ਕਿਸ ਚੀਜ਼ ਦਾ ਇੰਤਜ਼ਾਰ ਹੈ ਤੇ ਕਦ ਤੱਕ ਦੁਨੀਆਂ ਨੂੰ ਤੇਰੀ ਜਰੂਰਤ ਹੈ

ਘੁਟਨ ਅਤੇ ਬੇਚੈਨ ਸੁਗਬੁਗਾਹਟਾਂ ਨਾਲ ਭਰੇ ਹੋਏ, ਨਵੀਂ ਸਦੀ ਦੇ ਤਿੰਨ ਉਨੀਂਦੇ ਸਾਲ ਬੀਤ ਚੁੱਕੇ ਹਨ। ਪੂਰੀ ਧਰਤੀ ‘ਤੇ, ਇੱਥੇ ਉੱਥੇ ਪੂੰਜੀ ਦੀ ਤਬਾਹਕੰਨ ਖੂਨ ਚੂਸਣ ਵਾਲੀ ਜਕੜ ਦੇ ਵਿਰੁੱਧ ਬਗ਼ਾਵਤਾਂ, ਸੰਘਰਸ਼ਾਂ ਅਤੇ ਲੋਕ ਲਹਿਰਾਂ ਦਾ ਸਿਲਸਲਾ ਬੀਤੇ ਦੋ-ਤਿੰਨ ਸਾਲਾਂ ਦੇ ਦੌਰਾਨ ਵੀ ਪਹਿਲਾਂ ਦੇ ਸਾਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਰਿਹਾ ਹੈ, ਪਰ ਇਸ ਲਗਾਤਾਰਤਾ ਦੇ ਵਿੱਚ ਕੋਈ ਅਜਿਹੀ ਗੁਣਾਤਮਕ ਤਬਦੀਲੀ ਨਹੀਂ ਆਈ ਹੈ ਜਿਸ ਤੋਂ ਇਤਿਹਾਸ ਦੀ ਖੜ੍ਹੋਤ ਟੁੱਟਣ ਦਾ ਸੰਕੇਤ ਮਿਲਦਾ ਹੋਵੇ। ਸੰਸਾਰ ਪੱਧਰ ‘ਤੇ ਪਿਛਲ ਮੋੜੇ ਦੇ ਬਾਅਦ ਦੀ ਖੜੋਤ ਅਜੇ ਕਾਇਮ ਹੈ। ਇਨਕਲਾਬ ਦੀ ਲਹਿਰ ‘ਤੇ ਉਲਟ ਇਨਕਲਾਬ ਦੀ ਲਹਿਰ ਹਾਵੀ ਹੈ।

1960 ਦੇ ਦਹਾਕੇ ‘ਚ ਅਫਰੀਕੀ ਦੇਸ਼ਾਂ ਦੇ ਕੌਮੀ ਮੁਕਤੀ ਸੰਘਰਸ਼ਾਂ ਦਾ ਲੋਕ-ਜਵਾਰ ਪੂਰੀ ਦੁਨੀਆਂ ਨੂੰ ਹਿਲਾ ਰਿਹਾ ਸੀ। ਅੱਜ ਉਹੀ ਅਫਰੀਕਾ ਗਹਿਰੀ ਨੀਂਦ ਵਰਗੀ ਸਥਿਤੀ ‘ਚ ਹੈ। ਲਾਤੀਨੀ ਅਮਰੀਕਾ ਦੀ ਇਹ ਖਾਸੀਅਤ ਹੈ ਕਿ ਉਹ ਕਦੇ ਸ਼ਾਂਤ ਨਹੀਂ ਹੁੰਦਾ। ਇਹ ਖਾਸੀਅਤ ਸ਼ਾਇਦ ਉਸ ਇਤਿਹਾਸ ਦੀ ਦੇਣ ਹੈ ਜਿਸ ਨੇ ਬਸਤੀਵਾਦੀਆਂ ਦੇ ਸਭ ਤੋਂ ਵੱਧ ਬਰਬਰ ਕਤਲੇਆਮ ਤੋਂ ਲੈ ਕੇ ਨਵ-ਬਸਤੀਵਾਦੀ ਦੌਰ ਦੀਆਂ ਸਭ ਤੋਂ ਵੱਧ ਜਾਬਰ ਹਕੂਮਤਾਂ ਦੇਖੀਆਂ ਹਨ। ਉਦਾਰੀਕਰਨ ਦੀਆਂ ਨੀਤੀਆਂ ਦੀ ਪਹਿਲੀ ਪ੍ਰਯੋਗਸ਼ਾਲਾ ਲਾਤੀਨੀ ਅਮਰੀਕਾ ਰਿਹਾ ਹੈ ਅਤੇ ਇਸ ਪਰਲੋ ਦੇ ਖਿਲਾਫ ਮਹਾਂਬਲੀ ਅਮਰੀਕਾ ਦੀ ਜਾੜ੍ਹ ਹੇਠ ਇਸ ਪੂਰੇ ਮਹਾਂਦੀਪ ਦੇ ਮਜ਼ਦੂਰ, ਕਿਸਾਨ, ਵਿਦਿਆਰਥੀ ਨੌਜਵਾਨ ਲਗਾਤਾਰ ਲੜ੍ਹ ਰਹੇ ਹਨ।… READ MORE

One comment to ਕਿਸ ਚੀਜ਼ ਦਾ ਇੰਤਜ਼ਾਰ ਹੈ ਤੇ ਕਦ ਤੱਕ ਦੁਨੀਆਂ ਨੂੰ ਤੇਰੀ ਜਰੂਰਤ ਹੈ

  1. Rto says:

    I pleased to visit here…keep it up….comradely greetings…

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s