ਮੋਦੀ ਸਰਕਾਰ ਦਾ ਪਲੇਠਾ ਬਜਟ ਦੇਸੀ ਵਿਦੇਸ਼ੀ ਸਰਮਾਏ ਨੂੰ ਖੁੱਲ੍ਹੇ ਗੱਫੇ ਗ਼ਰੀਬ ਕਿਰਤੀ ਲੋਕਾਂ ਨੂੰ ਧੱਕੇ ਹੀ ਧੱਕੇ

12ਬੀਤੀ 10 ਜੁਲਾਈ ਨੂੰ ਕੇਂਦਰ ਵਿੱਚ ਨਵੀਂ ਬਣੀ ਮੋਦੀ ਸਰਕਾਰ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੰਸਦ ਵਿੱਚ ਆਪਣਾ ਪਲੇਠਾ ਬਜਟ ਪੇਸ਼ ਕੀਤਾ। ਵਿਰੋਧੀ ਪਾਰਟੀਆਂ ਦੇ ਸੰਸਦੀ ਮਦਾਰੀਆਂ ਦੇ ਥੋੜ੍ਹੇ-ਬਹੁਤ ਦੋਸਤਾਨਾ ਵਿਰੋਧ, ਰੌਲ਼ੇ-ਰੱਪੇ ਦੇ ਬਾਵਜੂਦ ਇਹ ਬਜਟ ਪਾਸ ਹੋ ਗਿਆ। ਵਿਰੋਧੀ ਸਰਮਾਏਦਾਰਾ ਪਾਰਟੀਆਂ ਦੇ ਆਗੂਆਂ ਨੇ ਵੱਖ-ਵੱਖ ਕੋਣਾਂ ਤੋਂ ਇਸ ਬਜਟ ਦੀ ਅਲੋਚਨਾ ਕੀਤੀ। ਜਿਹਨਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਵਿਰੋਧੀ ਸਰਮਾਏਦਾਰਾ ਪਾਰਟੀਆਂ ਦੇ ਆਗੂ ਸੱਚ ਬੋਲ ਰਹੇ ਸਨ। ਇਹ ਇਸ ਲਈ ਕਿਉਂਕਿ ਜਦੋਂ ਚੋਰ ਲੜਦੇ ਹਨ ਤਾਂ ਇੱਕ-ਦੂਜੇ ਨੂੰ ਕਾਫ਼ੀ ਹੱਦ ਤੱਕ ਨੰਗਾ ਕਰਦੇ ਹਨ। ਉਪਰੋਕਤ ਅਲੋਚਨਾਵਾਂ ਵਿੱਚ ਮੁੱਖ ਵਿਰੋਧ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਦੀ ਅਲੋਚਨਾ ਕਾਬਲੇ-ਗੌਰ ਹੈ। ਉਸਦਾ ਕਹਿਣਾ ਹੈ, ”ਇਹ (ਜਾਣੀ ਮੋਦੀ ਸਰਕਾਰ ਦਾ ਬਜਟ) ‘ਸਾਂਝੇ ਅਗਾਂਹਵਧੂ ਗੱਠਜੋੜ’ ਦੀਆਂ ਨੀਤੀਆਂ ਦੀ ਨਕਲ ਹੈ। ਬਜਟ ਵਿੱਚ ਕੁੱਝ ਵੀ ਨਵਾਂ ਨਹੀਂ ਸੀ। ਇਸਨੇ ਸਿਰਫ਼ ਸਾਡੀਆਂ ਨੀਤੀਆਂ ਅਤੇ ਯੋਜਨਾਵਾਂ ਦੀ ਨਕਲ ਕੀਤੀ ਹੈ।” ਸੋਨੀਆਂ ਗਾਂਧੀ ਦਾ ਇਹ ਬਿਆਨ ਪੂਰੀ ਤਰ੍ਹਾਂ ਤਾਂ ਨਹੀਂ ਪਰ ਕਾਫ਼ੀ ਹੱਦ ਤੱਕ ਸੱਚਾਈ ਬਿਆਨ ਕਰਦਾ ਹੈ।… 

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 31, ਅਗਸਤ 2014 ਵਿਚ ਪਰ੍ਕਾਸ਼ਤ

Leave a comment