਿਰਸੇ ’ਚ ਹਾਸਿਲ ਕੀਤਾ ਹੈ…

ਮੰਦੀ ਨੇ ਖੋਹੇ ਲੱਖਾਂ ਰੁਜ਼ਗਾਰ

ਲਲਕਾਰ ਦੇ ਪਿਛਲੇ ਅੰਕਾਂ ਵਿੱਚ ਲਗਾਤਾਰ ਸੰਸਾਰ ਵਿਆਪੀ ਆਰਥਿਕ ਮੰਦੀ ਬਾਰੇ ਸਮੱਗਰੀ ਦਿੱਤੀ ਗਈ ਹੈ। ਇਸ ਵਿੱਚ ਸਿਲਸਿਲੇਵਾਰ  ਢੰਗ ਨਾਲ ਮੰਦੀ ਦੇ ਕਾਰਨਾਂ, ਇਸਦੇ ਸੰਸਾਰ ਪੱਧਰ ’ਤੇ ਪੈਣ ਵਾਲੇ ਅਸਰਾਂ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਮੰਦੀ ਤੋਂ ਛੁਟਕਾਰਾ ਪਾਉਣ ਲਈ ਅਪਣਾਏ ਗਏ ਨੁਸਖਿਆਂ ਦੀ ਖੁੱਲ ਕੇ ਚਰਚਾ ਕੀਤੀ ਗਈ ਸੀ। ਇਸ ਲੇਖ ਵਿੱਚ ਅਸੀਂ ਮੁੱਖ ਤੌਰ ’ਤੇ ਮੰਦੀ ਵਜੋਂ ਰੁਜ਼ਗਾਰ ’ਤੇ ਪੈਣ ਵਾਲੇ ਅਸਰ ਨੂੰ ਕੁਝ ਤੱਥਾਂ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ, 1930 ਦੇ ਦਹਾਕੇ ਦੀ ਮਹਾਂਮੰਦੀ ਅਤੇ ਮੌਜੂਦਾ ਆਰਥਿਕ ਮੰਦੀ ਦੀਆਂ ਆਪਸੀ ਸਮਾਨਤਾਵਾਂ ਉੱਤੇ ਇੱਕ ਨਜ਼ਰ ਮਾਰਾਂਗੇ।…

ਸਵਿਸ ਬੈਂਕਾਂ ਵਿੱਚ ਪਿਆ 72 ਲੱਖ ਕਰੋੜ ਰੁਪਇਆ ਤਾਂ

ਲੋਕਾਂ ਦੀ ਲੱਟ ਦਾ ਛੋਟਾ ਜਿਹਾ ਹਿੱਸਾ ਹੀ ਹੈ

ਬੀਤੀਆਂ ਲੋਕ  ਸਭਾ ਚੋਣਾਂ ਦੌਰਾਨ ਵਿਦੇਸ਼ਾਂ ’ਚ ਭਾਰਤ ਦੇ 72 ਲੱਖ ਕਰੋੜ ਰੁਪਏ ਜਮਾ ਹੋਣ ਦੇ ਖੁਲਾਸੇ ਨੇ ਚੋਣਾਂ ’ਤੇ ਭਾਂਵੇਂ ਕੋਈ ਅਸਰ ਨਾ ਪਾਇਆ ਹੋਵੇ, ਪਰ ਇਹ ਕਈ ਪੱਖਾਂ ਨੂੰ ਸਾਹਮਣੇ ਲਿਆਉਣ ਵਾਲਾ ਅੰਕੜਾ ਹੈ । ਵੈਸੇ ਵੀ ਇਹ ਜਾਣ ਲੈਣਾ ਚਾਹੀਦਾ ਹੈ ਕਿ ਇਹ ਰਾਸ਼ੀ ਭਾਂਵੇਂ ਬਹੁਤ ਵੱਡੀ ਲੱਗ ਰਹੀ ਹੋਵੇ ਪਰ ਅਸਲ ਵਿੱਚ ਇਹ ਭਾਰਤ ਦੇ ਧਨਾਢਾਂ ਦੇ ਬੇਹਿਸਾਬ ਕਾਲੇ ਧਨ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੈ…

ਵਿਸ਼ੇਸ਼ ਲੇਖ

ਦਵਾਈ ਕੰਪਨੀਆਂ ਤੇ ਡਾਕਟਰਾਂ ਦੇ ਗੱਠਜੋੜ ਦੁਆਰਾ

ਲੋਕਾਂ ਦੀ ਸਿਹਤ ਨਾਲ ਖਿਲਵਾੜ

ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਪੀ. ਜੀ. ਆਈ. ਚੰਡੀਗੜ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਸਾਬਕਾ ਮੁਖੀ ਤੇ ਸਰਜਨ ਪ੍ਰੋ. ਆਰ. ਐੱਸ ਧਾਲੀਵਾਲ ਨੂੰ ਇੱਕ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਰਲ ਕੇ ਮਰੀਜਾਂ ਨੂੰ ਘਟੀਆ ਕਿਸਮ ਦੇ ਵਾਲਵ ਲਗਾਉਣ ਦੇ ਦੋਸ਼ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਣ ਦੀ ਖ਼ਬਰ ਕਾਫ਼ੀ ਸੁਰਖੀਆਂ ਵਿੱਚ ਰਹੀ। ਇਸ ਤਰਾਂ ਦੇ ਇੱਕਾ-ਦੁੱਕਾ ਮਾਮਲੇ ਜਿਹਨਾਂ ਵਿੱਚ ਡਾਕਟਰਾਂ ਤੇ ਦਵਾਈਆਂ ਦੀਆਂ ਦੁਕਾਨਾਂ ਨਾਲ ਮਿਲ ਕੇ ਮਰੀਜ਼ਾਂ ਦੀ ਲੱਟ ਕਰਨ ਦੇ ਦੋਸ਼ ਲੱਗਦੇ ਹਨ,…

ਵਿਸ਼ਵ ਮੰਚ

ਹਾਲੀਵੁਡ ਦਾ ਮਸੀਹੀ ਸੰਦੇਸ਼

`ਕੁਦਰਤ ਨਾਲ ਛੇੜਛਾੜ ਨਾ ਕਰੋ’

ਮਨੁਖੀ ਸੱਭਿਅਤਾ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਮਨੁੱਖ ਵਿਗਿਆਨ ਦੀ ਸਹਾਇਤਾ ਨਾਲ ਤਰੱਕੀ ਕਰਦਾ ਰਿਹਾ ਹੈ।  ਵਿਗਿਆਨ ਦੇ ਹਥਿਆਰ ਨਾਲ ਲੈਸ ਹੋ ਕੇ ਮਨੁੱਖ ਨੇ ਆਪਣੇ ਆਪ ਨੂੰ ਅਜ਼ਾਦ ਕਰਕੇ ਆਪਣੀ ਅਗਿਆਨਤਾ ਨੂੰ ਦੂਰ ਕੀਤਾ ਹੈ ਅਤੇ ਅੱਜ ਵੀ ਮਨੁੱਖ ਵਿਗਿਆਨ ਦੀ ਮਸ਼ਾਲ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਅਗਿਆਤ ਡਰ ਦੀਆਂ ਸੁਰੰਗਾਂ ਦੇ ਗੂੜੇ ਹਨੇਰੇ ਨੂੰ ਚੀਰਦੇ ਹੋਏ ਭਵਿੱਖ ਦੇ ਰਸਤੇ ’ਤੇ ਅੱਗੇ ਵਧ ਰਿਹਾ ਹੈ। ਪਰ …

ਗ੍ਰੀਸ ਦੇ ਮਜ਼ਦੂਰਾਂ ਵਲੋਂ ਵਿਦਿਆਰਥੀਆਂ ਦੇ ਨਾਂ ਇੱਕ ਖੁੱਲਾ ਖ਼ਤ

6 ਦਿਸੰਬਰ 2008 ਨੂੰ ਇੱਕ ਸਕੂਲੀ ਵਿਦਿਆਰਥੀ ਦੀ ਪੁਲਸ ਦੀ ਗੋਲੀ ਨਾਲ ਮੌਤ ਹੋ ਜਾਣ ’ਤੇ ਸਾਰੇ ਗ੍ਰੀਸ ਵਿੱਚ ਦੰਗੇ ਭੜਕ ਉੱਠੇ। ਦੰਗਿਆਂ ਨੇ ਬਗਾਵਤ ਦਾ ਰੂਪ ਧਾਰਨ ਕਰ ਲਿਆ। ਸਕੂਲਾਂ-ਯੂਨੀਵਰਸਿਟੀਆਂ ’ਤੇ ਵਿਦਿਆਰਥੀਆਂ ਨੇ ਕਬਜ਼ੇ ਕਰ ਲਏ। ਵਿਦਿਆਰਥੀਆਂ-ਮਜ਼ਦੂਰਾਂ ਨੇ ਸਰਕਾਰੀ ਇਮਾਰਤਾਂ,  ਰੇਡੀਓ ਤੇ ਦੂਰਦਰਸ਼ਨ ਕੇਂਦਰਾਂ ਅਤੇ ਪਾਰਟੀਆਂ-ਯੂਨੀਅਨਾਂ ਦੇ ਦਫ਼ਤਰਾਂ ਉੱਤੇ ਕਬਜ਼ੇ ਕਰ ਲਏ। ਹਜ਼ਾਰਾਂ ਦੀ ਸੰਖਿਆਂ …

ਵਿਰਾਸਤ

ਭਾਵਨਾ ਕਦੇ ਮਰਦੀ ਨਹੀਂ

ਸ਼ਿਵ ਵਰਮਾ

(ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ’ਤੇ)

ਉਹ ਜੁਲਾਈ, 1930 ਦਾ ਆਖਰੀ ਐਤਵਾਰ ਸੀ। ਭਗਤ ਸਿੰਘ ਲਾਹੌਰ ਸੈਂਟਰਲ ਜੇਲ ਵਿੱਚੋਂ ਸਾਨੂੰ ਮਿਲਣ ਬੋਸਟਰਲ ਜੇਲ ਆਏ ਸਨ। ਉਹ ਇਸ ਤਰਕ ਨਾਲ ਸਰਕਾਰ ਤੋਂ ਇਹ ਸੁਵਿਧਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਸਨ ਕਿ ਉਹਨਾਂ ਦੂਜੇ ਦੋਸ਼ੀਆਂ ਦੇ ਨਾਲ ਬਚਾਉ ਦੇ ਤਰੀਕਿਆਂ ਬਾਰੇ ਗੱਲਬਾਤ ਕਰਨੀ ਹੈ। ਤਾਂ ਉਸ ਦਿਨ ਅਸੀਂ ਕਿਸੇ ਰਾਜਨੀਤਿਕ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਸਾਂ ਕਿ …

ਯੁੱਧ ਅਤੇ ਸ਼ਾਂਤੀ

ਪਾਸ਼

ਜਨਮ ਦਿਨ ( 9 ਸਤੰਬਰ) ’ਤੇ

ਅਸੀਂ ਜਿਨਾਂ ਨੇ ਯੁੱਧ ਨਹੀਂ ਕੀਤਾ
ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ
ਉਂਝ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ
ਅਸੀਂ ਦੋ ਰੋਟੀਆਂ ਤੇ ਮਾੜੀ ਜਿਹੀ ਰਜਾਈ ਬਦਲੇ
ਯੁੱਧ ਦੇ ਅਕਾਰ ਨੂੰ ਸੁੰਗੋੜਨਾ ਚਾਹਿਆ…

ਨਿਕੋਲਾਈ ਓਸਤਰੋਵਸਕੀ

(29 ਸਤੰਬਰ 1904—22 ਦਸੰਬਰ 1936)

106 ਵੇਂ ਜਨਮ ਦਿਨ ਤੇ  ਵਿਸ਼ੇਸ਼

ਕਿੰਨਾ ਸ਼ਾਨਦਾਰ ਯਸ਼ ਹੈ ਜੋ ਲੇਖਕ ਨਿਕੋਲਾਈ ਓਸਤਰੋਵਸਕੀ ਆਪਣੇ ਪਿਛਾਂਹ ਛੱਡ ਗਿਆ ਹੈ। ਅੱਜ ਉਸਦੇ ਨਾਵਲ `ਕਬਹੂ ਨਾ ਛਾਡੇ ਖੇਤ’ ਦਾ ਨੌਜਵਾਨ ਨਾਇਕ, ਕਾਲੀਆਂ-ਕਾਲੀਆਂ ਅੱਖਾਂ ਵਾਲਾ ਪਾਵੇਲ ਕੋਰਚਾਗਿਨ, ਸੰਸਾਰ ਭਰ ਦੇ, ਹਰ ਦੇਸ਼ ਅਤੇ ਕੌਮ ਦੇ ਹਜ਼ਾਰਾਂ-ਹਜ਼ਾਰ ਮਰਦ-ਔਰਤਾਂ ਅਤੇ ਬੱਚਿਆਂ ਲਈ ਜਿੰਦਗੀ ਭਰ ਦਾ ਸਾਥੀ ਬਣ ਗਿਆ ਹੈ, ਅਜਿਹਾ ਸਾਥੀ ਜੋ ਆਪਣੇ ਪੱਕੇ ਇਰਾਦੇ ਅਤੇ ਹੌਸਲੇ ਨਾਲ, ਜਿੰਦਗੀ ਲਈ ਆਪਣੇ ਅਜਿੱਤ ਪਿਆਰ ਨਾਲ, ਔਖਿਆਈਆਂ ਨਾਲ ਜੂਝਣ ਵਾਲੀ ਆਪਣੀ ਦ੍ਰਿੜਤਾ ਨਾਲ, ਇੱਕ ਮਿਸਾਲ ਕਾਇਮ ਕਰਕੇ ਉਹਨਾਂ ਵਿੱਚ ਹਮੇਸ਼ਾਂ ਨਵੀਂ ਰੂਹ ਫੂਕਦਾ ਰਹਿੰਦਾ ਹੈ। …

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਇੱਕ ਨਜ਼ਮ

ਬੁਸ਼ ਅਤੇ ਬਗਦਾਦ

ਨਦੀਆਂ ਦੇ ਪਾਣੀਆਂ ਦੀ ਸਾਂਝ ਤੇਰੀ ਮੇਰੀ
ਜਾਰਡਨ ਹੋਵੇ ਜਾਂ ਨੀਲ
ਬਸਰਾ ਹੋਵੇ ਜਾਂ ਗੁਜਰਾਤ
ਸਾਡੀ ਤਾਂ ਏਵੇਂ ਨੇੜਤਾ ਹੈ ਜਿਵੇਂ ਦਿਨ ਰਾਤ।…

ਪਾਠਕਾਂ ਦੇ ਖ਼ਤ

ਕਾਸ਼ ਇਹ ਟੁਕੜੀ ਕਾਫਲਾ ਬਣ ਜਾਵੇ !

ਇਨਕਲਾਬ ਹੀ ਇੱਕੋ ਇੱਕ ਰਾਹ ਹੈ…

ਸਰਗਰਮੀਆਂ

ਮਈ ਦਿਵਸ ਦੇ ਸ਼ਹੀਦਾਂ ਨੂੰ  ਯਾਦ ਕੀਤਾ

ਅਨੁਰਾਗ ਟਰਸਟ ਵਲੋਂ ਬਾਲ ਕੈੰਪ ਦਾ ਆਯੋਜਨ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s